Tuesday, September 16, 2025

Malwa

ਰੋਟਰੀ ਕਲੱਬ ਸੁਨਾਮ ਨੇ ਪੂਰੇ ਕੀਤੇ 50 ਸਾਲ 

June 27, 2025 04:04 PM
ਦਰਸ਼ਨ ਸਿੰਘ ਚੌਹਾਨ
ਰੋਟਰੀ ਗਵਰਨਰ ਡਾ. ਸੰਦੀਪ ਚੌਹਾਨ ਨੇ ਕੀਤੀ ਸ਼ਿਰਕਤ 
 
 
ਸੁਨਾਮ : ਰੋਟਰੀ ਕਲੱਬ ਸੁਨਾਮ ਦੇ 50 ਸਾਲ ਪੂਰੇ ਹੋਣ ਤੇ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ ਰੋਟਰੀ ਕੰਪਲੈਕਸ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਰੋਟਰੀ 3090 ਦੇ ਜ਼ਿਲ੍ਹਾ ਗਵਰਨਰ ਡਾਕਟਰ ਸੰਦੀਪ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਰੋਟਰੀ ਦੇ ਸਾਬਕਾ ਗਵਰਨਰ ਘਣਸ਼ਿਆਮ ਕਾਂਸਲ, ਜ਼ਿਲ੍ਹਾ ਗਵਰਨਰ ਅਮਿੱਤ ਸਿੰਗਲਾ, ਜ਼ਿਲ੍ਹਾ ਗਵਰਨਰ ਐਸ.ਐਸ. ਵਸ਼ਿਸ਼ਟ, ਕ੍ਰਿਸ਼ਨ ਬਾਂਸਲ ਅਤੇ ਯਸ਼ ਬਾਂਸਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। 
ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਹੋਈ ਉਪਰੰਤ ਪ੍ਰਧਾਨ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਰਸਮੀ ਤੌਰ ਤੇ ਜਾਣ ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਸੁਨਾਮ 114 ਮੈਂਬਰਾਂ ਦੇ ਨਾਲ ਜ਼ਿਲ੍ਹੇ ਦਾ ਦੂਜਾ ਵੱਡਾ ਕਲੱਬ ਹੈ। ਉਨ੍ਹਾਂ ਆਪਣੇ ਕਾਰਜਕਾਲ ਦੇ ਇੱਕ ਸਾਲ ਪੂਰੇ ਹੋਣ ਤੇ ਕਲੱਬ ਵਲੋ ਸਮਾਜ ਸੇਵਾ ਲਈ ਕੀਤੇ ਜਾ ਕਾਰਜਾਂ ਬਾਰੇ ਜਾਣੂੰ ਕਰਵਾਇਆ। ਕਲੱਬ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਵੱਲੋਂ ਪਿਛਲੇ ਸਾਲ ਦੌਰਾਨ ਰੋਟਰੀ ਅਧੀਨ ਕੀਤੇ ਗਏ ਪ੍ਰੋਜੈਕਟਾਂ ਦੀ ਵਿਸਥਾਰਪੂਰਵਕ ਰਿਪੋਰਟ ਪ੍ਰੋਜੈਕਟਰ ਰਾਹੀਂ ਪੇਸ਼ ਕੀਤੀ ਗਈ। ਇਨ੍ਹਾਂ ਵਿੱਚ ਸਿੱਖਿਆ, ਸਿਹਤ, ਵਾਤਾਵਰਨ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਸਨ। ਇਸ ਮੌਕੇ ਰੋਟਰੀ ਦੇ ਜਿਲ੍ਹਾ ਗਵਰਨਰ ਰਹੇ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਆਪਣੇ ਕਾਰਜਕਾਲ ਚ ਕਈ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਡਾਕਟਰ ਜ਼ਿਲ੍ਹਾ ਗਵਰਨਰ ਡਾਕਟਰ ਸੰਦੀਪ ਚੌਹਾਨ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਨਾਂ ਨੂੰ ਸ਼ਹੀਦ ਉਧਮ ਸਿੰਘ ਦੀ ਜਨਮ ਭੂਮੀ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਰੋਟਰੀ ਕਲੱਬ ਸੁਨਾਮ ਦੇ 50ਵੇਂ ਵਰ੍ਹੇ 'ਚ ਪ੍ਰਵੇਸ਼ ਕਰਨ ਦੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਗਵਰਨਰ ਸੀ ਏ ਅਮਿੱਤ ਸਿੰਗਲਾ ਅਤੇ ਸ਼ਿਵ ਸ਼ੰਕਰ ਵਸ਼ਿਸ਼ਟ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਰੋਟਰੀ ਕਲੱਬ ਦੇ ਕੰਮਾਂ ਬਾਰੇ ਜਾਣੂੰ ਕਰਵਾਇਆ । ਰੋਟਰੀ ਕਲੱਬ ਸੁਨਾਮ ਦੇ ਗੋਲਡਨ ਜੁਬਲੀ ਵਰ੍ਹੇ ਮੌਕੇ ਰੋਟਰੀ ਕਲੱਬ ਸੁਨਾਮ ਵੱਲੋਂ $3,000 ਅਮਰੀਕੀ ਡਾਲਰ ਦੀ ਰਾਸ਼ੀ “ਦਾ ਰੋਟਰੀ ਫਾਉਂਡੇਸ਼ਨ” ਨੂੰ ਭੇਟ ਕੀਤੀ ਗਈ ਜੋ ਕਿ ਰੋਟਰੀ ਦੇ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਜੋਨਲ ਕੋਆਰਡੀਨੇਟਰ ਅਨਿਲ ਜੁਨੇਜਾ, ਡਾ. ਵਿਜੇ ਗਰਗ, ਰਾਜਨ ਸਿੰਗਲਾ, ਹਰੀਸ਼ ਗੱਖੜ ਨੇ ਵਿਚਾਰ ਸਾਂਝੇ ਕਰਕੇ ਕਲੱਬ ਦੀ ਪੂਰੀ ਟੀਮ ਦੀ ਹੋਸਲਾ ਅਫ਼ਜ਼ਾਈ ਕੀਤੀ। ਕਲੱਬ ਦੇ ਨਵੇ ਬਣੇ ਪ੍ਰਧਾਨ ਜਗਦੀਪ ਭਾਰਦਵਾਜ ਨੇ ਆਉਣ ਵਾਲੇ ਸਾਲ ਲਈ ਨਵੀਆਂ ਯੋਜਨਾਵਾਂ ਬਾਰੇ ਵੀ ਸੰਕੇਤ ਦਿੱਤੇ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਵਿਨੀਤ ਗਰਗ, ਹਿਤੇਸ਼ ਗੁਪਤਾ, ਸੁਰਜੀਤ ਸਿੰਘ ਗਹੀਰ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਸੰਦੀਪ ਜੈਨ, ਵਿਜੇ ਮੋਹਨ ਸਿੰਗਲਾ, ਮਨਪ੍ਰੀਤ ਬਾਂਸਲ, ਪੁਨੀਤ ਬਾਂਸਲ, ਪ੍ਰਮੋਦ ਹੋਡਲਾ, ਲਿਟਸਨ ਜਿੰਦਲ, ਬਹਾਲ ਸਿੰਘ ਕਾਲੇਕਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ