ਮੋਗਾ : ਮੋਗਾ ਦੇ ਕੋਟ ਈਸੇ ਖਾਂ ਵਿਖੇ ਮਰੀਜ਼ ਬਣ ਕੇ ਆਏ ਮੁੰਡਿਆਂ ਵੱਲੋਂ ਨਰਸਿੰਗ ਹੋਮ ‘ਚ ਡਾਕਟਰ ‘ਤੇ ਫਾਇਰਿੰਗ ਕੀਤੀ ਗਈ ਹੈ। ਮਰੀਜ਼ ਬਣ ਕੇ ਆਏ 2 ਅਣਪਛਾਤਿਆਂ ਨੇ ਡਾਕਟਰ ‘ਤੇ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਫਰਾਰ ਹੋ ਗਏ।
ਡਾਕਟਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਹਨ ਤੇ ਉਨ੍ਹਾਂ ਦਾ ਨਾਂ ਅਨਿਲ ਕੰਬੋਜ ਹੈ। ਘਟਨਾ ਤੋਂ ਬਾਅਦ ਹਸਪਤਾਲ ਵਿਚ ਡਾਕਟਰਾਂ ਵਿਚਾਲੇ ਭਾਜੜਾਂ ਪੈ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਪਹੁੰਚੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।