ਮੋਹਾਲੀ : ਭਾਰਤੀ ਜਨਤਾ ਪਾਰਟੀ ਦੀ ਦਿਨੋ-ਦਿਨ ਵਧਦੀ ਲੋਕਪ੍ਰਿਅਤਾ ਦੇ ਚਲਦਿਆਂ ਹਰ ਵਰਗ ਦੇ ਲੋਕ ਇਸ ਨਾਲ ਜੁੜ ਰਹੇ ਹਨ। ਖਾਸ ਕਰਕੇ ਨੌਜਵਾਨ ਪੀੜ੍ਹੀ ਭਾਜਪਾ ਦੀ ਨੀਤੀਆਂ ਅਤੇ ਰਾਸ਼ਟਰਵਾਦੀ ਸੋਚ ਨਾਲ ਪ੍ਰਭਾਵਿਤ ਹੋ ਰਹੀ ਹੈ। ਜੋ ਸਾਡੇ ਸੂਬੇ ਪੰਜਾਬ ਦੇ ਨਾਲ ਨਾਲ ਭਾਰਤ ਦੇਸ਼ ਲਈ ਬਹੁਤ ਹੀ ਚੰਗੀ ਗੱਲ ਹੈ। ਇਹ ਵਿਚਾਰ ਭਾਜਪਾ ਪੰਜਾਬ ਦੇ ਕੈਸ਼ੀਅਰ ਅਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਖਰੜ ਤੋਂ ਸਮਾਜ ਸੇਵੀ ਨੌਜਵਾਨ ਮਨਿੰਦਰਜੋਤ ਵਲੋਂ ਭਾਜਪਾ ਜੁਆਇੰਨ ਕਰਨ ਤੇ ਉਸਨੂੰ ਜੀ ਆਇਆਂ ਆਖਦੇ ਸਾਂਝੇ ਕੀਤੇ।ਉਨ੍ਹਾਂ ਤੋਂ ਇਲਾਵਾ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਔਜਲਾ, ਜ਼ਿਲ੍ਹਾ ਯੂਥ ਪ੍ਰਧਾਨ ਤਾਹਿਲ ਸ਼ਰਮਾ, ਜ਼ਿਲ੍ਹਾ ਯੂਥ ਜਨਰਲ ਸਕੱਤਰ ਅਭਿਸ਼ੇਕ ਸ਼ਰਮਾ ਅਤੇ ਸਾਹਿਲ ਦੂਬੇ ਹਾਜ਼ਰ ਸਨ
ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਨੀਤੀਆਂ 'ਤੇ ਲੋਕਾਂ ਦੇ ਵਧ ਰਹੇ ਭਰੋਸੇ ਦਾ ਨਤੀਜਾ ਹੈ। ਕਿਉਂਕਿ ਭਾਜਪਾ ਸਿਰਫ਼ ਇਕ ਪਾਰਟੀ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ ਜੋ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ਲਈ ਕਮਿੱਟਡ ਹੈ। ਅੱਜ ਦੀ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ। ਨੌਜਵਾਨਾਂ ਨੂੰ ਸਹੀ ਸਮੇਂ ਤੇ ਸਹੀ ਪਲੇਟਫਾਰਮ ਮਿਲਣ ਨਾਲ ਉਹ ਆਪਣੇ ਨਾਲ ਨਾਲ ਦੇਸ਼ ਦੀ ਤਰੱਕੀ ਚ ਵੱਧ ਚੜਕੇ ਯੋਗਦਾਨ ਪਾ ਸਕਦੇ ਹਨ। ਨੌਜਵਾਨਾਂ ਦੇ ਪਾਰਟੀ ਨਾਲ ਜੁੜਨ ਤੇ ਪਾਰਟੀ ਨੂੰ ਇਕ ਨਵੀਂ ਊਰਜਾ ਮਿਲਦੀ ਹੈ। ਮਨਿੰਦਰਜੋਤ ਸਿੰਘ ਨੇ ਵੀ ਭਾਜਪਾ 'ਚ ਸ਼ਾਮਿਲ ਹੋਣ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੇਤ੍ਰਤਾ ਵਿੱਚ ਦੇਸ਼ ਦੀ ਸੇਵਾ ਲਈ ਸਮਰਪਿਤ ਹੋ ਕੰਮ ਕਰਨਗੇ।