ਹੁਸ਼ਿਆਰਪੁਰ : ਸੰਦੀਪ ਮਲਿਕ ਆਈ.ਪੀ.ਐਸ. ਐਸ ਐਸ ਪੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਮੁਕੇਸ਼ ਕੁਮਾਰ ਐਸ.ਪੀ. ਤਫਤੀਸ਼ ਅਤੇ ਪਲਵਿੰਦਰ ਡੀ.ਐਸ.ਪੀ ਚੱਬੇਵਾਲ ਕਮ ਇੰਨਚਾਰਜ ਸਬ ਡਵੀਜਨ ਸਿਟੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਕਿਰਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ ਉਹਨਾਂ ਦੱਸਿਆ ਕਿ ਏ ਐਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਵਾਸਤੇ ਗਸ਼ਤ ਕਰ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ
ਭੰਗੀ ਪੁੱਲ ਤੋ ਹੁੰਦੇ ਹੋਏ ਦੁਸਾਹਿਰਾ ਗਰਾਉਡ ਧੋਬੀ ਘਾਟ ਚੋਕ ਤੋ ਊਨਾ ਰੋਡ ਨੂੰ ਜਾ ਰਹੇ ਸੀ ਤਾ ਅੱਗੋ ਦੋ ਵਿਅਕਤੀ ਪੈਦਲ ਆਉਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ਏ.ਐਸ.ਆਈ ਅਨਿਲ ਕੁਮਾਰ ਨੇ ਸ਼ੱਕ ਦੇ ਤੌਰ ਤੇ ਉਨਾ ਨੋਜਵਾਨਾ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ, ਤਾ ਉਹਨਾਂ ਵਿੱਚੋ ਇੱਕ ਨੇ ਆਪਣਾ ਨਾਮ ਬਲਵੀਰ ਸਿੰਘ ਉਰਫ ਬੀਰਾ ਪੁੱਤਰ ਭੋਲਾ ਸਿੰਘ ਵਾਸੀ ਰਣਜੀਤ ਨਗਰ ਗਲੀ ਨੰ 01 ਹੁਸ਼ਿਆਰਪੁਰ ਅਤੇ ਪਵਨ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਮੁਹੱਲਾ ਪ੍ਰੇਮਗੜ੍ਹ ਹੁਸ਼ਿਆਰਪੁਰ ਦੱਸਿਆ। ਏਐਸਆਈ ਅਨਲ ਕੁਮਾਰ ਨੇ ਦੱਸਿਆ ਕਿ ਇਹਨਾਂ ਦੀ ਤਲਾਸ਼ੀ ਕਰਨ ਤੇ ਉਕਤ ਵਿਅਕਤੀਆਂ ਕੋਲੋਂ 500 ਗ੍ਰਾਮ ਚਰਸ ਬਰਾਮਦ ਹੋਈ। ਜਿਸ ਤੇ ਬਲਵੀਰ ਸਿੰਘ ਉਰਫ ਬੀਰਾ ਅਤੇ ਪਵਨ ਕੁਮਾਰ ਪੁੱਤਰ ਹਰੀਸ਼ ਕੁਮਾਰ ਗ੍ਰਿਫਤਾਰ ਕਰਕੇ ਦੋਵੇਂ ਮੁਲਜਮਾਂ ਤੇ ਥਾਣਾ ਸਿਟੀ ਵਿਖ਼ੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।