ਵਾਰਦਾਤ ਵਿੱਚ ਵਰਤਿਆ ਅਸਲਾ ਅਤੇ ਗੱਡੀਆਂ ਬਰਾਮਦ
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਸ਼ਾਹਪੁਰ ਵਿਖ਼ੇ ਬੀਤੇ ਦਿਨੀਂ ਇੱਕ ਨੌਜਵਾਨ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਭੂਆ ਦੇ ਪੁੱਤ ਭਰਾ ਨੂੰ ਹੀ 2 ਸਾਥੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਕਤਲ ਕੇਸ ਦਾ ਸਨਸਨੀਖ਼ੇਜ਼ ਖੁਲਾਸਾ ਕਰਦਿਆਂ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਆਈਪੀਐਸ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 18 ਜੂਨ 25 ਦੀ ਰਾਤ ਨੂੰ ਇੱਕ ਨੌਜਵਾਨ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਹੁਸ਼ਿਆਰਪੁਰ ਨੂੰ ਕਰੀਬ 11 ਵਜੇ ਨੰਗਲ ਰੋਡ ਸ਼ਾਹਪੁਰ ਘਾਟਾ ਨਜਦੀਕ ਪਿੰਡ ਸ਼ਾਹਪੁਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦੀ ਇਤਲਾਹ ਮਿਲੀ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਡਾ: ਮੁਕੇਸ਼ ਕੁਮਾਰ ਪੀਪੀਐਸ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਜਸਪ੍ਰੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਗੜ੍ਹਸ਼ੰਕਰ,
ਅਤੇ ਥਾਣਾ ਮਾਹਿਲਪੁਰ ਦੀ ਟੀਮ ਗਠਿਤ ਕੀਤੀ ਗਈ ਸੀ, ਇਸ ਟੀਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਉਕਤ ਟੀਮ ਵੱਲੋ ਘਟਨਾ ਸਥਾਨ ਦਾ ਜਾਇਜ਼ਾ ਲੈਣ 'ਤੇ ਘਟਨਾ ਸਥਾਨ ਨੂੰ ਜਾਂਦੇ ਰਸਤਿਆਂ ਨੰ ਟੈਕਨੀਕਲ ਤਰੀਕੇ ਨਾਲ ਚੈਕ ਕਰਨ 'ਤੇ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤਾ ਇੱਕ ਕਥਿਤ ਦੋਸ਼ੀ ਨਵੀਨ ਕੁਮਾਰ ਰੈਡੀਮੇਡ ਕੱਪੜੇ ਦੀ ਨਿਊ ਫੈਸ਼ਨ ਪੁਆਇੰਟ ਝੂੰਗੀਆਂ ਬੀਣੇਵਾਲ ਵਿਖ਼ੇ ਦੁਕਾਨ ਕਰਦਾ ਸੀ। ਉਸ ਦੀ ਦੁਕਾਨ 'ਤੇ ਉਸਦੇ ਮਾਮੇ ਦਾ ਲੜਕਾ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਵੀ ਕੰਮ ਕਰਦਾ ਸੀ। ਜੋ ਹੁਣ ਆਪਣੀ ਅਲੱਗ ਦੁਕਾਨ ਪਿੰਡ ਝੂੰਗੀਆਂ (ਬੀਣੇਵਾਲ) ਵਿਖ਼ੇ ਹੀ ਕਰਨਾ ਚਾਹੁੰਦਾ ਸੀ। ਨਵੀਨ ਕੁਮਾਰ ਦੇ ਸਾਰੇ ਗਾਹਕਾਂ ਨਾਲ ਆਰੀਅਨ (ਮ੍ਰਿਤਕ) ਦਾ ਮੇਲਜੋਲ ਬਹੁਤ ਜਿਆਦਾ ਸੀ। ਆਰੀਅਨ ਵੱਲੋ ਆਪਣੀ ਦੁਕਾਨ ਨਵੀਨ ਕੁਮਾਰ ਦੀ ਦੁਕਾਨ ਦੇ ਬਰਾਬਰ ਖੁੱਲਣ ਨਾਲ ਉਸਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ। ਇਸੇ ਰੰਜਿਸ਼ ਕਰਕੇ ਕਥਿਤ ਦੋਸ਼ੀ ਨਵੀਨ ਕੁਮਾਰ ਨੇ ਆਪਣੇ ਮਾਮੇ ਦੇ ਲੜਕੇ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ਵਿੱਚ ਸੁੰਨਸਾਨ ਜਗ੍ਹਾ ਤੇ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਕੇ ਨਾਲ ਲਿਆਂਦੀ ਨਜਾਇਜ਼ ਪਿਸਟਲ 32 ਬੋਰ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆਂ ਮਾਰ ਕੇ ਕਥਿਤ ਰੂਪ ਵਿੱਚ ਉਸਦਾ ਕਤਲ ਕਰ ਦਿੱਤਾ। ਜਿਸ ਦੇ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਨਵੀਨ ਕੁਮਾਰ ਵੱਲੋਂ ਇਹ ਪਿਸਟਲ 32 ਬੋਰ ਗੁਰਮੁੱਖ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਤੋ ਲਿਆ ਸੀ। ਨਵੀਨ ਕੁਮਾਰ ਵਲੋ ਵਾਰਦਾਤ ਲਈ ਵਰਤਿਆ ਗਿਆ ਪਿਸਟਲ 32 ਬੋਰ 1 ਰੋਦ ਜਿੰਦਾ ਅਤੇ । ਚੱਲਿਆ ਹੋਇਆ ਕਾਰਤੂਸ ਅਤੇ ਸਵਿਫਟ ਕਾਰ ਪੀ.ਬੀ 24 ਈ 0923 ਜੋ ਨਵੀਨ ਕੁਮਾਰ ਦੀ ਸੀ ਬ੍ਰਾਮਦ ਕੀਤੀ ਅਤੇ ਪਿਸਟਲ ਮਹੁੱਈਆ ਕਰਵਾਉਣ ਵਾਲੇ ਗੁਰਮੁੱਖ ਪੁੱਤਰ ਸੋਮਨਾਥ, ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋ ਇਲਾਵਾ ਕਥਿਤ ਦੋਸ਼ੀ ਗੁਰਮੁੱਖ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਵੱਲੋ ਨਵੀਨ ਕੁਮਾਰ ਨੂੰ ਜਿਸ ਕਾਰ ਰਾਹੀ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ ਉਹ ਕਾਰ ਈਟੋਸ ਲੀਮਾ ਪੀ.ਬੀ 02 ਸੀ.ਪੀ 3993 ਬ੍ਰਾਮਦ ਵੀ ਕੀਤੀ ਜਾ ਚੁੱਕੀ ਹੈ
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਐਸਐਸਪੀ ਸੰਦੀਪ ਮਲਿਕ ਨੇ ਕਿਹਾ ਕਿ ਕਥਿਤ ਦੋਸ਼ੀ ਨਵੀਨ ਕੁਮਾਰ ਅਤੇ ਗੁਰਦੀਪ ਦੇ ਖਿਲਾਫ ਪਹਿਲਾਂ ਕੋਈ ਅਜਿਹਾ ਮੁਕੱਦਮਾ ਦਰਜ ਨਹੀ ਹੈ ਜਦਕਿ ਗੁਰਮੁੱਖ ਪੁੱਤਰ ਸੋਮਨਾਥ ਵਾਸੀ ਮਹਿੰਦਵਾਣੀ ਦੇ ਖਿਲਾਫ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਥਾਣਾ ਗੜ੍ਹਸ਼ੰਕਰ ਵਿੱਚ 2 ਮੁਕੱਦਮੇ ਦਰਜ ਹਨ | ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ