ਸੁਨਾਮ : ਸ਼੍ਰੀ ਬਾਲਾਜੀ ਹਸਪਤਾਲ ਸੁਨਾਮ ਦੀ ਸੱਤਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਨਾਲ ਮਨਾਈ ਗਈ। ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੇ ਕੇਕ ਕੱਟਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸ਼੍ਰੀ ਬਾਲਾ ਜੀ ਹਸਪਤਾਲ ਦੇ ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਨੇ ਦੁਹਰਾਇਆ ਕਿ ਉਹ ਮਰੀਜ਼ਾਂ ਦੇ ਇਲਾਜ਼ ਲਈ ਪੂਰੀ ਜ਼ਿੰਮੇਵਾਰੀ ਅਤੇ ਸੁਰੱਖਿਅਤ ਇਲਾਜ਼ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਹ ਮਰੀਜ਼ਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹਨ। ਉਨ੍ਹਾਂ ਆਖਿਆ ਕਿ ਇਲਾਕੇ ਦੇ ਲੋਕਾਂ ਨੂੰ ਵਧੀਆ ਇਲਾਜ਼ ਮੁੱਹਈਆ ਕਰਵਾਉਣ ਲਈ ਹਮੇਸ਼ਾ ਕਾਰਜਸ਼ੀਲ ਰਹਿਣਗੇ। ਇਸ ਮੌਕੇ ਰਿਧੀਮਾ ਗੁਪਤਾ, ਕਵਿਸ਼ ਗੁਪਤਾ, ਅਜੇ ਕੁਮਾਰ ਡੀ.ਸੀ., ਜਿੰਦਰ ਧੀਮਾਨ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਬੀਰ ਉਗਰਾਹਾਂ, ਜੋਤੀ, ਤੁਸ਼ਾਰਿਕਾ, ਨਵਜੋਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ, ਸੰਦੀਪ ਸਿੰਘ ਆਦਿ ਹਾਜ਼ਰ ਸਨ।