Wednesday, September 17, 2025

Malwa

ਹਰੀਸ਼ ਗੱਖੜ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਬਣੇ 

June 05, 2025 05:22 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਕੌਮਾਂਤਰੀ ਪੱਧਰ ਤੇ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਰੋਟਰੀ ਇੰਟਰਨੈਸ਼ਨਲ ਸੰਸਥਾ ਦੇ ਸੁਨਾਮ ਯੂਨਿਟ ਦੀ ਹੋਈ ਚੋਣ ਵਿੱਚ ਹਰੀਸ਼ ਗੱਖੜ ਨੂੰ ਵੋਟਾਂ ਰਾਹੀਂ ਪ੍ਰਧਾਨ ਚੁਣਿਆ ਗਿਆ। ਰੋਟਰੀ ਕੰਪਲੈਕਸ ਵਿਖੇ ਕਲੱਬ ਦੇ ਮੌਜੂਦਾ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ ਸਾਲ 2026-27 ਲਈ ਕਲੱਬ ਦੀ ਪ੍ਰਧਾਨਗੀ ਲਈ ਦੋ ਉਮੀਦਵਾਰ ਹਰੀਸ਼ ਗੱਖੜ ਅਤੇ ਮਲਕੀਤ ਸਿੰਘ ਥਿੰਦ (ਕਾਲੀ) ਪ੍ਰਧਾਨਗੀ ਲਈ ਮੈਦਾਨ ਵਿੱਚ ਸਨ। ਇਸ ਮੌਕੇ ਵੋਟਿੰਗ ਦੀ ਨਿਗਰਾਨ ਕਮੇਟੀ ਵਿੱਚ ਡਾ. ਵਿਜੇ ਗਰਗ, ਸ਼੍ਰੀ ਗੋਪਾਲ ਗੁਪਤਾ, ਘਣਸ਼ਿਆਮ ਕਾਂਸਲ, ਸੁਮਿਤ ਬੰਦਲਿਸ਼, ਜਗਜੀਤ ਸਿੰਘ ਜੌੜਾ ਅਤੇ ਜਗਦੀਪ ਭਾਰਦਵਾਜ ਸ਼ਾਮਲ ਸਨ। ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਵੋਟਿੰਗ ਦੌਰਾਨ ਰੋਟਰੀ ਕਲੱਬ ਦੀਆਂ ਕੁੱਲ 114 ਵੋਟਾਂ ਵਿੱਚੋਂ 106 ਵੋਟਾਂ ਪੋਲ ਹੋਈਆਂ ਜਿਸ ਵਿੱਚੋਂ 75 ਵੋਟਾਂ ਹਰੀਸ਼ ਗੱਖੜ ਨੂੰ ਅਤੇ 25 ਵੋਟਾਂ ਮਲਕੀਤ ਸਿੰਘ ਥਿੰਦ (ਕਾਲੀ) ਨੂੰ ਪਈਆਂ ਜਦਕਿ 6 ਵੋਟਾਂ ਰੱਦ ਹੋ ਗਈਆਂ ਅਤੇ 8 ਮੈਂਬਰ ਗੈਰ ਹਾਜ਼ਰ ਰਹੇ।
ਇਸ ਮੌਕੇ ਸਾਲ 2026-27 ਲਈ ਰੋਟਰੀ ਕਲੱਬ ਸੁਨਾਮ ਦੇ ਚੁਣੇ ਗਏ ਨਵੇਂ ਪ੍ਰਧਾਨ ਹਰੀਸ਼ ਗੱਖੜ ਨੂੰ ਹਾਜ਼ਰ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਆਪਣੇ ਕਾਰਜਕਾਲ ਦੇ ਸਾਲ 2026-27 ਵਿੱਚ ਉਹਨਾਂ ਵੱਲੋਂ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਏ ਜਾਣਗੇ ਅਤੇ ਰੋਟਰੀ ਦੇ ਮਾਪਦੰਡਾਂ ਅਨੁਸਾਰ ਕੰਮ ਕੀਤਾ ਜਾਵੇਗਾ। ਇਸ ਮੌਕੇ ਨਿਸ਼ਾਨ ਸਿੰਘ ਟੋਨੀ, ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਜੋਗਿੰਦਰ ਸਿੰਘ ਚੰਦੜ, ਸੁਰਜੀਤ ਸਿੰਘ ਗਹੀਰ, ਯਸ਼ਪਾਲ ਮੰਗਲਾ, ਲਾਜਪਤ ਰਾਏ ਗਰਗ, ਰਾਕੇਸ਼ ਕੁਮਾਰ ਟੋਨੀ, ਰਜਿੰਦਰ ਗੋਇਲ, ਰਮੇਸ਼ ਗਰਗ ਬੀ.ਕੇ.ਓ, ਰੁਪਿੰਦਰ ਸਿੰਘ ਸੱਗੂ, ਸੰਦੀਪ ਜੈਨ, ਵਿਜੇ ਮੋਹਨ, ਅਨੂੰਪ੍ਰੀਤ ਸਿੰਘ ਜੋ ਜੌੜਾ, ਡਾ. ਹਰਦੀਪ ਬਾਵਾ, ਰਜੇਸ਼ ਗਰਗ, ਜਿੰਮੀ ਗੋਇਲ, ਕਮਲ ਚੀਮਾ, ਸੌਰਭ ਕਤਿਆਲ, ਵਰੁਣ ਗਰਗ ਸਾਗਰ, ਪ੍ਰਮੋਦ ਨੀਟੂ, ਅਨੂਪ ਗੋਇਲ, ਡਾ. ਜੋਨੀ ਗੁਪਤਾ, ਇੰਜ. ਰਾਜ਼ੇਸ਼ ਗਰਗ, ਡਾ. ਪੁਰਸ਼ੋਤਮ ਵਸਿਸ਼ਟ, ਸੁਰੇਸ਼ ਕਤਿਆਲ, ਵਿਨੀਤ ਗਰਗ, ਰਾਜ਼ੇਸ਼ ਗੋਇਲ, ਵਿਨੇ ਜਿੰਦਲ, ਯਾਦਵਿੰਦਰ ਸਿੰਘ ਨਿਰਮਾਣ, ਵਿਕਰਮ ਗਰਗ ਵਿੱਕੀ, ਪ੍ਰਮੋਦ ਹੋਡਲਾ, ਲਾਡੀ ਗਰਗ ਆਦਿ ਵੀ ਹਾਜ਼ਰ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ