ਸੁਨਾਮ : ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਮੂਲੀਅਤ ਕਰਨ ਲਈ ਸ਼ਹੀਦ ਊਧਮ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਡਾਕਟਰ ਓਮ ਪ੍ਰਕਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵੱਲੋਂ ਕੌਮੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ 9 ਜੁਲਾਈ ਦੀ ਹੜਤਾਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ।
ਕੇਂਦਰ ਸਰਕਾਰ ਤੋਂ 4 ਲੇਬਰ ਕੋਡ ਰੱਦ ਕਰਵਾਉਣ ਅਤੇ ਟਰੇਡ ਯੂਨੀਅਨਾਂ ਦੀਆਂ ਹੜਤਾਲ ਸੰਬੰਧੀ ਮੰਗਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ। ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਅਤੇ ਐਡਵੋਕੇਟ ਮਿੱਤ ਸਿੰਘ ਜਨਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਡਿਸਪੋਜ਼ਲ ਖੂਹ ਵਿੱਚ ਬਣੀ ਸਾਫਟ ਪੁਰਾਣੀ ਹੋ ਚੁੱਕੀ ਹੈ ਅਤੇ ਛੋਟੀ ਹੋਣ ਕਰਕੇ ਇਸ ਵਿੱਚੋਂ ਸੀਵਰੇਜ਼ ਦਾ ਪਾਣੀ ਸਾਫਟ ਚੋਂ ਬਾਹਰ ਡਿੱਗਦਾ ਹੈ ਇਸ ਨਾਲ ਗੰਦਗੀ ਫੈਲਦੀ ਹੈ।
ਬੁਲਾਰਿਆਂ ਨੇ ਨਗਰ ਕੌਂਸਲ ਸੁਨਾਮ ਤੋਂ ਮੰਗ ਕੀਤੀ ਕਿ ਡਿਸਪੋਜ਼ਲ ਖੂਹ ਵਿੱਚ ਸੀਵਰੇਜ਼ ਦੇ ਪਾਣੀ ਦੀ ਸਮਰੱਥਾ ਅਨੁਸਾਰ ਨਵੇਂ ਸਿਰੇ ਤੋਂ ਸਾਫਟ ਬਣਾਈ ਜਾਵੇ ਅਤੇ ਸਾਫਟ ਤੋਂ ਹਵਾ ਵਿੱਚ ਫੈਲਦੀ ਬੰਦਬੂ ਨੂੰ ਰੋਕਣ ਲਈ ਸਾਫਟ ਨੂੰ ਉਪਰੋਂ ਢੱਕਿਆ ਜਾਵੇ। ਬਖਸ਼ੀਵਾਲਾ ਰੋਡ ਤੇ ਡਿਸਪੋਜ਼ਲ ਖੂਹ ਦੇ ਅੱਗੇ ਲੱਗਾ ਕੂੜੇ ਦਾ ਢੇਰ ਜੋ ਮੁਹੱਲਾ ਵਾਸੀਆਂ ਅਤੇ ਰਾਹਗੀਰਾਂ ਲਈ ਮੁਸਿਬਤ ਬਣਿਆ ਹੋਇਆ ਹੈ, ਇਸ ਸੜਕ ਤੇ ਦਿਨ ਰਾਤ ਆਵਾਜਾਈ ਰਹਿਣ ਕਾਰਨ , ਕੂੜੇ ਦੇ ਢੇਰ ਨੂੰ ਜਲਦੀ ਚੁੱਕਕੇ ਸਫਾਈ ਕਰਵਾਉਣ ਦੀ ਮੰਗ ਕੀਤੀ।
ਲੋਕ ਹਿੱਤ ਸੰਘਰਸ਼ ਕਮੇਟੀ ਦੇ ਆਗੂਆਂ ਨੇ ਨਗਰ ਕੌਂਸਲ ਸੁਨਾਮ ਤੋਂ ਮੰਗ ਕੀਤੀ ਕਿ ਨਵੇਂ ਬਜ਼ਾਰ ਵਿੱਚ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਵਾਲੇ ਪਾਸੇ (ਸਾਈਡ) ਦੇ ਮੁਹੱਲਾ ਨਿਵਾਸੀ ਅਤੇ ਦੁਕਾਨਦਾਰ ਜੋ ਪਾਣੀ ਦੀ ਸਹੂਲਤ ਤੋਂ ਵਿਰਵੇ ਹਨ, ਇਹਨਾਂ ਇਲਾਕਾ ਨਿਵਾਸੀਆਂ ਨੂੰ ਪਾਣੀ ਦੀ ਸਹੂਲਤ ਦੇਣ ਵੱਖਰੀ ਪਾਣੀ ਦੀ ਪਾਇਪ ਲਾਈਨ ਪਾਉਣ ਲਈ ਵੀ ਨਗਰ ਕੌਂਸਲ ਸੁਨਾਮ ਤੋਂ ਮੰਗ ਕੀਤੀ। ਇਸ ਮੌਕੇ ਲੋਕ ਹਿੱਤ ਸੰਘਰਸ਼ ਕਮੇਟੀ ਦੇ ਮਾਸਟਰ ਦਰਸ਼ਨ ਸਿੰਘ ਮੱਟੂ, ਕਾਮਰੇਡ ਨਿਰਮਲ ਸਿੰਘ, ਹਰਭਗਵਾਨ ਸ਼ਰਮਾ, ਗੁਰਜੰਟ ਸਿੰਘ, ਰਾਮ ਸਿੰਘ ਆਦਿ ਮੈਂਬਰ ਹਾਜ਼ਰ ਸਨ।