ਮੋਹਾਲੀ : ਨਿੱਤਰ ਚੱਕ ਤੋਂ ਬਰਿਆਲੀ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਇਸ ਖੇਤਰ ਦੇ ਵਸਨੀਕਾਂ ਦਾ ਸਬਰ ਜਵਾਬ ਦੇ ਗਿਆ ਹੈ ਅਤੇ ਇਸ ਸੜਕ ਦੀ ਬਦਤਰ ਹਾਲਤ ਤੋਂ ਪ੍ਰੇਸ਼ਾਨ ਲੋਕਾਂ ਦੇ ਸੜਕਾਂ ਤੇ ਉਤਰਨ ਦੀ ਚਿਤਾਵਨੀ ਦਿੱਤੀ ਹੈ
ਇਸ ਸੰਬੰਧੀ ਅੱਜ ਨਿੱਬਰ ਰੋਡ ਤੋਂ ਸ੍ਰੀ ਗੁਰੂਦੁਆਰਾ ਸਾਹਿਬ, ਛੱਜੂ ਮਾਜਰਾ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਥਿਤ ਸਾਰੀਆਂ ਸੁਸਾਇਟੀਆਂ ਦੇ ਦਸਨੀਕਾਂ ਵਲੋਂ ਅੱਜ ਇਕੱਠੇ ਹੋਏ ਨਗਰ ਕੌਂਸਲ ਖਰੜ ਦੇ ਦਫਤਰ ਪਹੁੰਚ ਕੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਅੰਜੂ ਚੰਦਰ ਨਾਲ ਮੁਲਾਕਾਤ ਕੀਤੀ ਗਈ ਅਤੇ ਇਸ ਸੜਕ ਦੀ ਹਾਲਤ ਸੁਧਾਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ
ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸੜਕ ਤੇ ਅੱਠ ਮਹੀਨੇ ਪਹਿਲਾਂ ਪਾਈਪਾਂ ਪਾਉਣ ਦਾ ਕੰਮ ਚਾਲੂ ਕੀਤਾ ਗਿਆ ਸੀ ਜਿਹੜਾ ਹੁਣ ਤਕ ਅੱਧ ਵਿਚਾਲੇ ਹੀ ਹੈ ਅਤੇ ਇਸ ਸੰਬੰਧੀ ਚਾਰ ਵਾਰ ਪਹੁੰਚ ਕਰਨ ਤੇ ਅਧਿਕਾਰੀਆਂ ਵਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਹੁਣ ਜਦੋਂ ਬਰਸਾਤਾਂ ਦਾ ਮੌਸਮ ਆਰੰਭ ਦੇ ਗਿਆ ਹੈ. ਲੋਕਾਂ ਨੂੰ ਹੋਰ ਵੀ ਜਿਆਦਾ ਪਰੇਸ਼ਾਨੀ ਝੱਲਣੀ ਪੈ ਰਹੀ
ਇਸ ਮੌਕੇ Sehajtimes ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅੰਜੂ ਚੰਦਰ ਨੇ ਕਿਹਾ ਕਿ ਇਸ ਸੜਕ ਤੇ ਪਾਈਪਾਂ ਪਾਉਣ ਕਾਰਨ ਸੜਕ ਨੂੰ ਪੁੱਟਿਆ ਗਿਆ ਸੀ ਅਤੇ ਇਸ ਕੰਮ ਨੂੰ ਤੁਰੰਤ ਮੁਕਮਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਧਿਕਾਰੀਆ ਨੂੰ ਕਿਹਾ ਗਿਆ ਹੈ ਕਿ ਇਸ ਸੜਕ ਨੂੰ ਲੋਕਾਂ ਦੀ ਆਬਾਜਾਈ ਦੇ ਲਾਇਕ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸਕਲਾਂ ਘੱਟ ਹੋਣ।
ਇੱਥੇ ਜਿਕਰਯੋਗ ਹੈ ਕਿ ਸੜਕ ਦੀ ਮਾੜੀ ਹਾਲਤ ਤੋਂ ਰੰਗ ਆਏ ਵਸਨੀਕ ਬੀਤੀ ਸ਼ਾਮ ਵਾਰਡ ਨੰਬਰ 11 ਦੇ ਕੌਂਸਲਰ ਜਸਬੀਰ ਸਿੰਘ ਦੇ ਘਰ ਗਏ ਸਨ ਪਰੰਤੂ ਉਹਨਾਂ ਨਾਲ ਮੁਲਾਕਾਤ ਨਾ ਹੋਣ ਤੇ ਉਹਨਾਂ ਵਲੋਂ ਖਰੜ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਦੇ ਘਰ ਦਾ ਰੁੱਖ ਕੀਤਾ ਗਿਆ, ਜਿੱਥੇ ਬੀਬੀ ਅੰਜੂ ਚੰਦਰਾ ਦੇ ਪਤੀ ਜਸਵੀਰ ਸਿੰਘ ਨੇ ਲੋਕਾਂ ਨੂੰ ਅੱਜ ਨਗਰ ਕੌਂਸਲ ਦਫਤਰ ਆਉਣ ਲਈ ਕਿਹਾ ਸੀ ਤਾਂ ਕਿ ਗੱਲਬਾਤ ਰਾਹੀ ਮਸਲੇ ਦਾ ਹਨ ਕੱਢਿਆ ਜਾ ਸਕੇ। ਵਸਨੀਕਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਨਿੱਤਰ ਤੋਂ ਬਰਿਆਲੀ ਤੱਕ ਦੀ ਸੜਕ ਨਾ ਬਣੀ ਤਾਂ 15 ਜੁਲਾਈ ਨੂੰ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਵੀਰ ਸਿੰਘ, ਵਿਕਾਸ ਕਪੂਰ, ਸੁਰੇਸ਼ ਖੋਸਲਾ, ਮੇਜਰ ਸਿੰਘ, ਅਨਿਰੁੱਧ ਸ਼ਰਮਾ, ਸੰਦੀਪ ਭੱਟੀ, ਬੀ ਐਸ ਹਾਂਡਾ ਵੀ ਹਾਜ਼ਰ ਸਨ।