Wednesday, September 17, 2025

Chandigarh

ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਲਈ ਜਮੀਨ ਦੀ ਲੀਜ ਡੀਡ ‘ਤੇ ਹੋਏ ਹਸਤਾਖਰ

June 03, 2021 09:01 PM
SehajTimes

ਚੰਡੀਗੜ/ਐਸ.ਏ.ਐਸ.ਨਗਰ :ਲੀਜ ਡੀਡ ‘ਤੇ ਹਸਤਾਖਰ ਹੋਣ ਉਪਰੰਤ, ਅੱਜ ਇੱਥੇ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ, ਮੁਹਾਲੀ ਦੀ ਇਮਾਰਤ ਦੀ ਉਸਾਰੀ ਲਈ 10.4 ਏਕੜ ਜਮੀਨ ਦਾ ਕਬਜਾ ਸੌਂਪ ਦਿੱਤਾ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।
ਕਾਫ਼ੀ ਸਮੇਂ ਤੋਂ ਲੰਬਿਤ ਪਏ ਕਬਜੇ ਦੀ ਪ੍ਰੀਕਿਰਿਆ ਦੇ ਪੂਰੇ ਹੋਣ ਨਾਲ ਹੀ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਦੇ ਸ਼ੁਰੂ ਹੋਣ ਦੀ ਉਮੀਦ ਪੈਦਾ ਹੋਈ ਹੈ। ਇਸ ਦਿਸਾ ਵਿਚ ਜਲਿਾ ਪ੍ਰਸਾਸਨ ਮੋਹਾਲੀ ਵੱਲੋਂ ਭਰਪੂਰ ਉਪਰਾਲੇ ਕੀਤੇ ਗਏ। ਇਸ ਖੇਤਰ ਵਿਚ ਇਕ ਅਕਾਦਮਿਕ ਬਲਾਕ, 4 ਲੈਕਚਰ ਥੀਏਟਰ, ਲੈਬਾਂ, ਲੜਕੇ ਅਤੇ ਲੜਕੀਆਂ ਲਈ ਹੋਸਟਲ, ਫੈਕਲਟੀ ਨਿਵਾਸ ਬਲਾਕ, ਇਕ ਲਾਇਬ੍ਰੇਰੀ, ਇਕ ਕਮਿਊਨਿਟੀ ਸੈਂਟਰ, ਇਨਡੋਰ ਪਲੇਅ ਏਰੀਆ, ਵੱਡਾ ਖੇਡ ਦਾ ਮੈਦਾਨ, ਇਕ ਆਡੀਟੋਰੀਅਮ, ਇਕ ਕੈਫੇਟੇਰੀਆ ਅਤੇ ਇਕ ਅਜਾਇਬ ਘਰ ਜਿਸ ਵਿਚ ਮਨੁੱਖੀ ਸਰੀਰ ਵਿਗਿਆਨ / ਸਿਹਤ ਸਿੱਖਿਆ ਦਾ ਪ੍ਰਦਰਸਨ ਕੀਤਾ ਜਾਵੇਗਾ।ਅਜਾਇਬ ਘਰ ਨੂੰ ਲੋਕਾਂ ਲਈ ਵੀ ਖੋਲਣ ਦੀ ਤਜਵੀਜ ਹੈ। ਇਸ ਕਾਲਜ ਕੈਂਪਸ ਵਿੱਚ ਇਕ ਬਹੁ-ਪੱਧਰੀ ਪਾਰਕਿੰਗ ਅਤੇ ਸਬਸਟੇਸਨ ਵਾਲੀ ਇਕ ਏਕੀਕਿ੍ਰਤ ਸੇਵਾਵਾਂ ਵਾਲੀ ਇਮਾਰਤ, ਯੂਜੀ ਟੈਂਕ, ਪੰਪ ਰੂਮ, ਐਚਵੀਏਸੀ ਪਲਾਂਟ ਵੀ ਸ਼ਾਮਲ ਹੋਣਗੇ। ਇਮਾਰਤ ਵਿਚ ਰੋਸਨੀ ਅਤੇ ਹਵਾਦਾਰੀ ਲਈ ਸਿਖਰ ਤੱਕ ਪੌੜੀਆਂ, ਲਿਫਟਾਂ ਅਤੇ ਹੋਰ ਸਹਾਇਕ ਸਹੂਲਤਾਂ ਵਾਲਾ ਸੈਂਟਰਲ ਐਟ੍ਰੀਅਮ ਉਪਲਬਧ ਹੋਵੇਗਾ। ਕਾਲਜ ਕੈਂਪਸ ਪਹੁੰਚ ਸੜਕਾਂ ਦੇ ਜਰੀਏ ਹਸਪਤਾਲ ਦੀ ਇਮਾਰਤ ਨਾਲ ਜੋੜਿਆ ਜਾਵੇਗਾ। ਇਹ ਨਿਰਮਾਣ ਰਾਸਟਰੀ ਮੈਡੀਕਲ ਕਮਿਸਨ ਦੁਆਰਾ ਨਿਰਧਾਰਤ ਜਰੂਰਤਾਂ ਦੇ ਨਾਲ ਨਾਲ ਰਾਸਟਰੀ ਬਿਲਡਿੰਗ ਕੋਡ ਅਨੁਸਾਰ ਕੀਤਾ ਜਾਵੇਗਾ।
ਇਸ ਕੈਂਪਸ ਦੀ ਚਾਰ ਦੀਵਾਰੀ ਦਾ ਨਿਰਮਾਣ ਜਲਦ ਹੀ ਸੁਰੂ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਮੈਡੀਕਲ ਕਾਲਜ ਨਾਲ ਜੁੜੇ ਹਸਪਤਾਲ ਵਿੱਚ ਹੋਰ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ। ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਵਿੱਚ ਆਰਥੋਪੀਡਿਕਸ, ਪੀਡਿਆਟਰਿਕਸ, ਓਫਥਾਲਮੋਲੋਜੀ, ਈਐਨਟੀ, ਡਰਮਾ, ਜਨਰਲ ਸਰਜਰੀ, ਆਮ ਮੈਡੀਸਿਨ, ਬਲੱਡ ਬੈਂਕ, ਮੁਰਦਾਘਰ, ਚਿਲਰ ਪਲਾਂਟ, ਆਈਸੀਯੂ, 7 ਆਪ੍ਰੇਸਨ ਥੀਏਟਰ, ਫੈਕਲਟੀ ਰੂਮਜ ਅਤੇ ਪ੍ਰਬੰਧਕੀ ਦਫਤਰਾਂ ਲਈ ਨਵੇਂ ਬਲਾਕ ਦੇ ਨਾਲ ਨਾਲ ਵੱਖ-ਵੱਖ ਬਲਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੈਦਲ ਤੁਰਨ ਵਾਲਿਆਂ ਲਈ ਕਵਰਡ   ਰਾਸਤੇ ਤਿਆਰ ਕੀਤੇ ਜਾਣਗੇ।    

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ