ਹੁਸ਼ਿਆਰਪੁਰ : ਬ੍ਰਹਮਲੀਨ ਨਾਮ ਦੇ ਰਸੀਏ,ਆਦਿ ਧਰਮ ਲਹਿਰ ਦੇ ਮਹਾਨ ਪੈਰੋਕਾਰ ਸੰਤ ਧਿਆਨ ਦਾਸ ਜੀ ਅੱਪਰੇ ਵਾਲਿਆਂ ਦੇ 30ਵੇਂ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਵਿਖੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀਅਰ ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਸਹਿਜਦੀਪ, ਸੇਵਾਦਾਰ ਸੰਤ ਹਰਜੀਤ ਸਿੰਘ, ਭਾਈ ਹਰਦੀਪ ਸਿੰਘ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀ, ਢਾਡੀ, ਕਵੀਸ਼ਰੀ ਜਥੇ ਕਥਾ ਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵੱਖ ਵੱਖ ਡੇਰਿਆਂ, ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਨਾਮਬਾਣੀ ਨਾਲ ਨਿਹਾਲ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਕੌਮ ਦੇ ਮਹਾਨ ਰਹਿਬਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਤੇ ਚਰਚਾ ਕੀਤੀ ਅਤੇ ਸੰਤ ਧਿਆਨ ਦਾਸ ਦੇ ਜੀਵਨ ਸੰਘਰਸ਼ ਤੋਂ ਸੰਗਤਾਂ ਨੂੰ ਜਾਣੂ ਕਰਾਇਆ।
ਇਸ ਮੌਕੇ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਰਾਮ ਸੇਵਕ ਹਰੀਪੁਰ ਖਾਲਸਾ,ਸੰਤ ਰਮੇਸ਼ ਦਾਸ ਕੱਲਰਾਂ ਸ਼ੇਰਪੁਰ ਢਕੌਂ, ਸੰਤ ਸੰਤੋਖ ਦਾਸ ਭਾਰਟਾ, ਸੰਤ ਮਨਜੀਤ ਦਾਸ ਵਿਛੋਹੀ,ਬਾਬਾ ਬਲਕਾਰ ਸਿੰਘ ਤੱਗੜ ਵਡਾਲਾ,ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਜਗਤਾਰ ਸਿੰਘ ਪ੍ਰਧਾਨ, ਸੰਤ ਚਰਨ ਦਾਸ ਮਾਂਗਟ, ਸੰਤ ਗੁਰਮੀਤ ਦਾਸ ਪਿੱਪਲਾਂਵਾਲਾ,ਭਾਈ ਸਾਹਿਬ ਸਿੰਘ ਬਜਵਾੜਾ, ਗਿਆਨੀ ਪਰਮਜੀਤ ਸਿੰਘ, ਭਾਈ ਕੀਰਤਿ ਸਿੰਘ, ਭਾਈ ਪ੍ਰੇਮ ਸਿੰਘ ਖਾਲਸਾ ਨੇ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਡੇਰੇ ਦੇ ਗੱਦੀ ਨਸ਼ੀਨ ਸੰਤ ਸਰਵਣ ਦਾਸ,ਸੰਤ ਸਹਿਜਦੀਪ, ਸੇਵਾਦਾਰ ਸੰਤ ਹਰਜੀਤ ਸਿੰਘ, ਭਾਈ ਹਰਦੀਪ ਸਿੰਘ ਵਲੋੰ ਸੰਤਾਂ ਮਹਾਂਪੁਰਸ਼ਾਂ ,ਸਮਾਜਿਕ , ਰਾਜਨੀਤਕ ਸਖਸ਼ੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੇਵਾਦਾਰ ਲਾਲਾ ਸੁਰਿੰਦਰ ਅਟਵਾਲ ਕੌਂਸਲਰ,ਅਮਨ ਬੱਗਾ ਕੌਂਸਲਰ,ਸੁਰਿੰਦਰ ਬਾਲੀ ਕੌਂਸਲਰ, ਹੰਸ ਰਾਜ ਕੌਂਸਲਰ, ਨਰੇਸ਼ ਬਸਰਾ, ਬਲਵਿੰਦਰ ਬਿੱਟਾ, ਬਲਵੀਰ ਮਹੇ ਪ੍ਰਧਾਨ ਲੁਧਿਆਣਾ, ਕਾਕੂ ਬੰਗੜ, ਰੁਲਦੂ ਰਾਮ ਕਾਦੀਆਂ, ਪ੍ਰਗਨ ਬਿਲਗਾ, ਕੋਕੀ ਮਹਿੰਮੀ, ਗੁਰਮੇਲ ਸਿੰਘ, ਮਾਸਟਰ ਰਾਮ ਕਿਸ਼ਨ ਪਲੀ ਝਿੱਕੀ, ਗੁਲਸ਼ਨ ਸਿੰਘ ਵੀ ਹਾਜਰ ਸਨ।