ਹੁਸ਼ਿਆਰਪੁਰ : “ਬੇਸੱਕ ਸਿੱਖ ਕੌਮ ਦੇ ਪੰਜੇ ਤਖਤ ਸਾਹਿਬਾਨ ਅਤਿ ਸਤਿਕਾਰਿਤ ਅਤੇ ਪ੍ਰਵਾਨਿਤ ਹਨ । ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਪੰਜੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਸਮੁੱਚੀ ਸਹਿਮਤੀ ਨਾਲ ਹੀ ਖਾਲਸਾ ਪੰਥ ਲਈ ਹੁਕਮਨਾਮੇ ਅਤੇ ਕੌਮ ਪੱਖੀ ਫੈਸਲੇ ਹੁੰਦੇ ਹਨ । ਪਰ ਸਿੱਖ ਅਤੇ ਕੌਮੀ ਰਵਾਇਤਾ ਅਨੁਸਾਰ ਇਹ ਹੁਕਮਨਾਮੇ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੀ ਕਾਇਮ ਮੁਕਾਮ ਜਥੇਦਾਰ ਸਾਹਿਬ ਵੱਲੋ ਹੀ ਸਮੁੱਚੀ ਸਿੱਖ ਕੌਮ ਲਈ ਸਦੀਆਂ ਤੋ ਜਾਰੀ ਹੁੰਦੇ ਆ ਰਹੇ ਹਨ । ਅਜਿਹੇ ਹੁਕਮਨਾਮਿਆ ਅੱਗੇ ਸਮੁੱਚੀ ਸਿੱਖ ਕੌਮ ਤੇ ਹਰ ਗੁਰੂ ਨਾਨਕ ਨਾਮ ਲੇਵਾ ਸੀਸ ਝੁਕਾਉਦਾ ਹੈ । ਲੇਕਿਨ ਕੁਝ ਸਮੇ ਤੋ ਬੀਜੇਪੀ-ਆਰ.ਐਸ.ਐਸ ਤੇ ਹੋਰ ਫਿਰਕੂ ਸੰਗਠਨਾਂ ਤੇ ਜਮਾਤਾਂ ਵੱਲੋ ਤਖਤ ਸ੍ਰੀ ਹਜੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਉਤੇ ਹਕੂਮਤੀ ਅਜਾਰੇਦਾਰੀ ਕਾਇਮ ਕਰਨ ਹਿੱਤ ਅਤੇ ਖਾਲਸਾ ਪੰਥ ਦੇ ਕੌਮੀ ਫੈਸਲਿਆ ਵਿਚ ਦਖਲ ਦੇਣ ਦੇ ਹਕੂਮਤੀ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਵੱਲੋਂ ਕਿਸੇ ਸਾਜਿਸ਼ ਅਧੀਨ ਜਾਰੀ ਹੋ ਰਹੇ ਹੁਕਮਨਾਮਿਆਂ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਇਸ ਸਭ ਲਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਉਹਨਾਂ ਦੀਆਂ ਸਹਿਯੋਗੀ ਜਥੇਬੰਦੀਆਂ ਵੀ ਕਿਸੇ ਹੱਦ ਤੱਕ ਜਿੰਮੇਵਾਰ ਹਨ ਜਿਨਾਂ ਨੇ 6 ਜੂਨ ਨੂੰ ਸਾਜਿਸ਼ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਸੰਦੇਸ਼ ਦੇਣ ਤੋਂ ਰੋਕ ਕੇ ਇਤਿਹਾਸਿਕ ਗਲਤੀ ਕੀਤੀ ਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਅਜਿਹੀਆਂ ਗੁਸਤਾਖੀਆਂ ਕਰਨ ਲਈ ਉਤਸ਼ਾਹਿਤ ਕੀਤਾ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਸਰਬ ਉੱਚਤਾ ਨੂੰ ਚੁਨੌਤੀ ਦੇਣ ਵਾਲੀਆਂ ਕਾਰਵਾਈਆਂ ਤੁਰੰਤ ਬੰਦ ਕੀਤੀਆਂ ਜਾਣ ਕਿਉਂਕਿ ਸਿੱਖ ਕੌਮ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।