Tuesday, July 01, 2025

Chandigarh

ਐਸ.ਏ.ਐਸ ਨਗਰ ‘ਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ; ਲਾਲਜੀਤ ਭੁੱਲਰ ਨੇ ਰੱਖਿਆ ਨੀਂਹ ਪੱਥਰ

June 20, 2025 06:29 PM
SehajTimes

’ਜੇਲ੍ਹ ਭਵਨ’ ਦੀ ਉਸਾਰੀ, ਜੇਲ੍ਵ ਵਿਭਾਗ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਵਧਾਉਣ ਦੇ ਯਤਨਾਂ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਿਤ ਹੋਵੇਗੀ: ਜੇਲ੍ਹ ਮੰਤਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਐਸ.ਏ.ਐਸ ਨਗਰ ਵਿਖੇ ਜੇਲ੍ਹ ਵਿਭਾਗ ਦਾ ਮੁੱਖ ਦਫਤਰ ‘ਜੇਲ੍ਹ ਭਵਨ’ ਬਣਾਇਆ ਜਾਵੇਗਾ, ਇਸ ਸਬੰਧੀ ਸਮੁੱਚੀਆਂ ਪ੍ਰਵਾਨਗੀਆਂ ਮਗਰੋਂ ਪੰਜਾਬ ਦੇ ਜੇਲ੍ਹ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਨੀਂਹ ਪੱਥਰ ਰੱਖਿਆ। ਇਸ ਉਸਾਰੇ ਜਾ ਰਹੇ ਨਵੇਂ ਮੁੱਖ ਦਫਤਰ ਦੀ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਨਿਰਮਾਣ ਪ੍ਰਕਿਰਿਆ ਸ਼ੁਰੂਆਤ ਹੋ ਗਈ ਹੈ।

ਜੇਲ੍ਹ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜੇਲ੍ਹ ਵਿਭਾਗ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੀਆਂ ਸਮੁੱਚੀਆਂ ਜੇਲ੍ਹਾਂ ਨੂੰ ਅਤੀ ਆਧੁਨਿਕ ਉਪਕਰਨਾਂ ਅਤੇ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਉੱਥੇ ਹੀ ਜੇਲ੍ਹ ਵਿਭਾਗ ਦੇ ਵੱਖਰੇ ਮੁੱਖ ਦਫ਼ਤਰ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਲ੍ਹ ਵਿਭਾਗ ਅਤੀ ਆਧੁਨਿਕ ਅਤੇ ਪ੍ਰਸ਼ਾਸਨਿਕ ਸਚੱਜੇਪਣ ਵੱਲ ਕਦਮ ਪੁੱਟ ਰਿਹਾ ਹੈ।

ਵਿਭਾਗ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਨਵਾਂ ਉਸਾਰਿਆ ਜਾ ਰਿਹਾ ਜੇਲ੍ਹ ਭਵਨ ਵਿਭਾਗ ਲਈ ਕੇਂਦਰੀਕ੍ਰਿਤ ਨੀਤੀ ਬਣਾਉਣ, ਨਵੀਨਤਮ ਤਕਨਾਲੋਜੀ ਅਤੇ ਆਧੁਨਿਕ ਕਾਰਜਸ਼ੈਲੀ ਨੂੰ ਅਪਣਾਉਣ ਵਿੱਚ ਮਦਦਗਾਰ ਹੋਵੇਗਾ।

ਸ. ਭੁੱਲਰ ਨੇ ਦੱਸਿਆਂ ਕਿ ਮੁੱਖ ਦਫ਼ਤਰ ਦੀ ਇਮਾਰਤ 35 ਕਰੋੜ ਦੀ ਲਾਗਤ ਨਾਲ 2 ਸਾਲ ‘ਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਪ੍ਰਾਜੈਕਟ ਮੁਕੰਮਲ ਕਰਨ ਦੀ ਮਿਆਦ ਅਪਰੈਲ 2027 ਨਿਰਧਾਰਿਤ ਕੀਤੀ ਗਈ ਹੈ, ਪਰ ਠੇਕੇਦਾਰ ਨੂੰ ਸਮੁੱਚਾ ਕੰਮ ਦਸੰਬਰ 2026 ਤੱਕ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਮੰਤਰੀ ਨੇ ਕਿਹਾ ਕਿ ਮੁੱਖ ਦਫ਼ਤਰ ਦੀ ਉਸਾਰੀ, ਜੇਲ੍ਵ ਵਿਭਾਗ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਵਧਾਉਣ ਦੇ ਯਤਨਾਂ ਵਿੱਚ ਇੱਕ ਵੱਡਾ ਮੀਲ ਪੱਥਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦਫ਼ਤਰ ਦੇ ਬਣਨ ਨਾਲ ਜਿੱਥੇ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਕੰਮ ਕਰਨ ਦੀ ਸੁਵਿਧਾ ‘ਚ ਵਾਧਾ ਹੋਵੇਗਾ, ਉੱਥੇ ਹੀ ਕਿਰਾਏ ਵਜੋਂ ਦਿੱਤੀ ਜਾਂਦੀ ਇੱਕ ਵੱਡੀ ਰਾਸ਼ੀ (7 ਲੱਖ ਪ੍ਰਤੀ ਮਹੀਨਾ, 84 ਲੱਖ ਸਲਾਨਾ) ਦੀ ਬੱਚਤ ਵੀ ਹੋਵੇਗੀ।

ਮੰਤਰੀ ਨੇ ਦੱਸਿਆ ਕਿ ਸੈਕਟਰ 68, ਐਸ.ਏ.ਐਸ ਨਗਰ ਵਿੱਚ ਜੇਲ੍ਹ ਹੈੱਡਕੁਆਰਟਰ ਦੀ ਇਮਾਰਤ ਦੀ ਉਸਾਰੀ ਲਈ ਏ.ਐਸ.ਸੀ. ਬਿਲਡਰ ਨੂੰ ਠੇਕਾ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਲਈ ਕੁੱਲ 35 ਕਰੋੜ ਰੁਪਏ ਦਾ ਕੁੱਲ ਬਜਟ ਅਲਾਟ ਕੀਤਾ ਗਿਆ ਹੈ ਅਤੇ ਇਮਾਰਤ ਦਾ ਪਲਾਟ ਖੇਤਰ 43,700 ਵਰਗ ਫੁੱਟ (1 ਏਕੜ) ਦਾ ਹੈ, ਜਦਕਿ ਢੱਕਿਆ ਹੋਇਆ ਖੇਤਰ 83,947.71 ਵਰਗ ਫੁੱਟ ਦੀ ਹੋਵੇਗਾ। ਇਸ ਇਮਾਰਤ ਖੇਤਰ ਵਿਖੇ ਪਾਰਕਿੰਗ ਸਮਰੱਥਾ 115 ਕਾਰਾਂ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਇੱਕ ਬੇਸਮੈਂਟ ਅਤੇ ਪੰਜ ਮੰਜ਼ਿਲਾਂ ਤੋਂ ਇਲਾਵਾ ਏਸਕੈਲੇਟਰ, ਫਾਇਰ ਫਾਈਟਿੰਗ, ਫਾਇਰ ਅਲਾਰਮਿੰਗ, ਲਿਫਟਾਂ, ਲੋਕਲ ਏਰੀਆ ਨੈਟਵਰਕ ਸਿਸਟਮ ਆਦਿ ਸੁਵਿਧਾਵਾਂ ਮਹੱਈਆ ਕਰਵਾਈਆਂ ਜਾਣਗੀਆਂ।

ਇਸ ਇਮਾਰਤ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਇੱਥੇ ਐਸ.ਟੀ.ਪੀ. ਸਿਸਟਮ, ਕੇਂਦਰੀ ਏਅਰ ਕੰਡੀਸ਼ਨਡ ਸਿਸਟਮ, ਸੂਰਜੀ ਊਰਜਾ ਉਤਪਾਦਨ, ਅੱਗ ਬੁਝਾਉਣ ਅਤੇ ਅੱਗ ਅਲਾਰਮਿੰਗ ਸਿਸਟਮ ਤੋਂ ਇਲਾਵਾ ਹੋਰ ਅਤੀ ਆਧੁਨਿਕ ਸਿਸਟਮ ਲਗਾਏ ਜਾਣਗੇ।

ਮੰਤਰੀ ਨੇ ਕਿਹਾ ਕਿ ਇਹ ਅਤਿ-ਆਧੁਨਿਕ ਸਹੂਲਤ ਵਾਲੀ ਇਮਾਰਤ ਜੇਲ੍ਹ ਵਿਭਾਗ ਲਈ ਮੁੱਖ ਦਫਤਰ ਵਜੋਂ ਕੰਮ ਕਰੇਗੀ ਅਤੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਇੱਕ ਆਧੁਨਿਕ ਅਤੇ ਕੁਸ਼ਲ ਕਾਰਜ ਸਥਾਨ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ਪ੍ਰਮੱਖ ਸਕੱਤਰ ਜੇਲ੍ਹਾਂ ਸ਼੍ਰੀਮਤੀ ਭਾਵਨਾ ਗਰਗ, ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੰਜਾਬ ਪੁਲੀਸ ਜੇਲ੍ਹਾਂ ਸ੍ਰੀ ਅਰੁਨ ਪਾਲ ਸਿੰਘ, ਮੁੱਖ ਇੰਜੀਨੀਅਰ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਸ੍ਰੀ ਰਣਜੋਧ ਸਿੰਘ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Have something to say? Post your comment

 

More in Chandigarh

ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼

ਸੀਜੀਸੀ ਝੰਜੇੜੀ ਵਿਖੇ ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025 ਦਾ ਆਯੋਜਨ

ਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

AAP ਨੇ MLA ਕੁੰਵਰ ਵਿਜੇ ਪ੍ਰਤਾਪ 5 ਸਾਲਾਂ ਲਈ ਪਾਰਟੀ 'ਚੋਂ ਕੱਢਿਆ

ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕੀਤੀ ਲਾਜ਼ਮੀ

ਮੋਹਾਲੀ ; ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੀ ਤਿਆਰੀ

ਸ਼ਿਵ ਮਹਾਂਪੁਰਾਨ ਕਥਾ ਦਾ ਆਯੋਜਨ ਕੀਤਾ

ਸਪੀਕਰ ਕੁਲਤਾਰ ਸਿੰਘ ਸੰਧਵਾ ਨੇ MLA ਬਣੇ ਸੰਜੀਵ ਅਰੋੜਾ ਨੂੰ ਚੁਕਾਈ ਸਹੁੰ

ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪਠਾਨਕੋਟ ਦੀ ਲੀਚੀ ਨੇ ਅੰਤਰਾਸ਼ਟਰੀ ਬਾਜ਼ਾਰਾਂ ਵਿੱਚ ਜਗ੍ਹਾ ਬਣਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ