Wednesday, December 17, 2025

Malwa

ਸੁਨਾਮ ਕਾਲਜ਼ ਚ ਵਾਤਾਵਰਣ ਦਿਵਸ ਮੌਕੇ ਲਾਏ ਬੂਟੇ 

June 06, 2025 02:58 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼ਹੀਦ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਈਕੋ ਕਲੱਬ ਅਤੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਉੱਥੇ ਹੀ ਇੱਕ ਬੂਟਾ ਮਾਂ ਦੇ ਨਾਮ ਸਕੀਮ ਤਹਿਤ ਕਾਲਜ ਗਰਾਉਂਡ ਵਿੱਚ ਬੂਟੇ ਲਗਾਏ ਗਏ। ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਨੇ  ਵਿਸ਼ਵ ਵਾਤਾਵਰਣ ਦਿਵਸ ਦੀ ਵਧਾਈ ਦਿੰਦਿਆਂ ਵਲੰਟੀਅਰਜ਼ ਨੂੰ ਵੱਧ ਤੋਂ ਵੱਧ ਪੌਦੇ ਲਗਾਕੇ ਵਾਤਾਵਰਣ ਬਚਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜਿੱਥੇ ਸਾਨੂੰ ਵਾਤਾਵਰਨ ਬਚਾਉਣ ਲਈ ਬੂਟੇ ਲਗਾਉਣ ਦੀ ਲੋੜ ਹੈ। ਉੱਥੇ ਹੀ ਪਲਾਸਟਿਕ ਦੇ ਪ੍ਰਯੋਗ ਦਾ ਬਾਈਕਾਟ ਕਰਨਾ ਵੀ ਜਰੂਰੀ ਹੈ। ਵਣ ਵਿਭਾਗ ਵੱਲੋਂ ਡੀ.ਐਫ. ਮੋਨਿਕਾ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਾਤਾਵਰਣ ਦਿਵਸ ਤੇ ਜਾਗਰੂਕ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਬਲਾਕ ਅਫਸਰ ਰਣਜੀਤ ਸਿੰਘ ਸੁਨਾਮ, ਬੀਟ ਇੰਚਾਰਜ ਸੁਖਚੈਨ ਸਿੰਘ ਚੀਮਾ, ਬੀਟ ਇੰਚਾਰਜ ਕਿਰਨਦੀਪ ਕੌਰ ਖੇੜੀ, ਬੀਟ ਇੰਚਾਰਜ ਪਰਵੀਨ ਰਾਣੀ ਹਾਜ਼ਰ ਰਹੇ। ਪ੍ਰੋਗਰਾਮ ਦੌਰਾਨ ਵਾਈਸ ਪ੍ਰਿੰਸੀਪਲ ਡਾ. ਅਚਲਾ, ਈਕੋ ਕਲੱਬ ਦੇ ਪ੍ਰੋ. ਰਜਨੀ ਹਰਜਾਈ, ਐੱਨ.ਐੱਸ.ਐੱਸ. ਵਿਭਾਗ ਤੋਂ ਡਾਕਟਰ ਮੁਨੀਤਾ ਜੋਸ਼ੀ ਨੇ ਵੀ ਵਾਤਾਵਰਣ ਦਿਵਸ ਸਬੰਧੀ ਵਲੰਟੀਅਰ ਨੂੰ ਸੰਬੋਧਨ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਗਾਇਤਰੀ ਨੇ ਪਹਿਲਾ ਸਥਾਨ, ਮੋਦਗਿੱਲ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਅਸਿਸਟੈਂਟ ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਕਾਲਾ ਸਿੰਘ, ਡਾ.ਮਨਪ੍ਰੀਤ ਕੌਰ ਹਾਂਡਾ ਅਤੇ ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਪਾਰੂਲ, ਪ੍ਰੋ. ਸੰਦੀਪ ਕੌਰ, ਡਾ.ਪਰਮਿੰਦਰ ਕੌਰ ਧਾਲੀਵਾਲ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਪ੍ਰਿਤਪਾਲ ਸਿੰਘ, ਡਾ. ਗਗਨਦੀਪ ਸਿੰਘ, ਲਾਇਬ੍ਰੇਰਅਨ ਡਾ. ਹਰਮਨਦੀਪ ਸਿੰਘ ਹਾਜ਼ਰ ਰਹੇ।

Have something to say? Post your comment