ਮਾਜਰੀ : ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੇ ਪ੍ਰਧਾਨ ਸੁੱਖਦੇਵ ਸਿੰਘ ਸੁੱਖਾ ਕੰਸਾਲਾ ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਕੰਸਾਲਾ ਨਮਿੱਤ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਭੁਪਿੰਦਰ ਸਿੰਘ ਮਾਜਰਾ ਤੇ ਗੁਰਨਾਮ ਸਿੰਘ ਮੁੰਧੋਂ ਦੇ ਜੱਥੇ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਪ੍ਰੇਰਨਾ ਕੀਤੀ। ਇਸ ਉਪਰੰਤ ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ, ਐਮ ਪੀ ਮਲਵਿੰਦਰ ਸਿੰਘ ਕੰਗ, ਵਿਧਾਇਕ ਅਨਮੋਲ ਗਗਨ ਮਾਨ, ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਰਣਜੀਤ ਸਿੰਘ ਜੀਤੀ, ਗੁਰਪ੍ਰਤਾਪ ਸਿੰਘ ਪਡਿਆਲਾ, ਵਿਜੈ ਕੁਮਾਰ ਟਿੰਕੂ, ਗੁਰਿੰਦਰ ਸਿੰਘ ਕੈਰੋਂ, ਪ੍ਰੋ: ਪ੍ਰੇਮ ਸਿੰਘ ਚੰਦੂਮਾਜ਼ਰਾ, ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਪੰਥਕ ਆਗੂ ਅਰਵਿੰਦਰ ਸਿੰਘ ਪੈਂਟਾ, ਭਾਜਪਾ ਆਗੂ ਅਰਜਨ ਕਾਂਸਲ, ਕੌਮੀ ਇਨਸਾਫ਼ ਮੋਰਚੇ ਦੇ ਭਾਈ ਪਾਲ ਸਿੰਘ ਫ਼ਰਾਂਸ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਇੰਦਰਵੀਰ ਸਿੰਘ ਪਟਿਆਲਾ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਬੰਸ ਸਿੰਘ ਕੰਧੋਲਾ ਆਦਿ ਨੇ ਹਰਕੀਰਤ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਪਰਿਵਾਰ ਦੇ ਦੁੱਖ ਦੁੱਖ ਤੇ ਸੋਗ ਦਾ ਪ੍ਰਗਟਾਵਾਂ ਕੀਤਾ। ਇਸ ਮੌਕੇ ਪ੍ਰਭ ਆਸਰਾ ਦੇ ਮੁੱਖੀ ਭਾਈ ਸ਼ਮਸ਼ੇਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਸ਼ਿੰਗਾਰਾ ਸਿੰਘ ਨਿਹੰਗ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਸਾਹਿਬ ਸਿੰਘ ਬਡਾਲੀ, ਬਲਵਿੰਦਰ ਸਿੰਘ ਰੰਗੂਆਣਾ, ਦਰਸ਼ਨ ਸਿੰਘ ਖੇੜਾ, ਪੰਮੀ ਮਾਵੀ, ਬਿੱਟੂ ਬਾਜਵਾ, ਰਣਜੀਤ ਸਿੰਘ ਖੱਦਰੀ, ਹਰਮੇਸ਼ ਸਿੰਘ ਬੜੌਦੀ, ਹਰਨੇਕ ਸਿੰਘ ਤਕੀਪੁਰ, ਬਲਜੀਤ ਸਿੰਘ ਭਾਊ, ਹਰਿੰਦਰ ਸਿੰਘ ਕੁਬਾਹੇੜੀ ਢਾਡੀ ਸਤਨਾਮ ਸਿੰਘ ਟਾਂਡਾ, ਮਨਜੋਧ ਸਿੰਘ ਪੱਡਾ ਪੜੌਲ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਤਸਵੀਰ ਨਾਲ ਨੱਥੀ ਹੈ।