Wednesday, December 17, 2025

Malwa

ਮੁਨੀਸ਼ ਸੋਨੀ ਨੇ ਕੀਤਾ ਸਮਰ ਕੈਂਪ ਦਾ ਉਦਘਾਟਨ

June 02, 2025 11:34 AM
ਦਰਸ਼ਨ ਸਿੰਘ ਚੌਹਾਨ

ਸੁਨਾਮ : ਸੂਬੇ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਸਕੂਲੀ ਵਿਦਿਆਰਥੀਆਂ ਲਈ ਬ੍ਰਹਮ ਕੁਮਾਰੀ ਸੈਂਟਰ ਸੁਨਾਮ ਵਿਖੇ ਤਿੰਨ ਰੋਜ਼ਾ ਸਮਰ ਕੈਂਪ ਦਾ ਉਦਘਾਟਨ ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਕੀਤਾ। ਕੈਂਪ ਦਾ ਉਦਘਾਟਨ ਕਰਦਿਆਂ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਕਿਹਾ ਕਿ ਬ੍ਰਹਮ ਕੁਮਾਰੀ ਸੈਂਟਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਅਨੁਸ਼ਾਸਨ ਅਤੇ ਨੈਤਿਕਤਾ ਦੀ ਸਿੱਖਿਆ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣ। ਇੰਡਸਟਰੀਅਲ ਚੈਂਬਰ ਦੇ ਸਾਬਕਾ ਪ੍ਰਧਾਨ ਲੱਕੀ ਗੋਇਲ ਨੇ ਆਖਿਆ ਕਿ ਬੱਚਿਆਂ ਨੂੰ ਅਜਿਹੇ ਕੈਂਪਾਂ ਤੋਂ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਸ਼ਿਆਮ ਲਾਲ, ਮਨੋਹਰ ਲਾਲ, ਮਦਨ ਲਾਲ, ਮੀਰਾ ਭੈਣ, ਮਾਧੁਰੀ, ਦੀਕਸ਼ਾ ਰਿਤੂ, ਮਨੋਹਰ ਲਾਲ ਛਾਜਲੀ ਵਾਲੇ ਸਮੇਤ ਹੋਰ ਮੈਂਬਰ ਹਾਜ਼ਰ ਸਨ। ਬ੍ਰਹਮ ਕੁਮਾਰੀ ਸੈਂਟਰ ਸੁਨਾਮ ਦੇ ਮੁੱਖ ਪ੍ਰਬੰਧਕ ਮੀਰਾ ਭੈਣ ਨੇ ਦੱਸਿਆ ਕਿ ਇਹ ਸਮਰ ਕੈਂਪ 1 ਜੂਨ ਤੋਂ 3 ਜੂਨ ਤੱਕ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਸਮਰ ਕੈਂਪ ਵਰਗੀਆਂ ਗਤੀਵਿਧੀਆਂ ਕਾਰਨ ਬੱਚਿਆਂ ਨੂੰ ਮੋਬਾਈਲ ਵਰਗੀ ਅਲਾਮਤ ਤੋਂ ਬਚਾਅ ਰਹੇਗਾ।

Have something to say? Post your comment