ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਰਕੌਲੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ, ਵਿੱਚ ਵਿੱਦਿਅਕ ਸਾਲ 2025-2026 ਦੀ ਜਮਾਤ ਗਿਆਰਵੀਂ ਸਾਇੰਸ ਅਤੇ ਆਰਟਸ ਗਰੁੱਪ ਲਈ ਦਾਖਲਾ ਫਾਰਮ ਭਰੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਮੁਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਅਤੇ ਵਿਦਿਆਰਥੀ ਨੇ ਦਸਵੀਂ ਇਸ ਸਾਲ 2024-2025 ਵਿੱਚ ਪਾਸ ਕੀਤੀ ਹੋਵੇ ਅਤੇ ਉਸ ਦੀ ਜਨਮ 01.06.2008 ਤੋਂ 31.07.2010 (ਦੋਹਾਂ ਤਰੀਕਾਂ ਸਮੇਤ ਹੋਵੇ)। ਵਿਦਿਆਰਥੀ ਆਨਲਾਈਨ ਅਤੇ ਆਫਲਾਈਨ ਦੋਨੋ ਤਰ੍ਹਾਂ ਫਾਰਮ ਭਰ ਸਕਦੇ ਹਨ। ਆਨਲਾਇਨ ਫਾਰਮ ਗੁਗਲ ਲਿੰਕ https://docs.google.com/forms/d/e/1FAIpQLSeTPNsH4MdE18jpKJKsCEU3Hk6ml4elA0rUp nP2rgHNZaEPEg/viewform?usp=preview ਅਤੇ ਆਫਲਾਇਨ ਫਾਰਮ ਭਰਨ ਲਈ website www.navodaya.gov.in, ਅਤੇ https://drive.google.com/file/d/12Z OgcueqKi5Ui0p5VLc9JuD9KcYGAbO/view?usp=drive link ਵਿੱਚੋਂ ਫਾਰਮ download ਕੀਤਾ ਜਾ ਸਕਦਾ। ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 10 ਅਗਸਤ, 2025 ਹੈ।