ਹੁਸ਼ਿਆਰਪੁਰ : ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਪਾਤਸ਼ਾਹੀ ਪੰਜਵੀ ਧੰਨ- ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮ੍ਰਪਿਤ ਐਸ. ਐਸ ਮੈਡੀਸਿਟੀ ਹਸਪਤਾਲ ਤਲਵਾੜਾ ਰੋਡ ਨਜਦੀਕ ਆਈ. ਟੀ. ਆਈ ਡਾਕਟਰ ਹਰਜੀਤ ਸਿੰਘ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਵਲੋਂ ਕੜਾਹ ਪ੍ਰਸਾਦਿ, ਛੋਲਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਦੀ ਸੁਰੂਆਤ ਤੋਂ ਪਹਿਲਾ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਤੋਂ ਉਪਰੰਤ ਐਸ. ਐਸ ਮੈਡੀਸਿਟੀ ਹਸਪਤਾਲ ਡਾ. ਹਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਪਿੰਕੀ ਵਲੋਂ ਛਬੀਲ ਵਰਤਾਉਣ ਦੀ ਸੇਵਾ ਸੁਰੂ ਕਰਵਾਈ ਗਈ ਜਿਸ ਵਿੱਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਵਾਹਿਗੁਰੂ ਜੀ ਦਾ ਪ੍ਰਸਾਦਿ ਤੇ ਜਲ ਛਕਾਇਆ ਗਿਆ। ਇਸ ਮੋਕੇ ਤੇ ਡਾ. ਹਰਜੀਤ ਸਿੰਘ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਨੇ ਆਖਿਆ ਕਿ ਗੁਰੂਆ ਨੇ ਬਿਨਾ ਜਾਨ ਦੀ ਪ੍ਰਵਾਹ ਕੀਤੇ ਧਰਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਤੇ ਸਾਨੂੰ ਕਦੇ ਵੀ ਗੁਰੂਆਂ ਦੁਆਰਾ ਕੀਤੀਆਂ ਗਈਆਂ ਸ਼ਹੀਦੀਆਂ ਨੂੰ ਭੁੱਲਣਾ ਨਹੀ ਚਾਹੀਦਾ ਸਗੋਂ ਰਲ ਮਿਲਕੇ ਸਾਨੂੰ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਧਿਆਨ 'ਚ ਰੱਖਦੇ ਹੋਏ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਇਸ ਮੋਕੇ ਤੇ ਡਾ. ਹਰਜੀਤ ਸਿੰਘ, ਭੁਪਿੰਦਰ ਸਿੰਘ ਪਿੰਕੀ, ਸਤਨਾਮ ਸਿੰਘ ਧਾਮੀਆ, ਮਨਜਿੰਦਰ ਸਿੰਘ ਹਾਜੀਪੁਰ,ਬਲਵਿੰਦਰ ਸਿੰਘ, ਤਰਲੋਚਨ ਸਿੰਘ ਬਿੰਦਾ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ ਭੁੱਲਰ ਅਤੇ ਐਸ. ਐਸ ਮੈਡੀਸਿਟੀ ਹਸਪਤਾਲ ਸਟਾਫ਼ ਵਲੋਂ ਸੇਵਾ ਨਿਭਾਈ ਗਈ।