ਹੁਸ਼ਿਆਰਪੁਰ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਸ੍ਰੀਹ ਚਠਿਆਲ ਵਿਖੇ "ਜੈ ਮਾਂ ਚਿੰਤਪੁਰਨੀ ਸਪੋਰਟਸ ਕਲੱਬ" ਵੱਲੋਂ ਪਿਛਲੇ ਸਾਲਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਰ੍ਹੇ ਵੀ 23ਵਾਂ ਮਹਾਮਾਈ ਦਾ ਸਲਾਨਾ ਜਾਗਰਣ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਜਾਗਰਣ 7 ਅਗਸਤ ਨੂੰ ਕਰਵਾਏ ਜਾ ਰਹੇ ਮਹਾਮਾਈ ਦੇ ਜਾਗਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਜਾਗਰਣ ਵਿੱਚ ਪ੍ਰਸਿੱਧ ਧਾਰਮਿਕ ਗਾਇਕ ਤਰਸੇਮ ਦੀਵਾਨਾ ਹੁਸ਼ਿਆਰਪੁਰ ਵਾਲੇ, ਵਿਸ਼ਾਲ ਮਨੀ ਮੁਕੇਰੀਆਂ, ਅਤੇ ਅਮਰਿੰਦਰ ਬੋਬੀ ਸੰਗਤਾਂ ਨੂੰ ਮਹਾਮਾਈ ਦੀਆਂ ਭੇਟਾਂ ਦੇ ਨਾਲ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਜਾਗਰਨ ਵਿੱਚ ਮਹਾਮਾਈ ਦਾ ਲੰਗਰ ਬੇਪਰਵਾਹ ਚੱਲੇਗਾ।