ਸੁਨਾਮ : ਸੁਨਾਮ ਸ਼ਹਿਰ ਦੇ ਜੰਮਪਲ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ,ਜ਼ਿਲ੍ਹਾ ਸੰਗਰੂਰ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸ਼ਾਮ ਸਿੰਘ ਨੂੰ ਪੁਲਿਸ ਵਿਭਾਗ ਵਿੱਚ ਆਪਣੀ ਡਿਊਟੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਤੇ ਤਰੱਕੀ ਦੇ ਕੇ ਅਸਿਸਟੈਂਟ ਸਬ-ਇੰਸਪੈਕਟਰ (ਏ ਐਸ ਆਈ) ਬਣਾਇਆ ਗਿਆ ਹੈ। ਇਸ ਖਾਸ ਮੌਕੇ 'ਤੇ ਸ਼ਾਮ ਸਿੰਘ ਦੀ ਵਰਦੀ 'ਤੇ ਸਟਾਰ ਲਗਾਉਣ ਦੀ ਰਸਮ ਇੰਚਾਰਜ਼ ਸੀਆਈਡੀ ਸੰਗਰੂਰ ਚਰਨਪਾਲ ਸਿੰਘ ਮਾਂਗਟ ਉਪ ਕਪਤਾਨ ਪੁਲਿਸ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਡੀਐਸਪੀ ਚਰਨਪਾਲ ਸਿੰਘ ਮਾਂਗਟ ਨੇ ਪਦ ਉੱਨਤ ਹੋਏ ਏ ਐਸ ਆਈ ਸ਼ਾਮ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨਸਾਨ ਨੂੰ ਆਪਣੀ ਡਿਊਟੀ ਅਤੇ ਫਰਜ਼ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜ਼ਿੰਦਗੀ ਵਿੱਚ ਤਰੱਕੀ ਅਤੇ ਸਫ਼ਲਤਾ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਇੰਸਪੈਕਟਰ ਰਾਜੇਸ਼ ਕੁਮਾਰ ਸ਼ੋਰੀ, ਥਾਣੇਦਾਰ ਉਪਜਿੰਦਰ ਕੁਮਾਰ,ਥਾਣੇਦਾਰ ਦਲਵੀਰ ਸਿੰਘ ਅਤੇ ਸੀਆਈਡੀ ਸਬ ਯੂਨਿਟ ਸੁਨਾਮ ਦੇ ਸਮੂਹ ਸਟਾਫ਼ ਵੱਲੋ ਪਦ ਉੱਨਤ ਹੋਏ ਸ਼ਾਮ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।