ਹੁਸ਼ਿਆਰਪੁਰ : ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਐਸਪੀਡੀ ਅਤੇ ਐਸਪੀ ਪੀਬੀਆਈ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ, ਨਸ਼ੇ ਦੇ ਸਮੱਗਲਰਾਂ, ਵਿਅਕਤੀਆ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਯੋਗ ਨਿਗਰਾਨੀ ਹੇਠ ਐਸਐਚਉ ਰਮਨਦੀਪ ਕੋਰ ਥਾਣਾ ਮਾਹਿਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਐਸਆਈ ਸੁਖਵਿੰਦਰ ਸਿੰਘ ਚੌਕੀ ਇੰਚਾਰਜ ਕੋਟ ਫਤੂਹੀ ਥਾਣਾ ਮਾਹਿਲਪੁਰ ਨੇ ਸਾਥੀ ਕਰਮਚਾਰੀਆਂ ਨਾਲ ਪਿੰਡ ਭਗਤੂਪੁਰ ਦਾਣਾ ਮੰਡੀ ਤੋ ਕਥਿਤ ਦੋਸ਼ੀ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਹਰਭਜਨ ਸਿੰਘ ਵਾਸੀ ਅਲਾਵਲਪੁਰ ਨੂੰ ਸਮੇਤ ਐਕਟਿਵਾ ਨੰਬਰ PB 07-BC -5878 ਕਾਬੂ ਕਰਕੇ ਉਸ ਕੋਲੋਂ 42 ਖੁੱਲੀਆਂ ਨਸ਼ੀਲੀਆ ਗੋਲੀਆਂ ਬ੍ਰਾਮਦਗ ਕਰਕੇ ਕਥਿਤ ਦੋਸ਼ੀ ਦੇ ਖਿਲਾਫ ਮੁਕੱਦਮਾ ਥਾਣਾ ਮਾਹਿਲਪੁਰ ਵਿਖ਼ੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।