ਕੁਰਾਲੀ : ਆਪਰੇਸ਼ਨ ਸੰਧੂਰ ਦੌਰਾਨ ਸੁਰੱਖਿਆ ਡਿਊਟੀ ਨਿਭਾਉਣ ਵਾਲੇ ਫੌਜੀ ਜਵਾਨਾਂ ਨੂੰ ਅੱਜ ਕੁਰਾਲੀ ਰੋਪੜ ਬਾਈਪਾਸ ਤੇ ਸਥਿਤ ਰੀਅਲ ਅਸਟੇਟ ਕੰਪਨੀ ਵਿਸਟਾ ਵਿਲੇਜ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਸਟਾ ਵਿਲੇਜ਼ ਕੰਪਨੀ ਦੇ ਪ੍ਰਬੰਧਕ ਗੁਰਸ਼ਰਨ ਸਿੰਘ ਬਿੰਦਰਖੀਆ ਅਤੇ ਹੋਰਨਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਅਜਿਹੇ ਵੀਰ ਸੂਰਮਿਆਂ ਨੂੰ ਸਨਮਾਨ ਦੇ ਸਕਦੇ ਹਾਂ। ਇਨ੍ਹਾਂ ਜਵਾਨਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾਈ ਅਤੇ ਇਹ ਸਨਮਾਨ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਇਕ ਛੋਟਾ ਜਿਹਾ ਯਤਨ ਹੈ। ਇਸ ਮੌਕੇ ਫੌਜ ਦੇ ਕਮਾਂਡਰ ਨੇ ਕਿਹਾ ਕਿ ਉਨ੍ਹਾਂ ਸਮੇਤ ਜਵਾਨਾਂ ਨੇ ਬਹੁਤ ਹੀ ਜਿੰਮੇਵਾਰੀ ਅਤੇ ਹੌਂਸਲੇ ਨਾਲ ਆਪਣੀ ਡਿਊਟੀ ਨਿਭਾਈ ਹੈ। ਇਹ ਸਿਰਫ਼ ਫੌਜ ਦੀ ਹੀ ਨਹੀਂ, ਸਾਰੇ ਦੇਸ਼ ਦੀ ਜਿੱਤ ਹੈ। ਅਸੀਂ ਆਪਣੇ ਹਰ ਜਵਾਨ ’ਤੇ ਮਾਣ ਮਹਿਸੂਸ ਕਰਦੇ ਹਾਂ। ਇਸ ਦੌਰਾਨ ਫੌਜੀਆਂ ਨੇ ਕਪੰਨੀ ਪ੍ਰਬੰਧਕਾਂ ਦੀ ਪਿਆਰ ਭਰੀ ਮਹਿਮਾਨ ਨਿਵਾਜੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਦੇਸ਼ ਦੀ ਸੇਵਾ ਲਈ ਤਿਆਰ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿਦਰ ਸਿੰਘ, ਗੁਰਵਿੰਦਰ ਸਿੰਘ, ਸਤਵਿੰਦਰ ਸਿੰਘ ਰਵਿੰਦਰ ਸਿੰਘ, ਪਰਦੀਪ ਖਜੂਰੀਆ, ਰਜੀਵ ਸਰਮਾ, ਰਵੀ ਧੀਮਾਨ ਅਤੇ ਵਿਸਟਾ ਵਿਲੇਏਜ ਕੰਪਨੀ ਦੇ ਪ੍ਰਬੰਧਕਾਂ ਸਮੇਤ ਸ਼ਹਿਰ ਦੇ ਮੋਰਤਬਰ ਆਗੂ ਵੀ ਹਾਜ਼ਰ ਸਨ।