ਸੁਨਾਮ : ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਕਾਂਗਰਸ ਆਗੂ ਵਿਜੇਇੰਦਰ ਸਿੰਗਲਾ ਦੀ ਅਗਵਾਈ ਅਤੇ ਸੁਨਾਮ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੀ ਪ੍ਰੇਰਨਾ ਸਦਕਾ ਸੁਨਾਮ ਦੇ ਸਾਬਕਾ ਕੌਂਸਲਰ ਬਲਵਿੰਦਰ ਸਿੰਘ ਬੋਘਾ ਆਪਣੇ ਸਾਥੀਆਂ ਹਰਦੇਵ ਸਿੰਘ ਸੋਹਣੀ, ਮਲਕੀਤ ਸਿੰਘ ਪ੍ਰਧਾਨ ਪੱਲੇਦਾਰ ਯੂਨੀਅਨ, ਓਮੀ ਕੋਹਲੀ ਪ੍ਰਧਾਨ ਸਾਧ ਬਰਾਦਰੀ, ਯਸ਼ਦੀਪ ਬਰਾੜ, ਐਰੀ, ਅਰਪਿਤ ਗੇਰਾ, ਜਗਪਾਲ ਕੋਹਲੀ, ਸਰਵਣ, ਸੁਖਦੇਵ, ਸ਼ੰਕਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਵਿਜੇਇੰਦਰ ਸਿੰਗਲਾ ਨੇ ਕਿਹਾ ਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕਰਕੇ ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਸਰਕਾਰੀ ਸਕੂਲਾਂ, ਹਸਪਤਾਲਾਂ, ਕਿਸਾਨਾਂ ਦੀਆਂ ਲੋੜਾਂ, ਵਪਾਰ ਵਰਗ ਅਤੇ ਨੌਜਵਾਨਾਂ ਦੀ ਬੇਰੋਜ਼ਗਾਰੀ ਵੱਲ ਧਿਆਨ ਦੇਣ ਦੀ ਬਜਾਏ ਸਰਕਾਰ ਸਿਰਫ ਇਸ਼ਤਿਹਾਰੀ ਸਿਆਸਤ ਕਰ ਰਹੀ ਹੈ। ਮੌਜੂਦਾ ਆਪ ਸਰਕਾਰ ਤੋਂ ਬੇਹੱਦ ਦੁੱਖੀ ਪੰਜਾਬ ਦੇ ਲੋਕ ਕਾਂਗਰਸ ਦੀਆਂ ਨੀਤੀਆਂ ਅਤੇ ਵਿਜ਼ਨ ਵੱਲ ਮੁੜ ਰਹੇ ਹਨ ਜੋ ਕਿ ਸਮਾਜਕ ਨਿਆਂ, ਵਿਕਾਸ ਅਤੇ ਸਾਂਝੀ ਸਿਆਸਤ ਉੱਤੇ ਅਧਾਰਤ ਹਨ। ਆਪਣੇ ਲੋਕਾਂ ਨੂੰ ਤਕੜੇ ਹੋਕੇ ਕਾਂਗਰਸ ਪਾਰਟੀ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ। ਓਹਨਾਂ ਕਿਹਾ ਕਿ ਕਾਂਗਰਸ ਹੀ ਇੱਕ ਰਾਸ਼ਟਰਵਾਦੀ ਪਾਰਟੀ ਹੈ ਜੋ ਹਰ ਵਰਗ ਦੀ ਅਵਾਜ਼ ਨੂੰ ਉੱਚਾ ਕਰਦੀ ਹੈ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਪਾਰਟੀ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੀਆਂ ਚੋਣਾਂ ਵਿੱਚ ਸੱਚ ਅਤੇ ਵਿਕਾਸ ਦੀ ਅਵਾਜ਼ ਬਣ ਕੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ।ਇਸ ਮੌਕੇ ਪਰਮਿੰਦਰ ਸ਼ਰਮਾ, ਰੌਕੀ ਬਾਂਸਲ, ਸਾਹਿਲ ਜੌੜਾ, ਹਰਪਾਲ ਸੋਨੂੰ, ਮਨੀ ਕਥੂਰੀਆ ਆਦਿ ਹਾਜ਼ਰ ਸਨ।