Tuesday, July 08, 2025

Doaba

ਦਸੂਹਾ ਦੇ ਪਿੰਡ ਸੱਗਰਾ ਨੇੜੇ  ਮਿੰਨੀ ਬੱਸ ਅਤੇ ਕਾਰ ਵਿਚਕਾਰ ਜਬਰਦਸਤ ਹਾਦਸਾ, 9 ਮੌਤਾਂ, 33 ਜਖਮੀ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ

July 07, 2025 07:42 PM
SehajTimes
ਹੁਸ਼ਿਆਰਪੁਰ : ਦਸੂਹਾ ਤੋ  ਹਾਜੀਪੁਰ ਤਲਵਾੜਾ ਰੋਡ 'ਤੇ ਸਥਿਤ ਪਿੰਡ ਸੱਗਰਾ ਵਿੱਚ ਇੱਕ ਮਿੰਨੀ ਬੱਸ ਅਤੇ ਇੱਕ ਕਾਰ ਵਿਚਕਾਰ ਸੜਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਜਿਸ ਵਿੱਚ ਲੱਗਭਗ ਤਿੰਨ ਦਰਜਨ ਤੋ ਜਿਆਦਾ  ਯਾਤਰੀ ਸਵਾਰ ਸਨ,ਜੋ ਕਿ ਹਾਜੀਪੁਰ ਤੋਂ ਦਸੂਹਾ ਵੱਲ ਆ ਰਹੀ ਸੀ, ਜਦੋਂ ਮਿੰਨੀ ਬੱਸ ਨੰਬਰ PB07X6091 ਪਿੰਡ ਸੱਗਰਾ ਨੇੜੇ ਪਹੁੰਚੀ ਤਾਂ ਇਸਦਾ ਇੱਕ ਕਾਰ ਨਾਲ ਜਬਰਦਸਤ ਐਕਸੀਡੈਂਟ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪਲਟ ਗਈ ਅਤੇ ਇਸ ਹਾਦਸੇ ਵਿੱਚ 9  ਯਾਤਰੀਆਂ ਦੀ ਮੌਤ ਹੋ ਗਈ। ਜਿਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਹਾਦਸੇ ਵਿੱਚ ਕਾਰ ਨੰਬਰ PB07CD4002 ਵੀ ਫਸ ਗਈ। ਜੋ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਦੌਰਾਨ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਨੇੜਲੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਬੱਸ ਵਿੱਚੋਂ ਜਖਮੀ ਯਾਤਰੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਜੇਸੀਬੀ ਮਸ਼ੀਨ ਦੀ ਮਦਦ ਨਾਲ ਬੱਸ ਸਿੱਧੀ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਦਸੂਹਾ, ਮੁਕੇਰੀਆਂ, ਹਾਜੀਪੁਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਿਵਲ ਹਸਪਤਾਲ ਦਸੂਹਾ ਨੂੰ ਸੂਚਿਤ ਕੀਤਾ ਗਿਆ ਜਿੱਥੋਂ ਗੰਭੀਰ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਗਿਆ। ਅਤੇ ਮ੍ਰਿਤਕਾਂ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ। ਸਿਵਲ ਹਸਪਤਾਲ ਦਸੂਹਾ ਦੇ ਸਮੁੱਚੇ ਸਟਾਫ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਕੁਝ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਗੁਰਮੀਤ ਰਾਮ (65 ਸਾਲ) ਪੁੱਤਰ ਬਚਨਾ ਰਾਮ ਵਾਸੀ ਹਾਲੇਡ ਘੋਘਾਰਾ, ਲਵ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਘਾਟੀ ਕਾਂਗੜਾ, ਰਾਜੂ (3 ਸਾਲ) ਪੁੱਤਰੀ ਅਸ਼ਰਫ ਵਾਸੀ ਬੁੱਢਾਭਾਦ, ਸਤਵਿੰਦਰ ਕੌਰ (55 ਸਾਲ) ਪੁੱਤਰੀ ਸੁਰੇਸ਼ ਕੁਮਾਰ ਵਾਸੀ ਜਲਾਲ ਚੱਕ, ਬਲਬੀਰ ਕੌਰ ਪਤਨੀ ਗੱਜਣ ਸਿੰਘ ਵਾਸੀ ਵਾਰਡ ਨੰਬਰ 2 ਦਸ਼ਮੇਸ਼ ਨਗਰ ਦਸੂਹਾ, ਸੰਦੀਪ ਸਿੰਘ ਪੁੱਤਰ ਬੀਰਾ ਵਾਸੀ ਨਿਊ ਬਘੜੀਆਂ ਜ਼ਿਲ੍ਹਾ ਗੁਰਦਾਸਪੁਰ, ਮੀਨਾ (36 ਸਾਲ) ਪਤਨੀ ਅਸ਼ਰਫ ਵਾਸੀ ਬੁੱਢਾਭਾਦ, ਸੁਹਾਗ ਰਾਣੀ ਪਤਨੀ ਸਰਵਣ ਸਿੰਘ ਸੋਹਰਾ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ, ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ, ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ, ਆਪ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਬੱਬੂ ਘੁੰਮਣ, ਵਰਿੰਦਰ ਇਕਬਾਲ ਬਿੰਦੂ ਘੁੰਮਣ ਆਪ ਆਗੂ, ਮਸ਼ਹੂਰ ਸਮਾਜ ਸੇਵਕ ਅਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫਪੁਰ, ਸੰਨੀ ਰਾਜਪੂਤ ਜ਼ਖਮੀਆਂ ਦਾ ਹਾਲਚਾਲ ਪੁੱਛਣ ਪਹੁੰਚੇ। ਇਸ ਸਬੰਧੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀ ਮਰੀਜ਼, ਭਾਵੇਂ ਉਨ੍ਹਾਂ ਨੂੰ ਰੈਫਰ ਕੀਤਾ ਗਿਆ ਹੋਵੇ, ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਇੱਕ ਦੁਖਦਾਈ ਖ਼ਬਰ ਹੈ। ਪੰਜਾਬ ਸਰਕਾਰ ਜ਼ਖਮੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਜ਼ਖਮੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

Have something to say? Post your comment

 

More in Doaba

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ‘ਤੇ 2 ਅਣਪਛਾਤਿਆਂ ਨੇ ਕੀਤੀ ਫਾਇਰਿੰਗ

ਲਾਲੀ ਬਾਜਵਾ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ : ਔਜਲਾ

80 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ   

56.63 ਲੱਖ ਦੀ ਗ੍ਰਾੰਟ ਨਾਲ ਚੱਬੇਵਾਲ ਦੇ ਵਿਕਾਸ ਨੂੰ ਮਿਲੇਗੀ ਤੇਜੀ : ਡਾ. ਰਾਜ ਕੁਮਾਰ

ਸੋਨੀ ਪਰਿਵਾਰ ਵੱਲੋਂ ਮਿੰਨੀ ਜੰਗਲ ਲਗਾਉਣਾ ਸ਼ਹਿਰ ਵਾਸੀਆਂ ਲਈ ਵਰਦਾਨ : ਸੱਚਦੇਵਾ

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਝੂਠਾ ਪਰਚਾ ਕੌਝੀ ਸਿਆਸਤ ਤੋ ਪ੍ਰੇਰਿਤ :  ਲੱਖੀ ਗਿਲਜੀਆ 

ਨਰਿੰਦਰ ਮੋਦੀ ਸਰਕਾਰ ਵੱਲੋਂ ਸਿੱਖ ਪਛਾਣ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ : ਸਿੰਗੜੀਵਾਲਾ 

ਈ.ਪੀ.ਐੱਫ. ਵਿਭਾਗ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ ਜਾਗਰੂਕਤਾ ਸੈਮੀਨਾਰ ਲਗਾਇਆ

ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ ਵੱਲੋਂ ਜ਼ਿਲਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਯੁੱਧ ਕਲਾ 2025 ਆਯੋਜਿਤ 

ਐਸ.ਡੀ.ਐਮ. ਕਿਰਪਾਲਵੀਰ ਸਿੰਘ ਵੱਲੋਂ ਟਾਂਗਰੀ, ਮਾਰਕੰਡਾ ਤੇ ਘੱਗਰ ਦਾ ਦੌਰਾ