Friday, June 20, 2025

Malwa

ਮੁੱਖ ਮੰਤਰੀ ਭਗਵੰਤ ਮਾਨ ਨੇ 10.80 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ

June 10, 2025 01:11 PM
SehajTimes

ਲੋਕਾਂ ਨੂੰ ਤਹਿਸੀਲਾਂ ਵਿਚਲੇ ਭ੍ਰਿਸ਼ਟਚਾਰੀ ਸਿਸਟਮ ਤੋਂ ਮਿਲੀ ਮੁਕਤੀ

ਦੂਧਨ ਸਾਧਾਂ : ਆਮ ਲੋਕਾਂ ਦੀ ਸਹੂਲਤ ਲਈ ਇਕ ਹੋਰ ਨਾਗਰਿਕ ਕੇਂਦਰਿਤ ਪਹਿਲਕਦਮੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ 10.80 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਤਹਿਸੀਲ ਕੰਪਲੈਕਸ ਨੂੰ ਲੋਕਾਈ ਨੂੰ ਸਮਰਪਿਤ ਕੀਤਾ।

ਐਸ.ਡੀ.ਐਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਅਫ਼ਸਰਾਂ ਦੇ ਦਫ਼ਤਰਾਂ ਵਾਲੀ ਇਮਾਰਤ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਨੀਂਹ ਪੱਥਰ ਜਨਵਰੀ 2023 ਵਿੱਚ ਰੱਖਿਆ ਗਿਆ ਸੀ ਅਤੇ ਇਸ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰ ਕੇ ਬਹੁਤ ਲਾਭ ਪਹੁੰਚਾਏਗਾ ਅਤੇ ਨਾਲ ਹੀ ਇਹ ਲੋਕਾਂ ਨੂੰ ਆਪਣੇ ਨੇੜੇ ਪ੍ਰਸ਼ਾਸਕੀ ਸੇਵਾਵਾਂ ਹਾਸਲ ਕਰਨ ਦੀ ਸਹੂਲਤ ਦੇਵੇਗਾ, ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸੇ ਅਤੇ ਊਰਜਾ ਬਚੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੂਧਨ ਸਾਧਾਂ ਮੁੱਖ ਤੌਰ `ਤੇ ਇਕ ਪੇਂਡੂ ਖੇਤਰ ਹੈ ਅਤੇ ਪਹਿਲਾਂ ਐਸ.ਡੀ.ਐਮ. ਦਾ ਦਫ਼ਤਰ ਮਿੰਨੀ ਸਕੱਤਰੇਤ ਪਟਿਆਲਾ ਵਿੱਚ ਸਥਿਤ ਸੀ, ਜਿਸ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਕਰਵਾਉਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਆਮ ਲੋਕਾਂ ਦੀ ਸਹੂਲਤ ਲਈ ਸੂਬਾ ਸਰਕਾਰ ਨੇ ਇਹ ਕੰਪਲੈਕਸ ਇੱਥੇ ਹੀ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਲੋਕਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਅਜਿਹੇ ਆਧੁਨਿਕ ਤਹਿਸੀਲ ਕੰਪਲੈਕਸ ਬਣਾਏ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕਰਨ ਲਈ ਅਜਿਹੇ ਉਪਰਾਲਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ।

ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪਹਿਲਾਂ ਸੂਬੇ ਦੀ ਸੱਤਾ ਗਲਤ ਹੱਥਾਂ ਵਿੱਚ ਸੀ, ਜਿਸ ਕਾਰਨ ਸੂਬੇ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਸਰਕਾਰ ਨੇ ਜਨਤਕ ਮਹੱਤਵ ਵਾਲੇ ਅਜਿਹੇ ਕੰਮਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀਆਂ ਇਮਾਰਤਾਂ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾ ਰਹੀਆਂ ਹਨ।

Have something to say? Post your comment

 

More in Malwa

"ਏਅਰ ਇੰਡੀਆ ਕੰਪਨੀ" ਦੇ ਸਾਰੇ ਜਹਾਜਾਂ ਦੀ ਪੂਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਆਵਾਜਾਈ ਲਈ ਆਗਿਆ ਦਿੱਤੀ ਜਾਵੇ : ਪ੍ਰੋ. ਬਡੂੰਗਰ

ਅਕਾਲੀ ਦਲ ਦੀ ਭਰਤੀ ਦੀਆਂ ਕਾਪੀਆਂ ਢੀਂਡਸਾ ਨੂੰ ਸੌਂਪੀਆਂ 

21 ਜੂਨ ਨੂੰ ਥਾਪਰ ਯੂਨੀਵਰਸਿਟੀ ਵਿਖੇ ਮਨਾਇਆ ਜਾਵੇਗਾ ਕੌਮਾਂਤਰੀ ਯੋਗ ਦਿਵਸ

ਰਿਧੀਮਾ ਗੁਪਤਾ ਨੇ ਨੀਟ ਚੋਂ ਪ੍ਰਾਪਤ ਕੀਤੇ 567 ਅੰਕ 

ਰਾਜਿੰਦਰ ਦੀਪਾ ਦਾ ਸੁਨਾਮ ਪੁੱਜਣ ਮੌਕੇ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ 

ਆਰਜੀਐਨਯੂਐੱਲ ਨੇ 'ਇੱਕ ਰਾਸ਼ਟਰ, ਇੱਕ ਚੋਣ' ’ਤੇ ਸੰਸਦੀ ਕਮੇਟੀ ਨੂੰ ਰਾਏ ਸੌਂਪੀ, ਲੋਕਤੰਤਰ ਅਤੇ ਸਮਾਜਿਕ ਚਿੰਤਾਵਾਂ ਉਭਾਰੀਆਂ

ਆਰ.ਟੀ.ਓ. ਵੱਲੋਂ ਹੈਵੀ ਵਾਹਨਾਂ 'ਚ ਲੱਗੇ ਸਪੀਡ ਗਵਰਨਰਾਂ ਦੀ ਚੈਕਿੰਗ

ਰੋਟਰੀ ਕਲੱਬ ਸੁਨਾਮ ਨੇ ਲਾਇਆ ਮੁਫ਼ਤ ਮੈਡੀਕਲ ਕੈਂਪ

ਪਟਿਆਲਾ ਜ਼ਿਲ੍ਹੇ ਦੇ ਸਾਰੇ ਸਕੂਲ ਵਾਹਨਾਂ ਦੀ ਕੀਤੀ ਜਾਵੇਗੀ ਚੈਕਿੰਗ : ਏ.ਡੀ.ਸੀ.

ਦਹਾਕਿਆਂ ਤੋਂ ਅੱਖੋਂ ਪਰੋਖੇ ਕੀਤੇ ਕਾਲੀ ਦੇਵੀ ਮੰਦਰ ਦੇ ਸਰੋਵਰ 'ਚ ਦੋ ਮਹੀਨਿਆਂ ਦੇ ਅੰਦਰ ਪੁੱਜੇਗਾ ਤਾਜਾ ਜਲ-ਮੁੰਡੀਆਂ, ਡਾ. ਬਲਬੀਰ ਸਿੰਘ ਤੇ ਕੋਹਲੀ