Friday, July 04, 2025

Chandigarh

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 21 ਕੈਡਿਟਾਂ ਦੀ ਤਿੰਨ ਹਫ਼ਤਿਆਂ ਵਿੱਚ ਐਨ.ਡੀ.ਏ. ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਲਈ ਚੋਣ

July 03, 2025 06:59 PM
SehajTimes

ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ 21 ਕੈਡਿਟਾਂ ਦੀ ਮਹਿਜ਼ ਤਿੰਨ ਹਫ਼ਤਿਆਂ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਵੱਕਾਰੀ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਚੋਣ ਹੋਈ ਹੈ। ਇਸ ਅਹਿਮ ਪ੍ਰਾਪਤੀ ਨੇ ਸੰਸਥਾ ਦੀ ਸ਼ਾਨਦਾਰ ਵਿਰਾਸਤ ਵਿੱਚ ਵਾਧਾ ਕੀਤਾ ਹੈ। ਇਸ ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 276 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਗਏ ਹਨ।

ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ, (ਸੇਵਾਮੁਕਤ) ਨੇ ਦੱਸਿਆ ਕਿ ਕੁੱਲ 18 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ ਦੇ 154ਵੇਂ ਕੋਰਸ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚ ਆਰੀਅਨ ਸੋਫਤ ਅਤੇ ਓਜਸ ਗੈਂਤ ਪਟਿਆਲਾ ਤੋਂ, ਅਨਹਦ ਸਿੰਘ ਖਾਟੁਮਰੀਆ, ਅਰਮਾਨਵੀਰ ਸਿੰਘ ਅਧੀ, ਹਰਕੰਵਲ ਸਿੰਘ, ਪ੍ਰਜਵੀਰ ਸਿੰਘ, ਅਦਿੱਤਿਆ ਮਿਸ਼ਰਾ ਮੋਹਾਲੀ ਤੋਂ , ਭਾਵਿਕ ਕਾਂਸਲ ਸੰਗਰੂਰ ਤੋਂ , ਮੋਹਨਪ੍ਰੀਤ ਸਿੰਘ, ਬਲਰਾਜ ਸਿੰਘ ਹੀਰਾ, ਈਸ਼ਾਨ ਸ਼ਰਮਾ ਰੋਪੜ ਤੋਂ, ਰਣਬੀਰ ਸਿੰਘ ਤੇ ਇਸ਼ਮੀਤ ਸਿੰਘ ਬਠਿੰਡਾ ਤੋਂ,ਸਮਰਵੀਰ ਸਿੰਘ ਹੀਰ ਤੇ ਨਿਮਿਤ ਸੋਨੀ ਜਲੰਧਰ ਤੋਂ, ਮਨਜੋਤ ਸਿੰਘ ਗੁਰਦਾਸਪੁਰ ਤੋਂ ਅਤੇ ਤਰਨ ਤਾਰਨ ਤੋਂ ਉਧੈਬੀਰ ਸਿੰਘ ਨੰਦਾ ਤੇ ਗੁਰਵੰਸ਼ਬੀਰ ਸਿੰਘ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਕਪੂਰਥਲਾ ਤੋਂ ਕੈਡਿਟ ਗਗਨਦੀਪ ਸਿੰਘ ਨੂੰ ਟੈਕਨੀਕਲ ਐਂਟਰੀ ਸਕੀਮ (ਟੀਈਐਸ) ਦੇ 53ਵੇਂ ਕੋਰਸ ਲਈ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ (ਸੀਐਮਈ) ਪੁਣੇ ਦੇ ਕੈਡਿਟ ਟਰੇਨਿੰਗ ਵਿੰਗ ਵਿੱਚ ਚੁਣਿਆ ਗਿਆ ਹੈ ਜਦਕਿ ਗੁਰਦਾਸਪੁਰ ਤੋਂ ਕੈਡਿਟ ਅਰਸ਼ਦੀਪ ਸਿੰਘ ਅਤੇ ਮੋਹਾਲੀ ਤੋਂ ਕਰਨ ਕੌਸ਼ਿਸ਼ ਦੀ 218ਵੇਂ ਕੋਰਸ ਲਈ ਏਅਰ ਫੋਰਸ ਅਕੈਡਮੀ ਵਿੱਚ ਚੋਣ ਹੋਈ ਹੈ।

ਰੱਖਿਆ ਸਿਖਲਾਈ ਅਕੈਡਮੀਆਂ ਲਈ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਚੌਹਾਨ ਨੇ ਕਿਹਾ ਕਿ ਸੰਸਥਾ ਦੇ ਕੁਝ ਕੈਡਿਟ ਹਾਲੇ ਵੀ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਇਸੇ ਤਰ੍ਹਾਂ ਪੂਰੀ ਸੁਹਿਰਦਤਾ ਨਾਲ ਹਥਿਆਰਬੰਦ ਸੈਨਾਵਾਂ ਲਈ ਪ੍ਰਾਇਮਰੀ ਫੀਡਰ ਸੰਸਥਾ ਵਜੋਂ ਕੰਮ ਕਰਦੀ ਰਹੇਗੀ । ਕੈਡਿਟਾਂ ਨੂੰ ਉਨ੍ਹਾਂ ਦੀ ਸਿਖਲਾਈ ਵਿੱਚ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੇ ਕੈਡਿਟਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੰਜਾਬ ਅਤੇ ਦੇਸ਼ ਲਈ ਮਾਣ ਵਧਾਉਣ ਵਾਲੇ ਮਿਸਾਲੀ ਅਧਿਕਾਰੀ ਬਣਨ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰਨ ।

Have something to say? Post your comment

 

More in Chandigarh

ਮਹਾਰਾਸ਼ਟਰ ਵਿੱਚ ਸਿਰਫ਼ ਤਿੰਨ ਮਹੀਨਿਆਂ ਵਿੱਚ 767 ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਮੋਹਿੰਦਰ ਭਗਤ ਨੇ ਪੈਸਕੋ ਦੇ ਕੰਮ-ਕਾਜ ਦਾ ਲਿਆ ਜਾਇਜ਼ਾ : ਸਾਬਕਾ ਸੈਨਿਕਾਂ ਨੂੰ ਹੋਰ ਰੁਜ਼ਗਾਰ ਮੌਕੇ ਪ੍ਰਦਾਨ ਕਰਨ ਉੱਤੇ ਕੇਂਦਰਿਤ ਰਹੀ ਵਿਚਾਰ-ਚਰਚਾ

ਯੁੱਧ ਨਸ਼ਿਆਂ ਵਿਰੁੱਧ’ ਦੇ 124ਵੇਂ ਦਿਨ ਪੰਜਾਬ ਪੁਲਿਸ ਵੱਲੋਂ 107 ਨਸ਼ਾ ਤਸਕਰ ਗ੍ਰਿਫ਼ਤਾਰ; 1.2 ਕਿਲੋ ਹੈਰੋਇਨ ਅਤੇ 22 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ

ਜਸਵੀਰ ਸਿੰਘ ਗੜ੍ਹੀ ਵਿਦੇਸ਼ ਦੌਰੇ ‘ਤੇ ਰਵਾਨਾ

ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ 15 ਸਤੰਬਰ ਤੱਕ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ: ਲਾਲ ਚੰਦ ਕਟਾਰੂਚੱਕ

ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਲੱਗਾ ਸਦਮਾ, ਨੌਜਵਾਨ ਪੁੱਤਰ ਦੀ ਹੋਈ ਮੌਤ

ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ CR ਪਾਟਿਲ ਨੂੰ ਅਜਨਾਲਾ ਵਿੱਚ ਰਾਵੀ ਦਰਿਆ ਦੇ ਕਾਰਨ ਹੜ੍ਹਾਂ ਦੇ ਨੁਕਸਾਨ ਅਤੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਫੰਡ ਦੇਣ ਦੀ ਕੀਤੀ ਬੇਨਤੀ

’ਯੁੱਧ ਨਸ਼ਿਆਂ ਵਿਰੁੱਧ’: 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

ਐਨ.ਏ.ਐਸ. 2024 ਵਿੱਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ: ਦੇਸ਼ ਭਰ ਵਿੱਚੋਂ ਰਿਹਾ ਮੋਹਰੀ