ਹੁਸ਼ਿਆਰਪੁਰ : ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ ਭਰਤੀ ਲਈ ਮੁਢਲੀ ਪ੍ਰੀਖਿਆ ਦੇਣ ਗਈ ਅੰਮਿ੍ਤਧਾਰੀ ਸਿੱਖ ਬੱਚੀ ਗੁਰਪ੍ਰੀਤ ਕੌਰ ਵਾਸੀ ਫੇਲੋਕੇ (ਤਰਨਤਾਰਨ) ਨੂੰ ਕੜਾ, ਕਿਰਪਾਨ ਪਹਿਨੇ ਹੋਣ ਕਰ ਕੇ ਪ੍ਰੀਖਿਆ ਕੇਂਦਰ ਵਿਚ ਜਾਣੋ ਰੋਕਿਆ ਜਾਣਾ ਅਤਿ ਨਿੰਦਣਯੋਗ, ਦੁਖਦਾਈ ਘਟਨਾ ਹੈ। ਇਹ ਗੱਲਾ ਦਾ ਪ੍ਰਗਟਾਵਾ "ਸਭਿਆਚਾਰ ਸੰਭਾਲ ਸੁਸਾਇਟੀ" ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਅਤੇ ਸਮਾਜਿਕ ਹੱਕਾਂ ਦਾ ਘਾਣ ਹੈ, ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਪ੍ਰੀਖਿਆ ਦੇ ਸਕਦੇ ਹਨ। ਪਰ ਉਸ ਨੂੰ ਹਾਈ ਕੋਰਟ ਦੇ ਵਿਸ਼ੇਸ਼ ਆਦੇਸ਼ ਦਾ ਹਵਾਲਾ ਦੇ ਕੇ ਰੋਕਿਆ ਗਿਆ ਹੈ।ਉਹਨਾਂ ਕਿਹਾ ਕਿ ਰਾਜਸਥਾਨ ਸਰਕਾਰ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਤੁਰੰਤ ਦਖਲ ਅੰਦਾਜ਼ੀ ਕਰ ਕੈ ਸਿੱਖ ਬੱਚੀ ਨੂੰ ਪੇਪਰ ਵਿਚ ਦਾਖਲੇ ਤੋਂ ਰੋਕਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।