ਸੁਨਾਮ : ਲੋੜਵੰਦਾਂ ਦੀ ਮੱਦਦ ਅਤੇ ਸਮਾਜ ਸੇਵਾ ਦੇ ਕਾਰਜ਼ਾਂ ਨੂੰ ਪ੍ਰਣਾਈ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਦੀ ਚੋਣ ਕਰਨ ਲਈ ਐਤਵਾਰ ਨੂੰ ਇੱਕ ਮੀਟਿੰਗ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ ਗੁੱਜਰਾਂ ਵਾਲੇ ਨੂੰ ਦੋ ਸਾਲ ਲਈ ਅਗਰਵਾਲ ਸਭਾ ਸੁਨਾਮ ਦਾ ਪ੍ਰਧਾਨ ਚੁਣਿਆ ਗਿਆ। ਅਗਰਵਾਲ ਸਭਾ ਦੇ ਨਵੇਂ ਬਣੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਮਹਾਰਾਜਾ ਅਗਰਸੈਨ ਜੀ ਦੁਆਰਾ ਦਿੱਤੇ ਫਲਸਫ਼ੇ ਅਨੁਸਾਰ ਸਾਰਿਆਂ ਦੇ ਸਹਿਯੋਗ ਨਾਲ ਕਾਰਜ਼ ਕਰਾਂਗੇ। ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਖਿਆਂ ਦੇ ਇਤਿਹਾਸਕ ਪਿਛੋਕੜ ਤੋਂ ਜਾਣੂੰ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਅਗਰਵਾਲ ਸਭਾ ਸੁਨਾਮ ਸਮਾਜ ਦੇ ਲੋੜਵੰਦ ਪਰਿਵਾਰਾਂ ਦੀ ਮੱਦਦ ਤੋਂ ਇਲਾਵਾ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਰੱਖੇਗੀ। ਇਸ ਮੌਕੇ ਵੇਦ ਪ੍ਰਕਾਸ਼ ਹੋਡਲਾ, ਹਕੂਮਤ ਰਾਏ ਜਿੰਦਲ, ਕ੍ਰਿਸ਼ਨ ਸੰਦੋਹਾ, ਸਾਬਕਾ ਚੇਅਰਮੈਨ ਮੁਨੀਸ਼ ਕੁਮਾਰ ਸੋਨੀ, ਸ਼ਾਮ ਲਾਲ ਸਿੰਗਲਾ, ਮਨਪ੍ਰੀਤ ਬਾਂਸਲ, ਰਵੀ ਕਮਲ ਗੋਇਲ, ਯਸ਼ਪਾਲ ਸਿੰਗਲਾ, ਪਵਨ ਕੁਮਾਰ ਸੈਕਟਰੀ, ਰਾਜਨ ਸਿੰਗਲਾ, ਯਸ਼ਪਾਲ ਮੰਗਲਾ, ਰਾਮ ਭੁਟਾਲੀਆ, ਰਜਨੀਸ਼ ਰਿੰਕੂ, ਮੁਨੀਸ਼ ਮੋਨੂੰ, ਕਮਲ ਗਰਗ, ਰਾਮ ਲਾਲ ਤਾਇਲ, ਅਜੇ ਮਸਤਾਨੀ, ਯੋਗੇਸ਼ ਗਰਗ, ਮਾਸਟਰ ਰਾਜੀਵ ਬਿੰਦਲ, ਸੁਰਿੰਦਰ ਨਾਗਰਾ, ਜੀਵਨ ਬਾਂਸਲ ਸਮੇਤ ਹੋਰ ਮੈਂਬਰ ਹਾਜ਼ਰ ਸਨ।