Wednesday, December 17, 2025

Malwa

ਕੁਲਵਿੰਦਰ ਛਾਜਲਾ ਸਾਈਕਲਿੰਗ ਕਲੱਬ ਸੁਨਾਮ ਦੇ ਪ੍ਰਧਾਨ ਬਣੇ 

June 09, 2025 12:49 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਕਾਰਜਸ਼ੀਲ ਸੁਨਾਮ ਸਾਈਕਲਿੰਗ ਕਲੱਬ ਦੀ ਹੋਈ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਕੁਲਵਿੰਦਰ ਸਿੰਘ ਛਾਜਲਾ ਨੂੰ ਕਲੱਬ ਦਾ ਪ੍ਰਧਾਨ ਚੁਣਿਆ। ਕਲੱਬ ਦੇ ਨਵੇਂ ਬਣੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਦੱਸਿਆ ਕਿ ਡਾਕਟਰ ਵਿਕਰਮ ਜਿੰਦਲ ਚੇਅਰਮੈਨ, ਮਨਮੋਹਨ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਖਜਾਨਚੀ, ਗੁਰਜੀਤ ਸਿੰਘ ਸੈਕਟਰੀ, ਅਵਤਾਰ ਸਿੰਘ ਰੋਮਾਣਾ ਅਤੇ ਪੁਸ਼ਵਿੰਦਰ ਸਿੰਘ ਨੂੰ ਮੈਂਬਰ ਬਣਾਇਆ ਗਿਆ। ਸੁਨਾਮ ਸਾਈਕਲਿੰਗ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ ਨੇ ਦੱਸਿਆ ਕਿ ਕਲੱਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਸਾਈਕਲਿੰਗ ਵੱਲ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਨੌਜ਼ਵਾਨ ਪੀੜ੍ਹੀ ਤੰਦਰੁਸਤ ਸਮਾਜ ਦੀ ਸਿਰਜਣਾ ਵੱਲ ਵਧੇਰੇ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਵੇ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਾਈਕਲਿੰਗ ਵੱਲ ਧਿਆਨ ਦੇਣ। ਇਸ ਮੌਕੇ ਨਾਮਵਰ ਸਾਈਕਲਿਸਟ ਯਸ਼ਪਾਲ ਗੋਗੀਆ, ਸੁਰਿੰਦਰਪਾਲ ਸਿੰਘ ਜੱਗੀ ਪੈਪਸੀ, ਕਰਨ ਕਾਲੜਾ, ਗੈਰੀ, ਧਰਮਾ, ਲਵੀ, ਜੱਗੀ, ਸੁੱਖੀ ਬਾਵਾ, ਬੇਅੰਤ ਚੀਮਾਂ, ਡੌਲੀ ਅਤੇ ਸੰਜੀਵ ਚੋਪੜਾ ਆਦਿ ਮੈਂਬਰ ਹਾਜ਼ਰ ਸਨ।

Have something to say? Post your comment