Tuesday, September 16, 2025

Doaba

ਜਾਨਲੇਵਾ ਹੋ ਸਕਦਾ ਹੈ ਹੈਪੇਟਾਈਟਸ, ਬਚਾਓ ਲਈ ਜਾਗਰੂਕਤਾ ਹੈ ਜਰੂਰੀ: ਸਿਵਲ ਸਰਜਨ ਡਾ. ਪਵਨ ਕੁਮਾਰ 

July 28, 2025 04:54 PM
SehajTimes
ਹੁਸ਼ਿਆਰਪੁਰ : ਵਿਸ਼ਭ ਹੈਪੇਟਾਈਟਸ ਦਿਵਸ ਮੌਕੇ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਸਹਾਇਕ ਸਿਵਲ ਸਰਜਨ ਡਾ. ਡੀ.ਪੀ. ਸਿੰਘ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਜਿਲਾ ਐਪੀਡਮੋਲਜਿਸਟ ਡਾ. ਸੈਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਬੀ.ਈ.ਈ ਅਮਨਦੀਪ ਸਿੰਘ ਅਤੇ ਹੈਲਥ ਇੰਸਪੈਕਟਰ ਸੰਜੀਵ  ਦੇ ਸਹਿਯੋਗ ਨਾਲ ਹੈਪੇਟਾਈਟਸ ਤੋਂ ਬਚਾਅ, ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕਤਾ ਭਰਪੂਰ ਲਿਟਰੇਚਰ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ, ਜੇਕਰ ਇਸ ਦਾ ਸਮਾਂ ਰਹਿੰਦਿਆ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਰੂ ਸਿੱਧ ਹੋ ਸਕਦੀ ਹੈ। ਉਨਾਂ ਕਿਹਾ ਕਿ ਦੇਸ਼ ਨੂੰ ਹੈਪੇਟਾਈਟਿਸ ਮੁਕਤ ਦੇਸ਼ ਬਣਾਉਣ ਲਈ ਇਸ ਤੋਂ ਬਚਾਅ ਪ੍ਰਤੀ ਜਾਗਰੂਕਤਾ ਦੇ ਸੁਨੇਹਿਆਂ ਨੂੰ ਘਰ ਘਰ ਪਹੁਚਾਉਣਾ ਤੇ ਸਮੇਂ ਰਹਿੰਦਿਆ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ। 
 
ਉਪਰੰਤ ਜਿਲਾ ਐਪੀਡਮੋਲਜਿਸਟ ਡਾ. ਸੈਲੇਸ਼ ਕੁਮਾਰ ਦੀ ਅਗਵਾਈ ਵਿੱਚ ਏਐਨਐਮ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ “ ਹੈਪੇਟਾਈਟਸ: ਆਓ ਇਸਨੂੰ ਤੋੜੀਏ” ਥੀਮ ਤਹਿਤ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਬੀ.ਈ.ਈ ਅਮਨਦੀਪ ਸਿੰਘ, ਸਕੂਲ ਦੇ ਟਿਊਟਰ ਮੈਡਮ ਅਮਰਪ੍ਰੀਤ ਕੌਰ, ਮਨਮੀਤ ਕੌਰ ਤੇ ਰਿਤੂ ਅਤੇ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਸ਼ਾਮਿਲ ਹੋਈਆਂ।
 
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਸ਼ੈਲੇਸ਼ ਕੁਮਾਰ ਨੇ ਦੱਸਿਆ ਕਿ ਉਨਾਂ ਕਿਹਾ ਹੈਪੇਟਾਈਟਸ ਬੀਮਾਰੀ ਵਾਇਰਸ ਰਾਹੀਂ ਫੈਲਦੀ ਹੈ। ਇਹ ਵਾਇਰਸ ਪੰਜ ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਕਿਹਾ ਜਾਂਦਾ ਹੈ। ਹੈਪੇਟਾਈਟਸ ਏ ਤੇ ਈ ਦੂਸ਼ਿਤ ਪਾਣੀ ਅਤੇ ਦੂਸ਼ਿਤ ਭੋਜਨ ਖਾਣ ਨਾਲ ਹੁੰਦੀ ਹੈ, ਜਦ ਕਿ ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲਦੀਆਂ ਹਨ। ਹੈਪੇਟਾਈਟਸ ਬੀ, ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਉਨਾਂ ਕਿਹਾ ਕਿ ਨਸ਼ਿਆਂ ਦੇ ਟੀਕੇ ਵਰਤਣ, ਦੂਸ਼ਿਤ ਸੂਈਆਂ ਦਾ ਇਸਤੇਮਾਲ ਕਰਨ, ਸਰੀਰ ਤੇ ਟੈਟੂ ਬਣਾਉਣ ਸਮੇਂ ਹੋਈ ਦੂਸ਼ਿਤ ਸੂਈ ਦੇ ਕਿਸੇ ਦੂਸਰੇ ਵਿਅਕਤੀ ਤੇ ਇਸਤੇਮਾਲ ਕਰਨ ਨਾਲ ਫੈਲਦਾ ਹੈ। ਕਾਲੇ ਪੀਲੀਆ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਨਸ਼ਿਆਂ ਤੋਂ ਦੂਰ ਰਿਹਾ ਜਾਵੇ। ਡਿਸਪੋਜ਼ੇਵਲ ਸਰਿੰਜਾਂ ਦੀ ਵਰਤੋਂ ਕੀਤੀ ਜਾਵੇ। ਕਿਸੇ ਵੀ ਵਿਅਕਤੀ ਨੂੰ ਦੂਜੇ ਵਿਅਕਤੀ ਦਾ ਖੂਨ ਚੜਾਉਣ ਵੇਲੇ ਸਾਵਧਾਨੀ ਵਰਤੀ ਜਾਵੇ ਅਤੇ ਸਰਕਾਰ ਵਲੋਂ ਮੰਜੂਰਸ਼ੂਦਾ ਬੱਲਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਹੀ ਚੜਾਇਆ ਜਾਵੇ। ਆਪਣੇ ਜੀਵਨ ਸਾਥੀ ਪ੍ਰਤੀ ਵਫਾਦਾਰੀ ਰੱਖਦੇ ਹੋਏ ਇਕ ਹੀ ਪਾਰਟਨਰ ਨਾਲ ਸੰਬੰਧ ਸਥਾਪਿਤ ਕੀਤੇ ਜਾਣ। ਹੈਪਾਟਾਈਟਸ ਦੇ ਲੱਛਣਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਇਸ ਨਾਲ ਬੁਖਾਰ, ਸਿਰ ਦਰਦ ,ਮਾਸ ਪੇਸ਼ੀਆਂ ਵਿੱਚ ਦਰਦ ਅਤੇ ਹਰ ਸਮੇਂ ਕਮਜ਼ੋਰੀ ਮਹਿਸੂਸ ਹੁੰਦੀ ਹੈ। ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋ ਜਾਂਦਾ ਹੈ। ਇਸ ਦੇ ਨਾਲ ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲਗੱਣਾ ਵੀ ਇਸ ਦੇ ਮੁੱਖ ਲੱਛਣ ਹਨ। ਇਹ ਲੱਛਣ ਹੋਣ ਤੇ ਤੁਰੰਤ ਮਰੀਜ ਨੂੰ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਹੈਪੇਟਾਈਟਿਸ ਦਾ ਟੈਸਟ ਕਿਸੇ ਵੀ ਤਰਾਂ ਦੀ ਸਰਜਰੀ, ਦੰਦਾਂ ਦਾ ਇਲਾਜ ਕਰਨ ਤੋਂ ਪਹਿਲਾ, ਖੂਨਦਾਨ ਵੇਲੇ , ਡਾਇਲਸਿਸ ਵੇਲੇ , ਗਰਭਵਤੀ ਮਹਿਲਾਵਾਂ ਅਤੇ ਹਾਈਰਿਸਕ ਗਰੁਪਾਂ ਲਈ ਕਰਵਾਉਣਾ ਲਾਜ਼ਮੀ ਹੈ।  
 
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਕਿਹਾ ਕਿ ਹੈਪਾਟਾਈਟਸ ਏ ਅਤੇ ਈ ਤੋਂ ਬਚਾਓ ਲਈ ਜ਼ਰੂਰੀ ਹੈ ਕਿ ਸਾਫ ਸੁਥਰੇ ਭੋਜਨ ਬਨਾਉਣ ਲਈ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ ਤੇ ਹੱਥਾਂ ਦੀ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੰ ਹੈਪਾਟਾਈਟਸ ਦੀ ਰੋਕਥਾਮ ਲਈ ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ-ਸੀ ਰਲੀਫ ਫੰਡ ਸਕੀਮ ਅਧੀਨ ਰਾਜ ਦੇ 23 ਜ਼ਿਲ੍ਹਾ ਹਸਪਤਾਲਾਂ, 03 ਸਰਕਾਰੀ ਮੈਡੀਕਲ ਕਾਲਜਾਂ, 07 ਏ.ਆਰ.ਟੀ.ਕੇਂਦਰਾਂ, 14 ਓ.ਐਸ.ਟੀ ਕੇਦਰਾਂ ਵਿੱਚ ਹੈਪੇਟਾਈਟਿਸ-ਸੀ ਤੇ ਬੀ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ