Friday, October 02, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Haryana

ਰਵਾਇਤੀ ਖੇਤੀ ਛੱਡ ਕੇ ਨਵੀਂ ਤਕਨੀਕ ਅਪਨਾਉਣ ਕਿਸਾਨ : ਰਣਬੀਰ ਗੰਗਵਾ

June 09, 2025 02:39 PM
SehajTimes

ਚੰਡੀਗੜ੍ਹ : ਹਰਿਆਣਾ ਦੇ ਜਨ ਸਿਹਤ ਇੰਜੀਨਿਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਘਟਤੀ ਜੋਤ ਅਤੇ ਬਦਲਦੇ ਮੌਸਮ ਅਨੁਸਾਰ ਕਿਸਾਨਾਂ ਨੂੰ ਰਵਾਇਤੀ ਖੇਤੀ ਦੀ ਥਾਂ ਵੱਧ ਤੋਂ ਵੱਧ ਨਵੀਂ ਤਕਨੀਕ ਅਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਰਵਾਇਤੀ ਖੇਤੀ ਛੱਡ ਕੇ ਖੇਤੀ ਲਈ ਨਵੀਂ ਤਕਨੀਕ ਅਪਨਾਉਣ ਅਤੇ ਆਪਣੀ ਆਮਦਣ ਵਧਾਉਣ। ਪੌਧਿਆਂ ਤੋਂ ਸਾਨੂੰ ਸਕਾਰਾਤਮਕ ਊਰਜਾ ਮਿਲਦੀ ਹੈ। ਵਾਤਾਵਰਣ ਸਰੰਖਣ ਲਈ ਪੌਧੇ ਲਗਾਉਣਾ ਬਹੁਤ ਜਰੂਰੀ ਹੈ।

ਜਨ ਸਿਹਤ ਇੰਜੀਨਿਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਅੱਜ ਭਿਵਾਨੀ ਦੇ ਪਿੰਡ ਮੰਢਾਣ ਵਿੱਚ ਆਰਗੇਨਿਕ ਹਰਿਆਲੀ ਨਰਸਰੀ ਦੇ ਉਦਘਾਟਨ ਪੋ੍ਰਗਰਾਮ ਤੋਂ ਬਾਅਦ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੰਤਰੀ ਨੇ ਵੱਖ ਵੱਖ ਤਰੱਕਸ਼ੀਲ ਕਿਸਾਨਾਂ ਨੂੰ ਸਨਮਾਨਿਤ ਕੀਤਾ।

ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਹੱਕਾਂ ਪ੍ਰਤੀ ਵਚਨਬੱਧ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਣ ਵਧਾਉਣ ਲਈ ਹੋਰ ਕਦਮ ਚੁੱਕੇ ਹਨ, ਉੱਥੇ ਹੀ ਸੂਬੇ ਵਿੱਚ ਵਾਧੂ ਫਸਲਾਂ ਐਮਐਸਪੀ 'ਤੇ ਖਰੀਦੀ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਖੇਤੀ ਵਿੱਚ ਨਵੀਂ ਤਕਨੀਕਾਂ ਅਪਨਾਉਣ, ਤਾਂ ਜੋ ਸੂਬੇ ਦੇ ਕਿਸਾਨ ਵੀ ਉੱਦਮੀ ਬਨਣ ਵੱਲ ਅੱਗੇ ਵੱਧਣ ਅਤੇ ਉਨ੍ਹਾਂ ਦੀ ਆਮਦਣ ਵਿੱਚ ਵੀ ਵਾਧਾ ਹੋਵੇ।

ਉਨ੍ਹਾਂ ਨੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਰਵਾਇਤੀ ਖੇਤੀ ਨੂੰ ਛੱਡ ਕੇ ਬਾਜਾਰ ਦੀ ਮੰਗ ਅਨੁਸਾਰ ਖੇਤੀ ਕਰਨ, ਇਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਮਦਣ ਵਿੱਚ ਵੀ ਵਾਧਾ ਹੋਵੇਗਾ। ਇਸ ਦੇ ਲਈ ਰਾਜ ਸਰਕਾਰ ਨਾ ਕੇਵਲ ਫ੍ਰੀ ਟੇ੍ਰਨਿੰਗ ਦਿੰਦੀ ਹੈ ਤੇ ਨਾਲ ਹੀ ਕਿਸਾਨਾਂ ਨੂੰ ਨਵੀਂ ਖੇਤੀ ਅਪਨਾਉਣ ਲਈ ਸਬਸਿਡੀ 'ਤੇ ਖੇਤੀਬਾੜੀ ਮਸ਼ੀਨਰੀ, ਪੋਲੀ ਹਾਉਸ, ਨੈਟ ਹਾਉਸ ਅਤੇ ਹੋਰ ਤਕਨੀਕਾਂ ਦੀ ਮਦਦ ਵੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋਤਾਂ ਘੱਟ ਰਹੀਆਂ ਹਨ। ਅਜਿਹੇ ਵਿੱਚ ਘੱਟ ਜਮੀਨ 'ਤੇ ਵੱਧ ਮੁਨਾਫਾ ਕਮਾਉਣ ਲਈ ਤਕਨੀਕਾਂ ਦਾ ਸਹਾਰਾ ਲੈਣਾ ਹੋਵੇਗਾ।

ਇਸ ਦੌਰਾਨ ਮੰਤਰੀ ਨੇ ਆਰਗੇਨਿਕ ਹਰਿਆਲੀ ਨਰਸਰੀ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਨੇ ਨਰਸਰੀ ਦਾ ਮੁਆਇਨਾ ਕੀਤਾ ਅਤੇ ਪੌਧੇ ਲਗਾ ਕੇ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ।

Have something to say? Post your comment

 

More in Haryana

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ

ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ, ਮੰਗਾਂ 'ਤੇ ਬਣੀ ਸਹਿਮਤੀ

ਘਰੇਲੂ ਝਗੜੇ ਦੌਰਾਨ ਪਤੀ ਨੇ ਪਤਨੀ ’ਤੇ ਸੁੱਟਿਆ ਉਬਲਦਾ ਪਾਣੀ; ਮਾਮਲਾ ਦਰਜ

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਵਿਧਾਨ ਸਭਾ ਵਿੱਚ ਚਰਚਾ ਤੱਥਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਝੂਠ ਦੇ ਆਧਾਰ ’ਤੇ ਨਹੀਂ : ਮੁੱਖ ਮੰਤਰੀ

ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਦਾ ਭਰਤੀ ਪ੍ਰਸਤਾਵ ਰੱਦ ਕੀਤਾ ਜਾਵੇ ਅਤੇ ਦਿੱਤੀ ਗਈ ਤਨਖਾਹ ਦੀ ਕੀਤੀ ਜਾਵੇ ਰਿਕਵਰੀ: ਕ੍ਰਿਸ਼ਨ ਲਾਲ ਪੰਵਾਰ

ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਸਾਰੇ ਪੁਰਾਣੇ ਵਾਟਰ-ਵਰਕਸਾਂ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ : ਮੁੱਖ ਮੰਤਰੀ

ਤਲਾਬਾਂ ਵਿੱਚ ਗੰਦਾ ਪਾਣੀ ਨਹੀਂ ਜਾਣਾ ਚਾਹੀਦਾ, ਟ੍ਰੀਟਮੈਂਟ ਤੋਂ ਬਾਅਦ ਹੀ ਤਲਾਬ ਵਿੱਚ ਪਹੁੰਚੇ ਪਾਣੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ 'ਤੇ ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ