ਮਾਲੇਰਕੋਟਲਾ : ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ ਮਾਲੇਰਕੋਟਲਾ ਦੀ ਅੱਜ ਇਥੇ ਹੋਈ ਚੋਣ ਵਿਚ ਸ. ਸ਼ਰਨਵੀਰ ਸਿੰਘ ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੀਂ ਬਣੀ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਦਿਲਜਾਨ ਅਲੀ ਨੇ ਦੱਸਿਆ ਕਿ ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ, ਕੋਰਮ ਪੂਰਾ ਹੋਣ ਉਪਰੰਤ, ਭੰਗ ਚੱਲ ਰਹੀ ਸੀ।ਉਨ੍ਹਾਂ ਦੱਸਿਆ ਕਿ ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ ਅਤੇ ਤਹਿਸੀਲ ਦਫਤਰਾਂ ਵਿਚ ਕੰਮ ਕਰਦੇ ਸਟਾਫ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮਿਤੀ 29.07.2025 ਨੂੰ ਸ੍ਰੀ ਸੰਦੀਪ ਸਿੰਘ, ਸੂਬਾ ਸਹਾਇਕ ਪ੍ਰੈਸ ਸਕੱਤਰ, ਪੰਜਾਬ ਅਤੇ ਸ. ਬਲਬੀਰ ਸਿੰਘ ਸਰਪ੍ਰਸਤ ਦੀ ਪ੍ਰਧਾਨਗੀ ਵਿੱਚ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਯੂਨਿਟ ਮਲੇਰਕੋਟਲਾ ਦੀ ਚੋਣ ਰੱਖੀ ਗਈ ਸੀ।ਇਸ ਚੋਣ ਵਿੱਚ ਸਮੂਹ ਡੀ.ਸੀ.ਦਫਤਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਦਫਤਰਾਂ ਦੇ ਕਰਮਚਾਰੀਆਂ ਵੱਲੋਂ ਸਰਬਸੰਮਤੀ ਨਾਲ ਯੂਨੀਅਨ ਦੀ ਚੋਣ ਕੀਤੀ ਗਈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਪੰਨੂ ਨੂੰ ਚੇਅਰਮੈਨ, ਸ਼ਰਨਵੀਰ ਸਿੰਘ ਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ ਜਦਕਿ ਦਿਲਜਾਨ ਅਲੀ ਨੂੰ ਜਨਰਲ ਸਕੱਤਰ, ਸੰਦੀਪ ਸਿੰਘ ਨੂੰ ਖ਼ਜ਼ਾਨਚੀ ਅਤੇ ਸ. ਮਨਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰੈਸ ਸਕੱਤਰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਪ੍ਰੀਤ ਕੌਰ ਨੂੰ ਜੂਨੀਅਰ ਮੀਤ ਪ੍ਰਧਾਨ, ਸ੍ਰੀ ਅਭਿਸ਼ੇਕ ਜੈਨ ਨੂੰ ਸਹਾਇਕ ਖ਼ਜ਼ਾਨਚੀ, ਸ੍ਰੀ ਹਰਪ੍ਰੀਤ ਸ਼ਰਮਾ ਅਤੇ ਅਮਿਤ ਕੁਮਾਰ ਬਾਂਸਲ ਨੂੰ ਮੁੱਖ ਸਹਾਲਕਾਰ, ਨਵਨੀਤ ਅਗਰਵਾਲ ਨੂੰ ਕਾਨੂੰਨੀ ਸਲਾਹਕਾਰ, ਹਰਜੀਤ ਸਿੰਘ ਨੂੰ ਸਟੇਜ ਸਕੱਤਰ ਚੁਣਿਆ ਗਿਆ ਜਦਕਿ ਸ੍ਰੀ ਗੁਰਪ੍ਰੀਤ ਸਿੰਘ ਸਹੋਤਾ, ਨਵਜੋਤ ਸਿੰਘ, ਅਮਜ਼ਦ ਪ੍ਰਵੇਜ਼ ਨੂੰ ਮੈਂਬਰ ਚੁਣਿਆ ਗਿਆ।ਹਾਜ਼ਰ ਆਏ ਸਮੂਹ ਕਰਮਚਾਰੀਆਂ ਦਾ ਮੀਟਿੰਗ ਵਿੱਚ ਹਾਜ਼ਰ ਆਉਣ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਯੂਨੀਅਨ ਦੇ ਨਵੇਂ ਚੁਣੇ ਪ੍ਰਧਾਨ ਸ. ਸ਼ਰਨਵੀਰ ਸਿੰਘ ਨੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕੋਸਿ਼ਸ਼ ਕਰਨਗੇ।