ਸੁਨਾਮ : ਜਾਖਲ- ਲੁਧਿਆਣਾ ਰੇਲ ਲਾਈਨ 'ਤੇ ਸੁਨਾਮ ਅਤੇ ਛਾਜਲੀ ਸਟੇਸ਼ਨਾਂ ਦੇ ਵਿਚਕਾਰ ਇੱਕ ਵਿਅਕਤੀ ਨੇ ਰੇਲ ਗੱਡੀ ਹੇਠ ਆਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਜੀ ਆਰ ਪੀ ਚੌਂਕੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਅਜੇ ਕੁਮਾਰ ਅਤੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਇਕ ਵਜੇ ਸੁਨਾਮ-ਛਾਜਲੀ ਰੇਲਵੇ ਸਟੇਸ਼ਨਾਂ ਵਿਚਾਲੇ ਇਕ ਅਣਪਛਾਤੇ ਵਿਅਕਤੀ ਵਲੋਂ ਅੰਮ੍ਰਿਤਸਰ ਸਾਹਿਬ ਤੋਂ ਹਿਸਾਰ ਜਾ ਰਹੀ ਸਵਾਰੀ ਰੇਲ ਗੱਡੀ ਹੇਠ ਆਕੇ ਖੁਦਕਸ਼ੀ ਕਰ ਲਈ ਗਈ। ਜਿਸ ਦੀ ਅਜੇ ਤੱਕ ਪਛਾਣ ਨਹੀ ਹੋ ਸਕੀ।ਉਨਾਂ ਕਿਹਾ ਕਿ 35 ਕੁ ਵਰ੍ਹਿਆਂ ਦੇ ਮ੍ਰਿਤਕ ਵਿਅਕਤੀ ਵਲੋਂ ਚਿੱਟਾ ਕੁੜਤਾ ਪਜਾਮਾ,ਹਰੇ ਰੰਗ ਦਾ ਪਰਨਾ ਅਤੇ ਤਿੱਲੇਦਾਰ ਜੁੱਤੀ ਪਾਈ ਹੋਈ ਹੈ। ਮ੍ਰਿਤਕ ਦੀ ਪਛਾਣ ਲਈ ਲਾਸ਼ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ 'ਚ ਰੱਖੀ ਗਈ ਹੈ।