Saturday, October 25, 2025

Malwa

ਰਾਜਾ ਬੀਰਕਲਾਂ ਨੇ ਸੁਨਾਮ ਹਲਕੇ 'ਚ ਵਿੱਢੀਆਂ ਸਰਗਰਮੀਆਂ 

June 02, 2025 06:32 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਲੋਕਾਂ ਤੋਂ ਹਮਾਇਤ ਜੁਟਾਉਣ ਲਈ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਹਲਕੇ ਵਿੱਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਐਤਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਚੱਠੇ ਸੇਖਵਾਂ ਵਿਖੇ ਕੀਤੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਦੇ ਹੱਥ ਕਮਾਨ ਸੌਂਪਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਰਾਜ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਿਸ ਕਾਰਨ ਜਨਤਾ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਕਾਂਗਰਸੀ ਆਗੂ ਬੀਰਕਲਾਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਡੰਮੀ ਬਣੀ ਹੋਈ ਹੈ ਜਦਕਿ ਸਰਕਾਰ ਦੀ ਕਮਾਨ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ। ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਜਾਵੇਗਾ। ਦੱਸਣਯੋਗ ਹੈ ਕਿ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਪਿਛਲੇ ਕਈ ਮਹੀਨਿਆਂ ਤੋਂ ਹਲਕੇ ਵਿੱਚ ਸਰਗਰਮੀਆਂ ਚਲਾ ਰਹੇ ਹਨ ਅਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਭਰੋਸਾ ਦਿਵਾਇਆ ਜਾ ਰਿਹਾ ਹੈ।

Have something to say? Post your comment

 

More in Malwa

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ 

ਖੇਤਾਂ ਚੋਂ ਪਰਾਲੀ ਸੰਭਾਲਣ ਲਈ ਸਰਕਾਰ ਦੇ ਪ੍ਰਬੰਧ ਨਿਗੂਣੇ 

ਕਲਸਟਰ ਖੇਡ ਮੁਕਾਬਲੇ 'ਚ ਕਲਗੀਧਰ ਸਕੂਲ ਨੇ ਮਾਰੀ ਬਾਜ਼ੀ

ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਮਿਹਨਤ ਤੇ ਨਿਸ਼ਠਾ ਦਾ ਪ੍ਰਤੀਕ : ਅਮਨ ਅਰੋੜਾ 

ਐਫ. ਆਈ. ਆਰ ਦਰਜ ਹੋਣ ਤੋਂ ਬਾਅਦ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਨੇ ਜਾਰੀ ਕੀਤਾ ਪ੍ਰੈਸ ਨੋਟ

ਸਾਰੇ ਅਧਿਆਪਕਾਂ ਨੂੰ ਬਦਲੀਆਂ ਇੱਕ ਮੌਕਾ ਦਿੱਤਾ ਜਾਵੇ

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ

ਪੰਜਾਬ ‘ਚ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ

ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵੱਲੋਂ ਸ੍ਰੀ ਵਿਸ਼ਵਕਮਰਾ ਪੂਜਾ ਦਿਵਸ ਦਾ ਕੈਲੰਡਰ ਰਿਲੀਜ਼

ਕੈਮਿਸਟਾਂ ਦਾ ਵਫ਼ਦ ਜੀਐਸਟੀ ਕਮਿਸ਼ਨਰ ਨੂੰ ਮਿਲਿਆ