Tuesday, July 15, 2025

Chandigarh

ਪੰਜਾਬ ਮੰਡੀ ਬੋਰਡ ਦੀ ਕ੍ਰਿਕਟ ਟੀਮ ਨੇ ਪ੍ਰੈਕਟਿਸ ਮੈਚ ਵਿੱਚ ਦਿਖਾਏ ਜੌਹਰ   

May 29, 2025 05:48 PM
SehajTimes

ਐਸ.ਏ.ਐਸ. ਨਗਰ (ਮੋਹਾਲੀ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਪੰਜਾਬ ਮੰਡੀ ਬੋਰਡ/ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕ੍ਰਿਕਟ ਟੀਮ ਤਿਆਰ ਕੀਤੀ ਗਈ ਹੈ, ਜੋ ਜੂਨ ਵਿੱਚ ਹੋਣ ਵਾਲੇ ਭਾਰਤ ਦੇ ਮਾਰਕਿਟਿੰਗ ਬੋਰਡਾਂ ਦੇ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲਵੇਗੀ। ਟੂਰਨਾਮੈਂਟ ਲਈ ਮੰਡੀ ਬੋਰਡ ਦੀ ਟੀਮ ਦਾ ਪ੍ਰੈਕਟਿਸ ਸੈਸ਼ਨ ਚੱਲ ਰਿਹਾ ਹੈ। ਜਿਸ ਤਹਿਤ ਅੱਜ ਪ੍ਰੈਕਟਿਸ ਮੈਚ ਖੇਡਿਆ ਗਿਆ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ. ਬਰਸਟ ਵੱਲੋਂ ਸਮੂਹ ਖਿਡਾਰੀਆਂ ਨੂੰ ਮਿਲ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰਕਮਾਨਸਿਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਹਨ। ਖੇਡਾਂ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਂਦੀਆਂ ਹਨ। ਖੇਡਾਂ ਵਿਅਕਤੀ ਨੂੰ ਫਿਟ ਅਤੇ ਐਕਟਿਵ ਰੱਖਦੀਆਂ ਹਨ, ਜਿਸ ਨਾਲ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਸ. ਬਰਸਟ ਨੇ ਕਿਹਾ ਕਿ ਖੇਡਾਂ ਜਿੱਥੇ ਮਾਨਸਿਕ ਸ਼ਾਂਤੀ ਦਿੰਦੀਆਂ ਹਨ, ਉੱਥੇ ਹੀ ਤਣਾਅ ਅਤੇ ਚਿੰਤਾ ਨੂੰ ਘੱਟ ਕਰਦੀਆਂ ਹਨ ਅਤੇ ਇਕਾਗਤਾ ਨੂੰ ਵਧਾਉਂਦੀਆਂ ਹਨ। ਇਸ ਨਾਲ ਟੀਮ ਵਰਕ ਅਤੇ ਅਨੁਸ਼ਾਸਨ ਵੀ ਵਿਕਸਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਪੰਜਾਬ ਮੰਡੀ ਬੋਰਡ ਵੱਲੋਂ ਆਫ਼ ਸੀਜਨ ਦੌਰਾਨ ਮੰਡੀਆਂ ਵਿੱਚ ਖਾਲੀ ਪਏ ਕਵਰ ਸ਼ੈੱਡਾਂ ਨੂੰ ਖੇਡਾਂ ਦੀ ਟ੍ਰੇਨਿੰਗ ਦੇਣ ਲਈ ਇਨਡੋਰ ਸਟੇਡੀਅਮ ਵੱਜੋਂ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਖੁੱਦ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ।

ਪੰਜਾਬ ਮੰਡੀ ਬੋਰਡ ਦੀ ਕ੍ਰਿਕੇਟ ਟੀਮ ਨੂੰ ਕੋਚ ਸ੍ਰੀ ਸੁਮੀਤ ਓਥਰੀ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ। ਹਰਿਆਣਾ ਰਾਜ ਮਾਰਕਿਟਿੰਗ ਬੋਰਡ ਵੱਲੋਂ ਤਾਉ ਦੇਵੀ ਲਾਲ ਕ੍ਰਿਕਟ ਸਟੇਡੀਅਮ ਵਿਖੇ ਭਾਰਤ ਦੇ ਮਾਰਕਿਟਿੰਗ ਬੋਰਡਾਂ ਦਾ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜੋ ਕਿ 2 ਜੂਨ ਤੋਂ ਸ਼ੁਰੂ ਹੋ ਕੇ 6 ਜੂਨ ਤੱਕ ਚਲੇਗਾ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਵੀ ਆਪਣੀ ਟੀਮ ਤਿਆਰ ਕੀਤੀ ਗਈ ਹੈ, ਜਿਸ ਵੱਲੋਂ ਜੋਰਾਂ-ਸ਼ੋਰਾਂ ਨਾਲ ਪ੍ਰੈਕਟਿਸ ਕੀਤੀ ਜਾ ਰਹੀ ਹੈ।

Have something to say? Post your comment

 

More in Chandigarh

ਮਾਜਰੀ ਪੁਲਿਸ ਵੱਲੋਂ ਪ੍ਰਾਪਰਟੀ ਡੀਲਰਾਂ ਤੇ ਸੁਨਿਆਰਿਆਂ ਨਾਲ ਮੀਟਿੰਗ 

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

ਲੋਕ ਰੋਹ ਹੀ ਸਰਕਾਰ ਨੂੰ ਲੋਕ ਵਿਰੋਧੀ ਪਾਲਿਸੀ ਵਾਪਸ ਲੈਣ ਲਈ ਮਜ਼ਬੂਰ ਕਰੇਗਾ: ਬਲਬੀਰ ਸਿੰਘ ਸਿੱਧੂ

ਨਵਾਂ ਬੇਅਦਬੀ ਬਿੱਲ 'ਆਪ' ਸਰਕਾਰ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ, 24 ਘੰਟਿਆਂ ਵਾਲਾ ਵਾਅਦਾ ਕਿੱਥੇ ਗਿਆ : ਬ੍ਰਹਮਪੁਰਾ

ਯੁੱਧ ਨਸ਼ਿਆਂ ਵਿਰੁਧ ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਵਿਧਾਇਕ ਰੰਧਾਵਾ ਵੱਲੋਂ ਜ਼ੀਰਕਪੁਰ ਨੂੰ ਡੁੱਬਣ ਤੋਂ ਬਚਾਉਣ ਲਈ ਵਿਧਾਨ ਸਭਾ 'ਚ ਚਿੰਤਾ ਜ਼ਾਹਿਰ

ਪੰਜਾਬ ਕੈਬਨਿਟ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ

ਨੌਜਵਾਨ ਪੀੜ੍ਹੀ ਭਾਜਪਾ ਦੀ ਨੀਤੀਆਂ ਅਤੇ ਰਾਸ਼ਟਰਵਾਦੀ ਸੋਚ ਨਾਲ ਪ੍ਰਭਾਵਿਤ : ਸੁਖਵਿੰਦਰ ਸਿੰਘ ਗੋਲਡੀ

ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਝੰਡਾ 20 ਜੁਲਾਈ  ਨੂੰ ਬੜੀ ਸ਼ਰਧਾ ਤੇ  ਭਾਵਨਾ ਨਾਲ ਚੜਾਇਆ ਜਾਵੇਗਾ  : ਸੂਦ ਵਿਰਕ 

ਜਥੇਦਾਰ ਬਹਾਦਰ ਸਿੰਘ ਸ਼ੇਖਪੁਰਾ ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ