ਮੋਹਾਲੀ : ਪਾਰਟੀ ਦੇ ਜਥੇਬੰਦਕ ਢਾਂਚੇ ਕਰਨ ਲਈ ਕੀਤੀ ਜਾ ਰਹੀ ਰਹੀ ਕਾਰਵਾਈ ਦੇ ਤਹਿਤ ਪਾਰਟੀ ਦੇ ਡੇਲੀਗੇਟਾ ਦੀ ਮੀਟਿੰਗ ਹਲਕਾ ਇੰਚਾਰਜ ਜਥੇਦਾਰ ਪਰਵਿੰਦਰ ਸੋਹਾਣਾ ਦੀ ਅਗਵਾਈ ਹੇਠ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ, ਜਿਲ੍ਹਾ ਆਬਜਰਵਰ ਬੀਬੀ ਕੁਲਦੀਪ ਕੌਰ ਕੌਗ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਰਹੇ। ਮੀਟਿੰਗ ਦੌਰਾਨ ਅਹੁਦੇਦਾਰੀਆਂ ਦੇ ਨਿਰਧਾਰਨ ਸੰਬੰਧੀ ਪੂਰਾ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੌਂਪਣ ਦੀ ਸਹਿਮਤੀ ਦਿੱਤੀ ਗਈ। ਇਸ ਮੌਕੇ ਜਥੇਦਾਰ ਸੋਹਾਣਾ ਨੇ ਕਿਹਾ ਕਿ ਪਾਰਟੀ ਲਈ ਨਿਸ਼ਠਾ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਬਜਾਏ ਹਰ ਵਰਗ ਦਾ ਗਲਾ ਘੁੱਟ ਰਹੀ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੋਰਾਨ ਹਰੇਕ ਵਰਗ ਲਈ ਕਈ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ ਜਦਕਿ ਲੋਕਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ
ਲੈਂਡ ਪੁਲਿੰਗ ਮਾਮਲੇ ਤੇ ਉਨ੍ਹਾ ਦੁਹਰਾਇਆ ਕਿ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਬਾਜਾਰੀ ਕੀਮਤ ਤੋਂ ਪੰਜ ਗੁਣਾ ਵਧੇਰੇ ਮੁੱਲ ਤੇ ਕਮਰਸੀਅਲ ਅਤੇ ਰਿਹਾਇਸੀ ਪਲਾਟ ਦਿੱਤੇ ਸਨ ਜਦਕਿ ਮੌਜੂਦਾ ਸਰਕਾਰ ਉਸੇ ਸਕੀਮ ਦੀ ਆੜ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਜਬਤ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਜਬਰ ਨੂੰ ਕਿਸੇ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਸ ਖਿਲਾਫ ਪਾਰਟੀ 15 ਜੁਲਾਈ ਤੋਂ ਲੁਧਿਆਣਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਪ੍ਰਿੰਸ, ਕੰਵਲਜੀਤ ਸਿੰਘ ਰੂਬੀ, ਐੱਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਜਸਬੀਰ ਸਿੰਘ ਜੱਸਾ, ਸੁਰਮੁਖ ਸਿੰਘ ਰਾਏਪੁਰ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਾਬਰਾ, ਪ੍ਰਦੀਪ ਸਿੰਘ ਕਾਰਜ, ਕੈਪਟਨ ਰਮਨਦੀਪ ਸਿੰਘ ਬਾਵਾ, ਜਗਦੀਸ ਸਿੰਘ ਸਰਾਓ, ਸੁਖਜਿੰਦਰ ਸਿੰਘ ਦਿੰਦੀ, ਸਰਬਜੀਤ ਸਿੰਘ ਪਾਰਸ, ਰਾਵਿੰਦਰ ਸਿੰਘ ਖੇੜਾ, ਹਰਜੀਤ ਸਿੰਘ, ਮਨਜੀਤ ਸਿੰਘ ਮਲਕਪੁਰ, ਹਰਗੋਬਿੰਦ ਸਿੰਘ, ਰਾਜਿੰਦਰ ਸਿੰਘ ਈਸਾਪੁਰ, ਸਰਪੰਚ ਅਵਤਾਰ ਸਿੰਘ ਦਾਊ, ਬਲਜੀਤ ਸਿੰਘ ਦੇੜੀ, ਬਲਜਿੰਦਰ ਸਿੰਘ ਬੇਦੀ ਬੀਸੀ ਮਨਮੋਹਨ ਕੌਰ, ਬੀਬੀ ਤਪਿੰਦਰ ਕੌਰ ਧੜਾਕ, ਕੁਲਵੰਤ ਸਿੰਘ ਤ੍ਰਿਪੜੀ, ਵਿਕੀ ਬਹਿਲੋਲਪੁਰ, ਜਸਪ੍ਰੀਤ ਸੋਨੀ ਬੜੀ, ਅਮਨ ਪੂਨੀਆ, ਹਰਵਿੰਦਰ ਸਿੰਘ ਨੰਬਰਦਾਰ ਸੁੱਖਗੜ੍ਹ, ਕੁਲਦੀਪ ਸਿੰਘ, ਕਰਮਜੀਤ ਸਿੰਘ ਮੌਲੀ, ਹਰਵਿੰਦਰ ਸਿੰਘ ਲੰਬੜਦਾਰ ਸੁਹਾਣਾ, ਤਰਨਦੀਪ ਸਿੰਘ ਧਾਲੀਵਾਲ, ਅਮਨ ਖਰੜ, ਕੇਸਰ ਸਿੰਘ, ਸੁਰਿੰਦਰ ਗਰੇ ਵਾਲ, ਜਰਨੈਲ ਸਿੰਘ ਬਲੱਗੀ, ਦੀਸਾ ਤਬਲੀ, ਬਿਕਰਮ ਸਿੰਘ ਮਾਜਰਾ, ਗੁਰਪ੍ਰੀਤ ਸਿੰਘ ਮਨੋਲੀ, ਸਤਬੀਰ ਸਿੰਘ ਖੱਟੜਾ, ਗੁਰਮੀਤ ਸਿੰਘ ਬੜਮਾਜਰਾ, ਬਲਬੀਰ ਸਿੰਘ ਪੱਤੋ, ਸਸਬੀਰ ਸਿੰਘ ਕੁੰਬੜਾ, ਬਿੱਲਾ ਛੱਜੂਮਾਜਰਾ ਅਤੇ ਗੁਰਪ੍ਰੀਤ ਸਿੰਘ ਤੰਰੀਰੀ ਸਮੇਤ ਪਾਰਟੀ ਦੇ ਬਹੁਤੇ ਆਗੂ ਅਤੇ ਵਰਕਰ ਹਾਜ਼ਰ ਸਨ