ਸਾਬਕਾ ਸਰਪੰਚ ਵੱਲੋਂ ਜੁਰਮਾਨੇ ਦੀ ਪੂਰੀ ਰਕਮ ਅਦਾ ਨਾ ਕਰਨ ਦੀ ਕੀਤੀ ਸ਼ਿਕਾਇਤ
ਰਾਜਨੀਤਿਕ ਵਿਰੋਧ ਅਤੇ ਨਿਰਾਧਾਰ ਦੋਸ਼ਾਂ ਤਹਿਤ ਕੀਤੀ ਗਈ ਸ਼ਿਕਾਇਤ-ਗੁਰਮਿੰਦਰ ਸਿੰਘ ਸਾਬਕਾ ਸਰਪੰਚ
ਹੁਸ਼ਿਆਰਪੁਰ : ਪਿੰਡ ਆਲੋਵਾਲ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਪੰਚ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਬੇਨਿਯਮੀਆਂ ਅਤੇ ਕਥਿਤ ਹੇਰਾਫੇਰੀਆਂ ਦੇ ਸੰਬੰਧ ਵਿੱਚ ਪਿੰਡ ਆਲੋਵਾਲ ਦੀ ਗ੍ਰਾਮ ਸਭਾ ਦੇ ਮੈਂਬਰਾਂ ਦਾ ਵਫਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੂੰ ਮਿਲਿਆ ਅਤੇ ਇਸ ਮਾਮਲੇ ਵਿੱਚ ਦਿੱਤੀ ਦਰਖ਼ਾਸਤ ਨੰਬਰ 1697,ਮਿਤੀ 28-11-2024 ਅਤੇ ਏਡੀਸੀ 13.03.2025 ਉੱਪਰ ਲੰਮੇ ਸਮੇਂ ਤੋ ਕੋਈ ਕਾਰਵਾਈ ਨਾ ਹੋਣ ਕਾਰਣ ਲਿਖਤੀ ਯਾਦ ਪੱਤਰ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਪਾਲ ਸਿੰਘ,ਅਜੇ ਕੁਮਾਰ, ਕਰਤਾਰ ਸਿੰਘ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਸਮੇ 2018 ਤੋ ਲੈ ਕੇ 22.11.2025 ਤੱਕ ਕੀਤੇ ਗਏ ਕੰਮਾਂ ਵਿੱਚ ਲਾਗਤ ਤੋਂ ਵੱਧ ਮਟੀਰੀਅਲ ਦੀ ਖਰੀਦ ਕੀਤੀ ਗਈ ਸੀ ਜਿਸ ਨੂੰ ਦੇਖਦੇ ਹੋਏ ਪਿੰਡ ਆਲੋਵਾਲ ਦੀ ਗ੍ਰਾਮ ਸਭਾ ਵਲ੍ਹੋ ਗ੍ਰਾਮ ਪੰਚਾਇਤ ਆਲੋਵਾਲ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ਵਿੱਚ ਸਾਬਕਾ ਸਰਪੰਚ ਗੁਰਮਿੰਦਰ ਸਿੰਘ ਨੂੰ ਜਾਂਚ ਪੜਤਾਲ ਦੇ ਅਧਾਰ 'ਤੇ ਦੋਸ਼ੀ ਠਹਿਰਾਉਂਦੇ ਹੋਏ ਜਰਮਾਨਾ ਸਰਕਾਰੀ 95578/- ਰੁਪਏ ਹੋਇਆ ਸੀ। ਜਿਸ ਵਿੱਚੋ ਉਸਨੇ 32000 /- ਰੁਪਏ ਜਮਾਂ ਕਰਵਾਇਆ ਬਾਕੀ ਬਚੇ ਸਰਕਾਰੀ ਪੈਸਿਆਂ ਦਾ ਕੋਈ ਹਿਸਾਬ ਨਹੀਂ ਦਿੱਤਾ। ਇਸ ਬਾਰੇ ਅਸੀ ਇਕ ਦਰਖਾਸਤ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਦੇ ਚੁੱਕੇ ਹਾਂ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਡੇ ਵਲੋਂ ਕਈ ਵਾਰ ਦਫਤਰਾਂ ਦੇ ਚੱਕਰ ਕੱਟਣ ਦੇ ਬਾਵਜੂਦ ਕੋਈ ਵੀ ਹੱਲ ਨਹੀਂ ਹੋਇਆ। ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਪਰੋਕਤ ਦਰਖਾਸਤ 'ਤੇ ਜਲਦ ਤੋ ਜਲਦ ਕਾਰਵਾਈ ਕੀਤੀ ਜਾਵੇ। ਵਫਦ ਨੇ ਦੱਸਿਆ ਕਿ ਇਸ ਦਰਖ਼ਾਸਤ ਨਾਲ ਲੋੜੀਂਦਾ ਰਿਕਾਰਡ ਨੱਥੀ ਕੀਤਾ ਗਿਆ ਹੈ| ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਫਦ ਦੇ ਆਗੂਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿਚ ਸੀਵਰੇਜ ਪਾਇਆ ਗਿਆ ਹੈ ਜਿਸ ਦਾ ਪਾਣੀ ਛੱਪੜ ਵਾਲੇ ਪਾਸੇ ਜਾਣ ਦੀ ਬਜਾਏ ਘਰਾਂ ਵੱਲ ਜਾ ਰਿਹਾ ਹੈ ਜੋ ਨਿਯਮਾਂ ਦੇ ਉਲਟ ਹੈ ਇਸ ਲਈ ਇਸ ਤਰੁੱਟੀ ਨੂੰ ਦੂਰ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਸਾਲ 2019 ਤੋਂ ਚੱਲ ਰਹੇ ਨਰੇਗਾ ਦੇ ਕੰਮ ਵਿੱਚ ਦੋ ਵਿਅਕਤੀਆਂ ਮਲਕੀਤ ਸਿੰਘ ਅਤੇ ਜੋਤੀ ਕਮਲ ਦਾ ਨਾਮ ਹਰ ਮਹੀਨੇ ਪਾ ਕੇ ਉਸਦੀ ਪੇਮੈਂਟ ਨਜਾਇਜ ਤੋਰ ਤੇ ਕਢਵਾਈ ਜਾ ਰਹੀ ਹੈ। ਜਿਸਦੀ ਜਾਂਚ ਕਰਵਾਈ ਜਾਵੇ ਨਰੇਗਾ ਸਕੀਮ ਦੇ ਅਧੀਨ ਨਰੇਗਾ ਕਰਮਚਾਰੀਆਂ ਨੂੰ ਸ਼ੈੱਡ ਬਣਾਉਣ ਲਈ ਗਰਾਂਟ ਦਿੱਤੀ ਗਈ ਸੀ । ਪਰ ਸਰਪੰਚ ਗੁਰਮਿੰਦਰ ਸਿੰਘ ਨੇ ਕੁਝ ਆਪਣੇ ਨੇੜਲੇ ਵਿਅਕਤੀਆਂ ਦੇ ਨਵੇਂ ਜੌਬ ਕਾਰਡ ਬਣਾਕੇ ਉਹਨਾਂ ਨੂੰ ਗਰਾਂਟ ਦਿਵਾਈ ਗਈ । ਪਰੰਤੂ ਇਹਨਾਂ ਵਿਅਕਤੀਆਂ ਨੇ ਅਜੇ ਤਕ ਲੇਬਰ ਦਾ ਕੰਮ ਨਹੀਂ ਕੀਤਾ ਇਸ ਤੋ ਇਲਾਵਾ ਮਲਕੀਤ ਲਾਲ ਪੁੱਤਰ ਬਾਬੂ ਰਾਮ ਤੋਂ ਸਰਪੰਚ ਗੁਰਮਿੰਦਰ ਸਿੰਘ ਨੇ ਸੈਂਟਰਲ ਗੋਰਮਿੰਟ ਦੀ ਜਗਾ ਤੇ ਨਜਾਇਜ ਕਬਜਾ ਕਰਵਾਕੇ ਨਜਾਇਜ ਉਸਾਰੀ ਕਰਵਾਈ ਪਿੰਡ ਦੇ ਕੁਝ ਵਿਅਕਤੀਆਂ ਵੱਲੋ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰੰਤੂ ਸਰਪੰਚ ਤੋਂ ਮਲਕੀਤ ਲਾਲ ਵੱਲੋ ਮੌਕੇ ਦੀ ਸਰਕਾਰ ਦਾ ਨਜਾਇਜ ਫਾਇਦਾ ਲੈ ਕੇ ਉਸਾਰੀ ਕਰਵਾਈ ਗਈ ਸਰਪੰਚ ਗੁਰਮਿੰਦਰ ਸਿੰਘ ਨੇ ਆਪਣੇ ਢੇਰਾਂ ਵਾਲੀ ਜਗਾ ਤੇ ਆਪਣੀ ਭੈਣ ਤੋਂ ਨਜਾਇਜ ਉਸਾਰੀ ਕਰਵਾਕੇ ਮਕਾਨ ਪੁਆਇਆ ਅਤੇ ਆਪਣੇ ਕੁਝ ਕੁ ਨੇੜਲੇ ਸਾਥੀਆਂ ਨੂੰ ਲਾਭ ਪਹੁੰਚਾਇਆ ਗਿਆ ਵਫਦ ਨੇ ਦੱਸਿਆ ਕਿ ਉਪਰੋਕਤ ਸਾਰੇ ਮੱਸਲਿਆਂ ਦੀ ਨਿਰਪੱਖ ਜਾਂਚ ਕਰਵਾਕੇ ਕਥਿਤ ਕਸੂਰਵਾਰ ਗੁਰਮਿੰਦਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ |
ਰਾਜਨੀਤਿਕ ਵਿਰੋਧ ਅਤੇ ਨਿਰਾਧਾਰ ਦੋਸ਼ਾਂ ਤਹਿਤ ਸ਼ਿਕਾਇਤ ਕੀਤੀ-ਗੁਰਮਿੰਦਰ ਸਿੰਘ ਸਾਬਕਾ ਸਰਪੰਚ ਦਾ ਕਹਿਣਾ
ਉਪਰੋਕਤ ਸਬੰਧੀ ਜਦੋਂ ਸਾਬਕਾ ਸਰਪੰਚ ਅਤੇ ਮੌਜੂਦਾ ਪੰਚ ਗੁਰਮਿੰਦਰ ਸਿੰਘ ਤੋਂ ਉਹਨਾਂ ਦਾ ਪੱਖ ਜਾਨਣ ਲਈ ਟੈਲੀਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਹ ਰਾਜਨੀਤਿਕ ਵਿਰੋਧ ਅਤੇ ਨਿਰਾਧਾਰ ਦੋਸ਼ਾਂ ਤਹਿਤ ਸ਼ਿਕਾਇਤ ਕੀਤੀ ਗਈ ਹੈ। ਨਿਰਅਧਾਰ ਲਾਏ ਗਏ ਦੋਸ਼ਾਂ ਸਬੰਧੀ ਰਿਕਾਰਡ ਤੱਥਾਂ ਸਹਿਤ ਪੰਚਾਇਤ ਦੇ ਰਿਕਾਰਡ ਵਿੱਚ ਮੌਜੂਦ ਹੈ ਹੁਣ ਵੀ ਇਸ ਦੀ ਘੋਖ ਕੀਤੀ ਜਾ ਸਕਦੀ ਹੈ। ਗਲੀਆਂ ਬਣਾਉਣ ਸਬੰਧੀ ਆਈ ਗਰਾਂਟ ਨੂੰ ਖਰਚ ਕਰਨ ਸਬੰਧੀ ਰਿਕਾਰਡ ਵਿੱਚ ਜੇਕਰ ਕੋਈ ਗਲਤੀ ਹੈ ਤਾਂ ਸਬੰਧਤ ਸਕੱਤਰ ਦੀ ਬਣਦੀ ਹੈ ਨਾ ਕਿ ਸਰਪੰਚ ਦੀ। ਅਧੂਰਾ ਜੁਰਮਾਨਾ ਜਮ੍ਹਾਂ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਜਿਹੜੀ ਗਲਤੀ ਸਬੰਧਤ ਸਕੱਤਰ ਦੀ ਰਿਕਾਰਡ ਅਨੁਸਾਰ ਸਾਬਿਤ ਹੋਈ ਉਸ ਦੀ ਬਣਦੀ ਰਕਮ 32000/- ਰੁਪਏ ਜਮ੍ਹਾ ਕਰਵਾ ਦਿੱਤੀ ਗਈ ਹੈ।