Thursday, September 04, 2025

Doaba

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਝੂਠਾ ਪਰਚਾ ਕੌਝੀ ਸਿਆਸਤ ਤੋ ਪ੍ਰੇਰਿਤ :  ਲੱਖੀ ਗਿਲਜੀਆ 

June 28, 2025 03:07 PM
SehajTimes
ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਮਹਾਰਾਜਾ ਜੱਸਾ ਸਿੰਘ ਚੌਂਕ ਤੱਕ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਇੱਕ  ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਬੇਬਾਕੀ ਨਾਲ ਪੰਜਾਬ ਸਰਕਾਰ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਿਰ ਕਰਦੇ ਹਨ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਕੋਈ ਨਾਂ ਕੋਈ ਵੀਡੀਓ ਵੀ ਥੋੜੇ ਥੋੜ੍ਹੇ ਸਮੇਂ ਬਾਅਦ ਜਾਰੀ ਕਰ ਦਿੰਦੇ ਸੀ ਇਹੋ ਕਾਰਨ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਮਜੀਠੀਆ  ਨੂੰ ਕਿਸੇ ਨਾਂ ਕਿਸੇ ਪਰਚੇ ਚ ਜੇਲ੍ਹ ਡੱਕਿਆ ਜਾਵੇ। ਹਾਲਾਂਕਿ ਬਹੁਤੇ ਅਫ਼ਸਰਾਂ ਨੇ ਸਰਕਾਰ ਨੂੰ ਮਜੀਠੀਆ ਉਪਰ ਝੂਠੇ ਕੇਸ ਪਾਉਣ ਤੋਂ ਨਾਂਹ ਕਰ ਦਿੱਤੀ ਪਰ ਇੱਕ ਅਫ਼ਸਰ ਜਿਹੜਾ ਸਸਪੈਂਡ ਕੀਤਾ ਹੋਇਆ ਸੀ ਉਸ ਨੂੰ ਸ਼ਾਇਦ ਇਸੇ ਸ਼ਰਤ ਤਹਿਤ ਬਹਾਲ ਕੀਤਾ ਗਿਆ ਉਹਨਾਂ ਕਿਹਾ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀਆਂ ਦਾ ਇਤਿਹਾਸ ਪੜ੍ਹ ਲਵੇ ਆਗੂਆ ਨੇ ਕਿਹਾ ਕਿ  ਇਹ ਝੂਠੇ ਕੇਸ ਸਾਨੂੰ ਡਰਾ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ  ਬਿਕਰਮ ਸਿੰਘ ਮਜੀਠੀਆ ਨਾਲ ਡੱਟ ਕੇ ਖੜ੍ਹਾ ਹੈ ਤੇ ਖੜ੍ਹੇਗਾ ਸਰਕਾਰ ਨੂੰ ਇੱਕ ਦਿਨ ਝੁੱਕਣਾ ਹੀ ਪਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸਰਕਾਰੀ ਜਬਰ ਦਾ ਮੁਕਾਬਲਾ ਡੱਟ ਕੇ ਕਰੇਗਾ।ਇਸ ਮੌਕੇ ਹੋਰਨਾਂ ਤੋ ਇਲਾਵਾ ਜਿਲਾ ਜਥੇਦਾਰ ਲਖਵਿੰਦਰ ਸਿੰਘ ਲੱਖੀ,ਬਲਬੀਰ ਸਿੰਘ ਮਿਆਣੀ,ਜਤਿੰਦਰ ਸਿੰਘ ਲਾਲੀ ਬਾਜਵਾ,ਅਰਵਿੰਦਰ ਸਿੰਘ ਰਸੂਲਪੁਰ, ਸੰਦੀਪ ਸਿੰਘ, ਸੰਜੀਵ ਤਲਵਾੜ,ਈਸ਼ਰ ਸਿੰਘ ਮੰਝਪੁਰ,ਸਤਨਾਮ ਸਿੰਘ ਬੰਟੀ ਚੱਗਰਾ,ਇਕਬਾਲ ਸਿੰਘ ਜੌਹਲ,ਨਿਰਮਲ ਸਿੰਘ ਭੀਲੋਵਾਲ, ਜਸਵੀਰ ਸਿੰਘ ਭੱਟੀ,ਪਰਮਦੀਪ ਸਿੰਘ ਪੰਡੋਰੀ,ਹਰਪ੍ਰੀਤ ਸਿੰਘ ਰਿੰਕੂ ਬੇਦੀ,ਜੋਗਾ ਸਿੰਘ ਇਬਰਾਹੀਮਪੁਰ,ਸੋਹਣ ਸਿੰਘ ਠੰਡਲ, ਮਹਿੰਦਰ ਸਿੰਘ ਸਰੀਂਹਪੁਰ,ਗੁਰਨਾਮ ਸਿੰਘ, ਬਲਵੀਰ ਸਿੰਘ ਕਵਿਆਲ, ਕਰਨ ਧੁੱਗਾ, ਜਗਦੇਵ ਸਿੰਘ ਗੜੀ ਮਨਸਵਾਲ, ਰਾਣਾ ਰਣਵੀਰ ਸਿੰਘ, ਸੱਜਣ ਸਿੰਘ ਘੋਗਰਾ, ਜੋਗਿੰਦਰ ਸਿੰਘ ਢਡਰਾਂ, ਅਮਰਜੀਤ ਸਿੰਘ, ਗੁਰਜੀਤ ਸਿੰਘ ਨੀਲਾ ਨਲੋਆ, ਹਰਜਿੰਦਰ ਸਿੰਘ ਅਧਿਕਾਰਾ, ਜਪਿੰਦਰ ਪਾਲ ਸਿੰਘ, ਰਵਿੰਦਰ ਪਾਲ ਮਿੰਟੂ, ਕੁਲਦੀਪ ਸਿੰਘ ਬੱਬੂ ਬਜਵਾੜਾ,ਹਰਭਜਨ ਸਿੰਘ ਧਾਲੀਵਾਲ,  ਭੁਪਿੰਦਰ ਸਿੰਘ, ਗੁਰਪਾਲ ਸਿੰਘ, ਚਰਨਜੀਤ ਸਿੰਘ, ਰੂਬੀ ਉਪਕਾਰ ਸਿੰਘ ਭੱਕਲਾ, ਹਰਜਿੰਦਰ ਸਿੰਘ ਅਧਿਕਾਰਾ,  ਹਰਦੇਵ ਸਿੰਘ ਨੰਗਲੀਆ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਤਵਾਜ,ਐਡਵੋਕੇਟ ਸੂਰਜ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ, ਗੁਰਪਾਲ ਸਿੰਘ ਲਾਚੋਵਾਲ, ਜਸਵਿੰਦਰ ਸਿੰਘ ਬਿੱਟੂ ਮਕੇਰੀਆਂ, ਸਤਿੰਦਰ ਸਿੰਘ ਪੰਡੋਰੀ, ਗੁਰਜਿੰਦਰ ਸਿੰਘ ਚੱਕ, ਸਰਬਜੀਤ ਸਿੰਘ ਮੁਕੇਰੀਆਂ, ਹਰਪ੍ਰੀਤ ਸਿੰਘ, ਸੰਜੀਵ ਦੂਆ,ਆਦਿ ਹਾਜ਼ਰ ਸਨ ! 
 2 ਜੁਲਾਈ ਨੂੰ ਸੈਂਕੜੇ ਵਰਕਰ ਮੁਹਾਲੀ ਮਜੀਠੀਆ ਦੇ ਹੱਕ ਵਿੱਚ ਖੜੇ ਹੋਣਗੇ : ਤਲਵਾੜ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ  ਦੱਸਿਆ ਕਿ ਜਬਰ ਤੇ ਜਨਾ ਦੇ ਖਿਲਾਫ ਦੋ ਜੁਲਾਈ ਨੂੰ ਹੁਸ਼ਿਆਰਪੁਰ ਤੋਂ ਸੈਂਕੜੇ ਵਰਕਰ ਪੰਜਾਬ ਸਰਕਾਰ ਦੀ ਇੱਟ ਨਾਲ ਇੱਟ ਵਜਾਉਣ ਲਈ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸਮੇਂ ਮੁਹਾਲੀ ਪਹੁੰਚਣਗੇ ਉਹਨਾਂ ਕਿਹਾ ਜਿਹੜੀ ਚਿੰਗਾਰੀ ਹੁਣ ਪੰਜਾਬ ਵਿੱਚ ਸਰਕਾਰ ਨੇ ਲਗਾਈ ਹੈ ਇਸ ਨੂੰ ਭਾਂਬੜ ਬਣਦਿਆਂ ਦੇਰ ਨਹੀਂ ਲਗੇਗੀ  ! 

Have something to say? Post your comment

 

More in Doaba

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਅਤੇ ਫੇਅਰਵੈਲ ਪਾਰਟੀ ਆਗਾਜ਼ 2025 ਦਾ ਆਯੋਜਨ

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ

ਸਰਵ ਮਨੁੱਖਤਾ ਸਰਵ ਪਰਮਾਤਮਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਭਰ ਵਿੱਚ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

ਢਾਹਾਂ ਕਲੇਰਾਂ ਹਸਪਤਾਲ ਵਿਖੇ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ 1 ਸਤੰਬਰ ਤੋਂ

ਕੇਂਦਰੀ ਤੇ ਸੂਬਾ ਸਰਕਾਰਾਂ ਖੇਡ ਰਹੀਆਂ ਸਿਆਸੀ ਨੂਰਾ ਕੁਸ਼ਤੀ : ਗਿਆਨੀ ਹਰਪ੍ਰੀਤ ਸਿੰਘ

ਬਾਬਾ ਬਲਜਿੰਦਰ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਾੜਾ ਸਾਹਿਬ ਪਹੁੰਚੇ

ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਬੀਕੇਆਈ ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ; ਬਟਾਲਾ ਤੋਂ ਚਾਰ ਹੈਂਡ-ਗ੍ਰੇਨੇਡ, 2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਆਈਈਡੀ ਬਰਾਮਦ

ਅਵਾਰਾ ਕੁੱਤਿਆਂ ਤੋ ਡਰਦੇ ਕਈ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਕਤਰਾਉਂਦੇ ਹਨ : ਮਾਸਟਰ ਕੁਲਵਿੰਦਰ ਸਿੰਘ ਜੰਡਾ