ਪਟਿਆਲਾ : ਭਾਰਤੀ, ਸਟੇਟ ਬੈਂਕ ਗ੍ਰਾਮੀਣ ਸਵੈਰੋਜ਼ਗਾਰ ਪ੍ਰਸ਼ਿਕਸ਼ਣ ਸੰਸਥਾਨ (ਐਸ ਬੀ ਆਈ, ਆਰਸੇਟੀ ), ਪਟਿਆਲਾ ਵੱਲੋਂ ਮਹਿਲਾਵਾਂ ਲਈ 31 ਦਿਨਾਂ "ਵਿਮੈਨ ਗਾਰਮੈਂਟਸ ਡਿਜ਼ਾਈਨ ਐਂਡ ਨਿਰਮਾਣ" ਸਿੱਖਿਆ ਕੋਰਸ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਈਆਂ ਮਹਿਲਾਵਾਂ ਨੇ ਭਾਗ ਲਿਆ ਅਤੇ ਪਹਿਰਾਵਾ ਡਿਜ਼ਾਈਨ ਅਤੇ ਸਿਲਾਈ ਵਿੱਚ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਕੋਰਸ ਦੌਰਾਨ ਵਿਦਿਆਰਥਣਾਂ ਨੇ ਪ੍ਰੈਕਟੀਕਲ ਅਸਾਈਨਮੈਂਟ, ਚਾਰਟ ਅਤੇ ਕਰੀਏਟਿਵ ਡਿਜ਼ਾਈਨ ਤਿਆਰ ਕਰਕੇ ਆਪਣੀ ਪ੍ਰਤਿਭਾ ਨੂੰ ਉਜਾਗਰ ਕੀਤਾ । ਸਮਾਗਮ ਉਪਰੰਤ ਸਮੂਹ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਐਸਬੀਆਈ ਬੈਂਕ ਸ਼ਾਖਾ ਭਾਦਸੋ ਰੋਡ, ਪਟਿਆਲਾ ਦੇ ਸ਼ਾਖਾ ਪ੍ਰਬੰਧਕ ਬ੍ਰਿਜੇਂਦਰ ਪ੍ਰਸਾਦ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਨਿਰਦੇਸ਼ਕ ਭਗਵਾਨ ਸਿੰਘ ਵਰਮਾ ਅਤੇ ਫੈਕਲਟੀ ਮੈਂਬਰ ਬਲਜਿੰਦਰ ਸਿੰਘ, ਹਰਦੀਪ ਰਾਏ, ਜਸਵਿੰਦਰ ਸਿੰਘ, ਰੋਮਨਪ੍ਰੀਤ, ਅਜੀਤਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਨੇ ਸਮਾਗਮ ਵਿੱਚ ਅਹਿਮ ਭੂਮਿਕਾ ਨਿਭਾਈ। ਓਹਨਾ ਦਸਿਆ ਕਿ ਆਰਸੈਟੀ ਪਟਿਆਲਾ ਭਵਿੱਖ ਵਿੱਚ ਵੀ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਵੈਰੋਜ਼ਗਾਰ ਵਲ ਪ੍ਰੇਰਿਤ ਕਰਨ ਵਾਲੇ ਸਮਾਗਮਾਂ ਦਾ ਆਯੋਜਨ ਕਰਦਾ ਰਹੇਗਾ।
ਨਿਰਦੇਸ਼ਕ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਅਗਲਾ ਕੋਰਸ "ਜੂਟ ਉਤਪਾਦ ਉਦਯਮੀ " 21 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ। ਇੱਛੁਕ ਅਭਿਆਰਥੀ ਨਿਰਦੇਸ਼ਕ ਨਾਲ ਸੰਪਰਕ ਕਰ ਸਕਦੇ ਹਨ।