Tuesday, September 16, 2025

Chandigarh

ਨਾਬਾਰਡ ਨੇ ਪੰਜਾਬ ਦੀ ਖੇਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ: ਹਰਪਾਲ ਸਿੰਘ ਚੀਮਾ

July 22, 2025 06:08 PM
SehajTimes

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਪੰਜਾਬ ਦੀ ਖੇਤੀ ਅਰਥਵਿਵਸਥਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਨਾਬਾਰਡ ਦੇ 44ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਸੂਬੇ ਦੇ ਸਹਿਕਾਰੀ ਬੈਂਕਿੰਗ ਨੈੱਟਵਰਕ ਨੂੰ ਮਜ਼ਬੂਤ ਕਰਨ ਵਿੱਚ ਸੰਸਥਾ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਖਾਸ ਤੌਰ 'ਤੇ ਸਹਿਕਾਰੀ ਬੈਂਕਾਂ ਅਤੇ ਸੋਸਾਇਟੀਆਂ ਨੂੰ ਨਾਬਾਰਡ ਦੁਆਰਾ ਦਿੱਤੇ ਗਏ ਘੱਟ ਵਿਆਜ ਦਰ ਵਾਲੇ ਕਰਜ਼ਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹੁੰਚਯੋਗ ਵਿੱਤੀ ਸਰੋਤ ਇਨ੍ਹਾਂ ਸੰਸਥਾਵਾਂ ਨੂੰ ਬਦਲੇ ਵਿੱਚ ਕਿਸਾਨਾਂ ਨੂੰ ਕਿਫਾਇਤੀ ਕਰਜ਼ਾ ਪ੍ਰਦਾਨ ਕਰਨ ਦੇ ਯੋਗ ਬਣਾਉਂਦੇ ਹਨ, ਜੋ ਕਿ ਸੂਬੇ ਵਿੱਚ ਖੇਤੀਬਾੜੀ ਵਿਕਾਸ ਦਾ ਮੁੱਖ ਅਧਾਰ ਹੈ।

ਵਿੱਤ ਮੰਤਰੀ ਨੇ ਸੂਬੇ ਦੀ ਤਰੱਕੀ ਵਿੱਚ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੋਸਾਇਟੀਆਂ (ਐਮ.ਪੀ.ਸੀ.ਏ.ਐਸ.ਐਸ) ਦੀ ਅਹਿਮ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਪੰਜਾਬ ਦੇ ਸਹਿਕਾਰੀ ਖੇਤਰ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਦੇ ਪ੍ਰਮਾਣ ਵਜੋਂ, ਵਿੱਤ ਮੰਤਰੀ ਚੀਮਾ ਨੇ 1920 ਵਿੱਚ ਸਥਾਪਿਤ ‘ਦਾ ਲਾਂਬੜਾ ਕਾਂਗੜੀ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਹੁਸ਼ਿਆਰਪੁਰ’ ਦੇ ਨੁਮਾਇੰਦਿਆਂ ਨੂੰ ਸਮਾਗਮ ਵਿੱਚ ਮੌਜੂਦ ਲੋਕਾਂ ਨਾਲ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਨ ਲਈ ਸੱਦਾ ਦਿੱਤਾ। ਇਸ ਸੋਸਾਇਟੀ ਦੀ ਸਫ਼ਲਤਾ ਪ੍ਰਭਾਵਸ਼ਾਲੀ ਸਹਿਕਾਰੀ ਕਾਰਜਪ੍ਰਣਾਲੀ ਦੀ ਇੱਕ ਪ੍ਰੇਰਣਾਦਾਇਕ ਉਦਾਹਰਣ ਵਜੋਂ ਕੰਮ ਕਰਦੀ ਹੈ। ਪੰਜਾਬ ਦੀਆਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੈਕਸ) ਦੀ ਮੌਜੂਦਾ ਸਥਿਤੀ ਬਾਰੇ ਬੋਲਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਲਗਭਗ 3,500 ਪੈਕਸ ਵਿੱਚੋਂ ਲਗਭਗ 1,800 ਇਸ ਸਮੇਂ ਮੁਨਾਫੇ ਵਿੱਚ ਚੱਲ ਰਹੀਆਂ ਹਨ, ਜਦੋਂ ਕਿ ਬਾਕੀ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ, ਜਿਨ੍ਹਾਂ ਹਮੇਸ਼ਾਂ ਖੇਤੀਬਾੜੀ ਨਵੀਨਤਾ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ, ਨੂੰ ਸੂਬੇ ਭਰ ਵਿੱਚ ਪੈਕਸ ਨੈੱਟਵਰਕ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।

ਇਸ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਬਿਹਤਰੀਨ ਐਮ.ਪੀ.ਸੀ.ਏ.ਐਸ.ਐਸ. ਨੂੰ ਸਨਮਾਨਿਤ ਵੀ ਕੀਤਾ, ਜਿਨ੍ਹਾਂ ਵਿੱਚ ਨੂਰਪੁਰ ਬੇਟ ਐਮ. ਪੀ. ਸੀ. ਏ. ਐਸ.ਐਸ. ਲਿਮਟਿਡ, ਲੁਧਿਆਣਾ, ਲਾਂਬੜਾ ਕਾਂਗੜੀ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਹੁਸ਼ਿਆਰਪੁਰ, ਅਤੇ ਸੁਖਾਨੰਦ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਮੋਗਾ ਨੂੰ ‘ਸਾਲ ਦੌਰਾਨ ਸਰਵੋਤਮ ਐਮ.ਪੀ.ਏ.ਸੀ.ਐਸ. ਗੈਰ-ਕ੍ਰੈਡਿਟ ਸੇਵਾਵਾਂ’ ਵਜੋਂ; ਬੀਜਾਪੁਰ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਲੁਧਿਆਣਾ, ਸਮੀਪੁਰ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਜਲੰਧਰ, ਅਤੇ ਕਲਿਆਣ ਸੁੱਖਾ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਬਠਿੰਡਾ ਨੂੰ ‘ਸਰਵੋਤਮ ਐਮ.ਪੀ.ਏ.ਸੀ.ਐਸ.ਵਿੱਤੀ ਕਾਰਗੁਜ਼ਾਰੀ’ ਵਜੋਂ; ਅਤੇ ਸੁਖਾਨੰਦ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਮੋਗਾ, ਮਹਿਲ ਗਹਿਲਾਂ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਐਸ.ਬੀ.ਐਸ. ਨਗਰ, ਅਤੇ ਗਿੱਦਰਾਣੀ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਸੰਗਰੂਰ ਨੂੰ ‘ਸਾਲ ਦੀਆਂ ਸਰਵੋਤਮ ਨਵੀਆਂ ਐਮ.ਪੀ.ਏ.ਸੀ.ਐਸ. – ਵੱਖ-ਵੱਖ ਐਮ.ਓ.ਸੀ. ਪਹਿਲਕਦਮੀਆਂ ਨੂੰ ਅਪਣਾਉਣ’ ਵਜੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਪੂਰਥਲਾ ਡੀ.ਸੀ.ਸੀ.ਬੀ., ਜਲੰਧਰ ਡੀ.ਸੀ.ਸੀ.ਬੀ., ਮੁਕਤਸਰ ਡੀ.ਸੀ.ਸੀ.ਬੀ., ਪੀ.ਐਸ.ਟੀ.ਸੀ.ਬੀ., ਆਰ.ਸੀ.ਐਸ., ਸੰਗਰੂਰ ਫੁਲਕਾਰੀ ਪ੍ਰੋਡਿਊਸਰ ਕੰਪਨੀ, ਅਤੇ ਸੰਗਰੂਰ ਐਗਰੀ ਗਰੋਅਰ ਪ੍ਰੋਡਿਊਸਰ ਕੰਪਨੀ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਨਿਰਦੇਸ਼ਕ ਵਿਵੇਕ ਸ੍ਰੀਵਾਸਤਵ, ਨਾਬਾਰਡ, ਪੰਜਾਬ ਦੇ ਸੀ.ਜੀ.ਐਮ. ਵੀ.ਕੇ. ਆਰਿਆ, ਨਾਬਾਰਡ, ਹਰਿਆਣਾ ਦੀ ਸੀ.ਜੀ.ਐਮ. ਨਿਵੇਦਿਤਾ ਤਿਵਾੜੀ, ਪੀ.ਐਸ.ਸੀ.ਬੀ. ਦੇ ਚੇਅਰਮੈਨ ਜਗਦੇਵ ਸਿੰਘ, ਅਤੇ ਪੀ.ਐਸ.ਸੀ.ਬੀ. ਦੇ ਐਮ.ਡੀ. ਹਰਜੀਤ ਸਿੰਘ ਸੰਧੂ ਵੀ ਹਾਜ਼ਰ ਸਨ।

Have something to say? Post your comment

 

More in Chandigarh

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋਕਾਂ ਦੀ ਤੰਦਰੁਸਤ ਸਿਹਤ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਵਚਨਬੱਧ

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸਰਕਾਰ ਨੇ ਜ਼ਮੀਨੀ ਪੱਧਰ ਉਤੇ ਕੋਸ਼ਿਸ਼ਾਂ ਤੇਜ਼ ਕੀਤੀਆਂ

ਮੁੱਖ ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਨਿਗਰਾਨ ਕਮੇਟੀਆਂ ਦੇ ਗਠਨ ਦਾ ਐਲਾਨ

ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ

'ਵਨ ਹੈਲਥ' ਪਹੁੰਚ: ਐਂਟੀਬਾਇਓਟਿਕਸ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ, ਪੰਜਾਬ ਵਿੱਚ ਐਂਟੀਮਾਈਕ੍ਰੋਬਾਇਲ ਰਸਿਸਟੈਂਸ ਕਾਰਜ ਯੋਜਨਾ ਲਾਂਚ

'ਯੁੱਧ ਨਸ਼ਿਆਂ ਵਿਰੁੱਧ’ ਦੇ 198ਵੇਂ ਦਿਨ ਪੰਜਾਬ ਪੁਲਿਸ ਵੱਲੋਂ 293 ਥਾਵਾਂ 'ਤੇ ਛਾਪੇਮਾਰੀ; 74 ਨਸ਼ਾ ਤਸਕਰ ਕਾਬੂ

ਸਿਹਤ ਮੰਤਰੀ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਲੜਾਈ ਲਈ ਸਾਰੇ ਸਰੋਤ ਜੁਟਾਉਣ ਦੇ ਹੁਕਮ ਜਾਰੀ

ਮੋਦੀ ਸਰਕਾਰ ਨੇ ਪਾਕਿਸਤਾਨ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਇਜਾਜ਼ਤ ਨਾ ਦੇ ਕੇ ਸਿੱਖਾਂ ਦੀ ਮਾਨਸਿਕਤਾ ਨੂੰ ਡੂੰਘੀ ਠੇਸ ਪਹੁੰਚਾਈ : ਮੁੱਖ ਮੰਤਰੀ

ਪੰਜਾਬ ਵੱਲੋਂ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ, 385 ਕਰੋੜ ਰੁਪਏ ਦਾ ਜਾਅਲੀ ਬਿਲਿੰਗ ਘੁਟਾਲਾ ਬੇਪਰਦ: ਹਰਪਾਲ ਸਿੰਘ ਚੀਮਾ