Tuesday, September 16, 2025

Doaba

ਜਲੰਧਰ ਕੈਂਟ ਦੇ ਅਧੀਨ ਡਾਕ ਘਰਾਂ ਵੱਲੋਂ ਆਈਟੀ 2.0 ਐਪਲੀਕੇਸ਼ਨ ਦੀ 4 ਅਗਸਤ ਤੋਂ ਹੋਵੇਗੀ ਸ਼ੁਰੂਆਤ

July 31, 2025 05:21 PM
SehajTimes
ਆਈਟੀ 2.0 ਡਾਕ ਵਿਭਾਗ ਵੱਲੋਂ ਇੱਕ ਡਿਜ਼ੀਟਲ ਬਦਲਾਅ ਦੀ ਪਹਿਲ ਹੈ
 
ਜਲੰਧਰ : ਡਾਕ ਵਿਭਾਗ ਵੱਲੋਂ ਡਿਜੀਟਲ ਬਦਲਾਅ ਦੀ ਲੜੀ ਹੇਠ ਏਪੀਟੀ(APT) ਐਪਲੀਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਡਿਜ਼ੀਟਲ ਉੱਤਮਤਾ ਅਤੇ ਕੌਮੀ ਨਿਰਮਾਣ ਵੱਲ ਇਕ ਵੱਡੀ ਪਹਿਲ ਹੈ। ਇਸ ਬਦਲਾਅ ਪੂਰਨ ਪਹਿਲਕਦਮੀ ਵਜੋਂ, ਨਵੀਂ ਅੱਪਗ੍ਰੇਡ ਪ੍ਰਣਾਲੀ ਨੂੰ ਮਿਤੀ 04.08.2025 ਤੋਂ ਜਲੰਧਰ ਕੈਂਟ ਮੁੱਖ ਡਾਕ ਘਰ ਦੇ ਅਧੀਨ ਸਾਰੇ ਡਾਕ ਘਰਾਂ 'ਚ ਲਾਗੂ ਕੀਤਾ ਜਾਵੇਗਾ। ਇਸ ਆਧੁਨਿਕ ਡਿਜ਼ੀਟਲ ਪਲੇਟਫਾਰਮ ‘ਤੇ ਸੁਰੱਖਿਅਤ ਅਤੇ ਸੁਚੱਜੇ ਬਦਲਾਅ ਯਕੀਨੀ ਬਣਾਉਣ ਲਈ ਮਿਤੀ 02.08.2025 ਨੂੰ ਨਿਸ਼ਚਿਤ ਡਾਊਨਟਾਈਮ ਰੱਖਿਆ ਗਿਆ ਹੈ। ਇਸ ਦਿਨ ਕੋਈ ਵੀ ਜਨਤਕ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਹ ਅਸਥਾਈ ਸੇਵਾਵਾਂ ਦੀ ਰੋਕਥਾਮ ਡਾਟਾ ਮਾਈਗ੍ਰੇਸ਼ਨ, ਸਿਸਟਮ ਵੈਰੀਫਿਕੇਸ਼ਨ ਅਤੇ ਕਨਫਿਗ੍ਰੇਸ਼ਨ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ, ਤਾਂ ਜੋ ਨਵਾਂ ਸਿਸਟਮ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਕੀਤਾ ਜਾ ਸਕੇ।
 
ਜਨਤਕ ਸਹੂਲਤ ਲਈ, ਜਲੰਧਰ ਸ਼ਹਿਰ ਮੁੱਖ ਡਾਕ ਘਰ ਦੇ ਅਧੀਨ ਆਉਣ ਵਾਲੇ ਦਫ਼ਤਰਾਂ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਪੀਟੀ(APT) ਐਪਲੀਕੇਸ਼ਨ ਨੂੰ ਚੰਗੇ ਉਪਭੋਗਤਾ ਅਨੁਭਵ, ਤੇਜ਼ ਸੇਵਾ ਪ੍ਰਦਾਨ ਅਤੇ ਗਾਹਕ-ਅਨੁਕੂਲ ਇੰਟਰਫੇਸ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਸਾਡੀ ਸਮਰਪਿਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਸੂਝਵਾਨ, ਨਿਪੰਨ ਅਤੇ ਭਵਿੱਖ ਲਈ ਚੰਗੀਆਂ ਡਾਕ ਸੇਵਾਵਾਂ ਦੇਣ ਲਈ ਤਿਆਰ ਹਾਂ। ਅਸੀਂ ਆਪਣੇ ਸਤਿਕਾਰਯੋਗ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਆਉਣ ਦੀ ਯੋਜਨਾ ਪਹਿਲਾਂ ਦਰਜ ਕਰਵਾਈ ਜਾਵੇ ਤਾਂ ਜੋ ਇਸ ਅਸੁਵਿਧਾ ਦੌਰਾਨ ਸਾਡੇ ਨਾਲ ਸਹਿਯੋਗ ਕੀਤਾ ਜਾ ਸਕੇ। ਅਸੀਂ ਅਸੁਵਿਧਾ ਲਈ ਦੁੱਖ ਪ੍ਰਗਟਾਉਂਦੇ ਹਾਂ ਅਤੇ ਤੁਹਾਨੂੰ ਇਹ ਭਰੋਸਾ ਦਿੰਦੇ ਹਾਂ ਕਿ ਇਹ ਕਦਮ ਹਰ ਨਾਗਰਿਕ ਲਈ, ਚੰਗਾ, ਤੇਜ਼ ਅਤੇ ਡਿਜ਼ੀਟਲ ਤਰੀਕੇ ਨਾਲ ਸ਼ਕਤੀਸ਼ਾਲੀ ਸੇਵਾਵਾਂ ਪ੍ਰਦਾਨ ਕਰਨ ਲਈ ਚੁੱਕਿਆ ਜਾ ਰਿਹਾ ਹੈ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ