ਮਾਜਰੀ : ਸਥਾਨਕ ਕਸਬੇ ਦੇ ਬਲਾਕ ਚੌਂਕ ਵਿਖੇ ਸਥਿਤ ਗੁਰਦੁਆਰਾ ਗੜੀ ਭੋਰਖਾ ਸਾਹਿਬ ਵਿਖੇ ਸੰਸਦ ਭਾਈ ਅਮ੍ਰਿੰਤਪਾਲ ਸਿੰਘ ਦੇ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ। ਭਾਈ ਅਮ੍ਰਿੰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਅਤੇ ਜ਼ਿਲਾ ਆਗੂ ਰਮਨਦੀਪ ਸਿੰਘ ਲਿੱਧੜ ਨੌਜਵਾਨਾਂ ਨੂੰ ਨਸ਼ਿਆਂ ਆਦਿ ਮਾਰੂ ਅਲਾਮਤਾਂ ਤੋਂ ਬਚਕੇ ਸਿੱਖੀ ਸਰੂਪ ਨਾਲ ਜੁੜਨ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ ਤੌਰ ਗੁਰਦੁਆਰਾ ਸਾਹਿਬ ਮਾਜਰੀ ਬਲਾਕ ਵਿਖੇ ਪੁੱਜੇ। ਇਸ ਦੌਰਾਨ ਇਲਾਕੇ ਦੇ ਮੋਹਤਬਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਚੰਗੀ ਸਿਆਸਤ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਸਮੂਹ ਪੰਥ ਤੇ ਪੰਜਾਬ ਦਰਦੀ ਜਥੇਬੰਦੀਆਂ ਨੂੰ ਇੱਕ ਪਲੇਟਫ਼ਾਰਮ ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਵੀ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਨਸ਼ਿਆਂ ਖਿਲਾਫ਼ ਇੱਕਜੁੱਟ ਹੋ ਕੇ ਅੱਗੇ ਆਉਣ ਲਈ ਕਿਹਾ।ਗੁਰਦੁਆਰਾ ਕਮੇਟੀ ਵੱਲੋਂ ਗ੍ਰੰਥੀ ਜ਼ੋਰਾ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਸੋਹਣ ਸਿੰਘ ਖਾਲਸਾ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਛੋਟਾ ਸਿੰਘ ਮਾਜਰਾ, ਪਰਮਜੀਤ ਸਿੰਘ ਮਾਵੀ, ਅਵਤਾਰ ਸਿੰਘ ਸਲੇਮਪੁਰ, ਸੁੱਖਦੇਵ ਸਿੰਘ ਖੈਰਪੁਰ, ਜਸਵਿੰਦਰ ਸਿੰਘ ਜੱਸਾ ਰਸੂਲਪੁਰ, ਸੁਖਦੇਵ ਸਿੰਘ ਕਾਦੀਮਾਜਰਾ ਤੇ ਲਵਲੀ ਬੂਥਗੜ੍ਹ ਆਦਿ ਵੀ ਹਾਜ਼ਰ ਸਨ।