Sunday, November 02, 2025

Doaba

ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤੱਤਪਰਤਾ ਰੱਖਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ ਸ਼ਾਇਰ ਮਹਿੰਦਰ ਸੂਦ ਵਿਰਕ 

June 12, 2025 12:43 PM
SehajTimes
ਹੁਸ਼ਿਆਰਪੁਰ : ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬੁਲੰਦੀਆਂ ਨੂੰ ਛੂਹਣਾ, ਗੱਲ ਆਮ ਨਹੀਂ ਹੁੰਦੀ, ਅਜਿਹੇ ਰਾਹਾਂ ਦੇ ਪਾਂਧੀ ਖਾਸ ਹੁੰਦੇ ਹਨ। ਉਹਨਾਂ ਖਾਸ ਪਾਂਧੀਆਂ ਵਿੱਚੋਂ ਇੱਕ ਵਿਲੱਖਣ ਸ਼ਖਸ਼ੀਅਤ ਦਾ ਮਾਲਕ ਹੈ ਸ਼ਾਇਰ ਮਹਿੰਦਰ ਸੂਦ ਵਿਰਕ। ਉੱਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੀ ਕਲਮ ਨੂੰ ਨਿਖਾਰਦਿਆਂ ਹੁਣ ਤੱਕ ਤਿੰਨ ਡਿਜ਼ੀਟਲ ਕਾਵਿ ਸੰਗ੍ਰਹਿ ਲੋਕ ਅਰਪਣ ਕਰ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਤੋਂ ਮਾਣ ਸਨਮਾਣ ਪ੍ਰਾਪਤ ਕਰ ਚੁੱਕਾ ਹੈ। ਇਸ ਨੂੰ ਮੈਂ ਇਸ ਦੇ ਕਾਲਜ਼ ਸਮੇਂ ਤੋਂ ਹੀ ਬਹੁਤ ਨੇੜਿਓਂ  ਦੇਖਿਆ ਹੈ ਕਿਉਂਕਿ ਇਸ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਮੁਕੰਦਪੁਰ ਕਾਲਜ਼ ਜਾਣ ਦਾ ਮੇਰਾ ਵੀ ਸਬੱਬ ਬਣਦਾ ਰਹਿੰਦਾ ਸੀ। ਮਹਿੰਦਰ ਸੂਦ ਵਿਰਕ ਵਿਦਿਆਰਥੀ ਸਮੇਂ ਤੋਂ ਹੀ ਸਮਾਜ ਪ੍ਰਤੀ ਜ਼ਿੰਮੇਵਾਰ ਸੀ ਅਤੇ ਉਸਾਰੂ ਸੋਚ ਰੱਖਦਾ ਸੀ। ਸਮਾਜ ਪ੍ਰਤੀ ਕੁੱਝ ਕਰ ਗੁਜ਼ਰਨ ਲਈ ਤੱਤਪਰ ਰਹਿੰਦਾ ਸੀ। ਸਮਾਜ ਪ੍ਰਤੀ ਆਪਣੇ ਮਨ ਦੇ ਵਲਵਲਿਆਂ ਨੂੰ ਕਲਮ ਰਾਹੀਂ ਲੋਕਾਂ ਸਾਹਮਣੇ ਰੱਖਣ ਵਿੱਚ ਸਫਲ ਹੋਇਆ ਹੈ। ਅਜਿਹੇ ਅਗਾਂਹ ਵਧੂ ਨੌਜਵਾਨਾਂ ਦੀ ਸੋਚ, ਸਮਾਜ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀ ਹੈ। ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤੱਤਪਰਤਾ ਇਸ ਦੀ ਸ਼ਖਸ਼ੀਅਤ ਨੂੰ ਹੋਰ ਨਿਖਾਰਦੀ ਹੈ। ਆਪਣੇ ਤਿੰਨ ਕਾਵਿ ਸੰਗ੍ਰਹਿਆਂ, "ਸੱਚ ਦਾ ਹੋਕਾ" , "ਸੱਚ ਕੌੜਾ ਆ" , ਅਤੇ "ਸੱਚ ਵਾਂਗ ਕੱਚ" ਨਾਲ ਆਪਣੇ ਪਾਠਕਾਂ ਦੇ ਮਨਾਂ "ਚ ਥਾਂ ਬਨ੍ਹਾਉਣ ਵਿੱਚ ਸਫਲ ਹੋਇਆ ਹੈ। ਹੁਣ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਆਪਣਾ ਚੌਥਾ ਡਿਜ਼ੀਟਲ ਕਾਵਿ ਸੰਗ੍ਰਹਿ "ਸੱਚੇ ਸੁੱਚੇ ਹਰਫ਼" ਨੂੰ ਲੋਕ ਅਰਪਣ ਕੀਤਾ ਹੈ। ਮੈਂਨੂੰ ਉਸ ਪ੍ਰਤੀ ਚਾਰ ਸ਼ਬਦ ਲਿਖਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮਾਲਕ ਦੇ ਚਰਨਾਂ ਵਿੱਚ ਦੂਆ ਕਰਦੇ ਹਾ ਕਿ ਸ਼ਾਇਰ ਮਹਿੰਦਰ ਸੂਦ ਵਿਰਕ ਦੀ ਕਲਮ ਇਸ ਤਰ੍ਹਾਂ ਹੀ ਸੱਚ ਦੀ ਆਵਾਜ਼ ਬੁਲੰਦ ਕਰਦੀ ਰਹੇ 

Have something to say? Post your comment

 

More in Doaba

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ