Saturday, July 12, 2025

Chandigarh

ਵਿਧਾਇਕਾ ਨੀਨਾ ਮਿੱਤਲ ਨੇ 4 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਿਰਜ਼ਾਪੁਰ ਵਾਇਆ ਗੱਦੋਮਾਜਰਾ, ਪਹਿਰ ਕਲਾਂ, ਪਹਿਰ ਖੁਰਦ ਲਿੰਕ ਸੜਕ ਦਾ ਰੱਖਿਆ ਨੀਂਹ ਪੱਥਰ

July 10, 2025 01:08 PM
SehajTimes

ਮਾਨ ਸਰਕਾਰ ਦੀ ਰਹਿਨੁਮਾਈ ਹੇਠ ਰਾਜਪੁਰਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਮਿਲੀ ਹੋਰ ਰਫਤਾਰ

ਰਾਜਪੁਰਾ : ਹਲਕਾ ਰਾਜਪੁਰਾ ਵਿੱਚ ਲਗਾਤਾਰ ਵਿਕਾਸ ਕਾਰਜਾਂ ਨੂੰ ਰਫਤਾਰ ਮਿਲ ਰਹੀ ਹੈ। ਇਸ ਕੜੀ ਤਹਿਤ ਹਲਕੇ ਦੀਆਂ ਪੁਰਾਣੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮਿਰਜ਼ਾਪੁਰ ਵਾਇਆ ਗੱਦੋਮਾਜਰਾ, ਪਹਿਰ ਕਲਾਂ ਅਤੇ ਪਹਿਰ ਖੁਰਦ ਨੂੰ ਰਾਜਪੁਰਾ-ਚੰਡੀਗੜ੍ਹ ਰੋਡ ਨਾਲ ਜੋੜਨ ਵਾਲੀ ਲਿੰਕ ਸੜਕ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖਿਆ।
ਇਸ ਮੌਕੇ ਪਿੰਡ ਮਿਰਜ਼ਾਪੁਰ ਵਿਖੇ ਰੱਖੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ. ਦੇ ਯਤਨਾਂ ਨਾਲ ਨੇਪਰੇ ਚਾੜ੍ਹਿਆ ਹੈ, ਜਿਸ ਤੇ ਕਰੀਬ 4 ਕਰੋੜ 62 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਹਲਕੇ ਦੇ ਵਾਸੀਆਂ ਲਈ ਆਵਾਜਾਈ ਪੱਖੋਂ ਸੁਵਿਧਾਜਨਕ ਬਣਾਏਗੀ। ਉਕਤ ਸੜਕ 18 ਫੁੱਟ ਚੌੜੀ ਅਤੇ 5.35 ਕਿਲੋਮੀਟਰ ਲੰਬੀ ਹੋਵੇਗੀ, ਜੋ ਇਲਾਕੇ ਦੇ ਵਿਕਾਸ ਵਿੱਚ ਇੱਕ ਨਵਾਂ ਮੋੜ ਸਾਬਤ ਹੋਵੇਗੀ।ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਲਵਿਸ਼ ਮਿੱਤਲ, ਐਸ ਡੀ ਓ ਯਾਦਵਿੰਦਰ ਸ਼ਰਮਾ, ਜੇਈ ਅਤੇ ਵਿਭਾਗ ਦੇ ਹੋਰ ਵੀ ਸਬੰਧਿਤ ਅਧਿਕਾਰੀ ਮੌਜੂਦ ਸਨ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਸ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਪੁਰਾਣੀ ਅਤੇ ਖਸਤਾਹਾਲ ਸੜਕ ਨੂੰ ਨਵੀਂ ਤਰ੍ਹਾਂ ਤਿਆਰ ਕੀਤਾ ਜਾਵੇ। ਖਸਤਾ ਹਾਲਤ ਦੇ ਕਾਰਨ ਇਲਾਕੇ ਦੇ ਲੋਕਾਂ, ਖਾਸ ਕਰਕੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਅਤੇ ਸਬਜ਼ੀਆਂ ਮੰਡੀਆਂ ਵਿੱਚ ਲਿਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਨਵੀਂ ਅਤੇ ਮਜ਼ਬੂਤ ਸੜਕ ਬਣਨ ਨਾਲ ਇਹਨਾਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਆਵਾਜਾਈ ਦਾ ਸੌਖਾ ਸਾਧਨ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਲਿੰਕ ਸੜਕ ਦੇ ਨਵੀਨੀਕਰਨ ਨਾਲ ਨੇੜਲੇ ਪਿੰਡਾਂ ਦੇ ਕਰੀਬ 10,000 ਵਸਨੀਕਾਂ ਨੂੰ ਸਿੱਧਾ ਲਾਭ ਮਿਲੇਗਾ ਤੇ ਲੋਕਾਂ ਨੂੰ ਰਾਜਪੁਰਾ, ਚੰਡੀਗੜ੍ਹ ਅਤੇ ਹੋਰ ਅਹਿਮ ਸਥਾਨਾਂ ਤੱਕ ਪਹੁੰਚਣ ਵਿੱਚ ਅਸਾਨੀ ਹੋਵੇਗੀ। ਇਲਾਕੇ ਦੇ ਵਿਧਿਆਰਥੀਆਂ, ਦਫ਼ਤਰੀ ਕਰਮਚਾਰੀਆਂ ਅਤੇ ਕਾਰੋਬਾਰੀ ਵਰਗ ਲਈ ਵੀ ਇਹ ਸੜਕ ਇੱਕ ਵੱਡੀ ਸੌਗਾਤ ਬਣੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰੇਕ ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਦੇ ਯਤਨਾਂ ਨਾਲ ਹਰ ਹਲਕੇ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਜਾਰੀ ਹਨ ਅਤੇ ਅੱਗੇ ਵੀ ਇਲਾਕੇ ਦੀਆਂ ਹੋਰ ਮੰਗਾਂ ਨੂੰ ਵੀ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਸਥਾਨਕ ਲੋਕਾਂ ਨੇ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਇਲਾਕੇ ਦੀ ਤਸਵੀਰ ਬਦਲ ਦੇਵੇਗੀ। ਖਾਸ ਕਰਕੇ ਕਿਸਾਨਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀਆਂ ਫਸਲਾਂ ਮੰਡੀਆਂ ਤੱਕ ਸਮੇਂ ਸਿਰ ਅਤੇ ਸੁਰੱਖਿਅਤ ਪਹੁੰਚ ਸਕਣਗੀਆਂ।ਇਸ ਤਰ੍ਹਾਂ ਦੇ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਤਰੱਕੀ ਹੋਵੇਗੀ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਖ-ਸੁਵਿਧਾ ਆਵੇਗੀ।
ਇਸ ਮੌਕੇ ਵਿਜੇ ਮੈਟਰੋ, ਸਤਵਿੰਦਰ ਸਿੰਘ ਮਿਰਜ਼ਾਪੁਰ, ਜਗਦੀਪ ਸਿੰਘ ਅਲੂਣਾ, ਅਮਨ ਸੈਣੀ ਨਲਾਸ, ਸਰਪੰਚ ਜਸਵਿੰਦਰ ਸਿੰਘ ਜੈਲਦਾਰ, ਕਮਲਜੀਤ ਸਿੰਘ ਛੋਟੀ ਦੁਭਾਲੀ, ਗੁਰਤੇਜ ਸਿੰਘ, ਗੱਦੋਮਾਜਰਾ, ਸਰਪੰਚ ਦਵਿੰਦਰ ਕੌਰ, ਕਰਮਪਾਲ ਗਿਰੀ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਨਰਿੰਦਰਜੀਤ ਸਿੰਘ, ਕਮਲੇਸ਼ ਕੁਮਾਰ, ਸਤਨਾਮ ਸਿੰਘ, ਟੋਨੀ ਜਨਸੂਈ, ਰਿੰਕੀ ਖੇੜਾਗੱਜੂ, ਭਜਨ ਸਿੰਘ ਸਰਪੰਚ ਕੋਟਲਾ, ਹਰਵਿੰਦਰ ਸਿੰਘ ਪੰਚ, ਰਾਜ ਕੁਮਾਰ ਪੰਚ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ, ਪਾਰਟੀ ਵਰਕਰ ਅਤੇ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਪਿੰਡ ਵਾਸੀ ਮੌਜੂਦ ਸਨ।

 
 

Have something to say? Post your comment

 

More in Chandigarh

ਬਾਗਬਾਨੀ ਵਿਭਾਗ ਵੱਲੋਂ ਮਲਕਪੁਰ ਵਿਖੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੈਂਪ

ਕੂੜੇ ਅਤੇ ਪਾਲੀਥੀਨ ਦੀ ਸਮੱਸਿਆ ਨੇ ਕੀਤਾ ਮੋਹਾਲੀ ਵਾਸੀਆਂ ਦਾ ਬੁਰਾ ਹਾਲ: ਬਲਬੀਰ ਸਿੱਧੂ

ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਸਕੂਲਾਂ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਅਚਾਨਕ ਨਿਰੀਖਣ

ਕਾਂਗਰਸ ਵੱਲੋਂ ਕੁਲਜੀਤ ਸਿੰਘ ਬੇਦੀ ਨੂੰ ਨਵਾਂ ਸ਼ਹਿਰ ਤੇ ਬਲਾਚੌਰ ਹਲਕਿਆਂ ਲਈ ਅਬਜ਼ਰਵਰ ਨਿਯੁਕਤ

ਅਬੋਹਰ ਪੁਲਿਸ ਮੁਕਾਬਲਾ: 'ਆਪ' ਸਰਕਾਰ ਤੇ ਪੁਲਿਸ ਦੀ ਕਹਾਣੀ ਸ਼ੱਕ ਦੇ ਘੇਰੇ 'ਚ, ਝੂਠ ਦਾ ਪਹਾੜ ਖੜਾ ਕਰਨ ਦੀ ਕੋਸ਼ਿਸ਼ : ਬ੍ਰਹਮਪੁਰਾ

ਸੌਂਦ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰਕੇ ਤਲਵਾੜਾ ਬੱਸ ਅੱਡੇ ਦੀ ਨੁਹਾਰ ਬਦਲਣ ਦਾ ਭਰੋਸਾ

ਪੰਜਾਬ ਵਿਧਾਨ ਸਭਾ ਸ਼ੈਸਨ ਦਾ ਸਮਾਂ ਦੋ ਦਿਨ ਵਧਾਇਆ

ਮੋਹਾਲੀ ਭਾਜਪਾ ਵਲੋਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ: ਐੱਸ ਡੀ ਐਮ ਮੋਹਾਲੀ ਨੂੰ ਦਿੱਤਾ ਮੰਗ ਪੱਤਰ

ਯੁੱਧ ਨਸ਼ਿਆਂ ਵਿਰੁੱਧ’ ਦੇ 131ਵੇਂ ਦਿਨ ਪੰਜਾਬ ਪੁਲਿਸ ਵੱਲੋਂ 129 ਨਸ਼ਾ ਤਸਕਰ ਗ੍ਰਿਫ਼ਤਾਰ; 4.2 ਕਿਲੋ ਹੈਰੋਇਨ ਬਰਾਮਦ

ਪੰਜਾਬ ਵਿੱਚ ਵਧ-ਫੁੱਲ ਰਿਹੈ ਮੱਛੀ ਪਾਲਣ ਖੇਤਰ, ਸਾਲਾਨਾ 2 ਲੱਖ ਮੀਟਰਕ ਟਨ ਤੱਕ ਪਹੁੰਚਿਆ ਮੱਛੀ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ