Wednesday, September 17, 2025

Malwa

ਸਕੂਲੀ ਵਿਦਿਆਰਥਣਾਂ ਆਟੋ ਸਮੇਤ ਟੋਏ 'ਚ ਡਿੱਗੀਆਂ 

May 26, 2025 05:12 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਨੇੜਲੇ ਪਿੰਡ ਘਾਸੀਵਾਲਾ ਦੀਆਂ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸਕੂਲ ਸੁਨਾਮ ਵਿਖੇ ਪੜ੍ਹਨ ਜਾ ਰਹੀਆਂ ਵਿਦਿਆਰਥਣਾਂ ਦਾ ਆਟੋ ਬਖਸ਼ੀਵਾਲਾ ਚੌਕ ਵਿੱਚ ਵਾਟਰ ਸਪਲਾਈ ਦੀ ਲੀਕੇਜ਼ ਠੀਕ ਕਰਨ ਲਈ ਪੁੱਟੇ ਡੂੰਘੇ ਟੋਏ ਵਿੱਚ ਜਾ ਡਿੱਗਾ ਜਿਸ ਕਾਰਨ ਨਿੱਕੀਆਂ ਬੱਚੀਆਂ ਦੀਆਂ ਚੀਕਾਂ ਸੁਣਕੇ ਨੇੜਲੇ ਘਰਾਂ ਦੇ ਲੋਕਾਂ ਨੇ ਬੱਚੀਆਂ ਅਤੇ ਆਟੋ ਨੂੰ ਟੋਏ ਵਿੱਚੋਂ ਕੱਢਿਆ। ਡਿੱਗਣ ਕਾਰਨ ਵਿਦਿਆਰਥਣਾ ਰੋਂਦੀਆਂ ਦਿਖਾਈ ਦਿੱਤੀਆਂ।
ਇਸ ਮੌਕੇ ਲੋਕ ਹਿੱਤ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਨਗਰ ਕੌਂਸਲ ਸੁਨਾਮ ਵੱਲੋਂ ਉਕਤ ਏਰੀਆ ਵਿੱਚ ਵਾਟਰ ਸਪਲਾਈ ਦੀ ਲਾਈਨ ਪੁਰਾਣੀ ਹੈ ਜਦੋਂ ਵੀ ਭਾਰੀ ਲੋਡ ਵਾਲੇ ਟਰਾਲੇ ਇੱਥੋਂ ਲੰਘਦੇ ਹਨ ਤਾਂ ਪੁਰਾਣੀ ਹੋ ਚੁੱਕੀ ਵਾਟਰ ਸਪਲਾਈ ਦੀ ਲਾਈਨ ਦੇ ਜੋੜ ਖੁੱਲ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਸੁਨਾਮ ਦੇ ਸਰਬਪੱਖੀ ਵਿਕਾਸ ਦਾ ਰੌਲਾ ਪਾਇਆ ਜਾ ਰਿਹਾ ਪ੍ਰੰਤੂ ਬਖਸ਼ੀਵਾਲਾ ਰੋਡ ਤੋਂ ਲੈਕੇ ਜਖੇਪਲ ਰੋਡ ਤੱਕ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਅਤੇ ਸੀਵਰੇਜ਼ ਦੀ ਹੁੰਦੀ ਵਾਰ ਵਾਰ ਲੀਕੇਜ ਵਿਕਾਸ ਦੇ ਦਾਅਵੇ ਦੀ ਪੋਲ ਖੋਲ੍ਹ ਰਹੀ ਹੈ।
ਇਹਨਾਂ ਸੜਕਾਂ ਤੋਂ ਜਿੱਥੇ ਸਕੂਲ ਜਾਣ ਵਾਲੇ ਵਿਦਿਆਰਥੀ ਪ੍ਰੇਸ਼ਾਨ ਹੁੰਦੇ ਹਨ ਉੱਥੇ ਪਿੰਡਾਂ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਮੌਕੇ ਦਰਸ਼ਨ ਸਿੰਘ, ਰਘਬੀਰ ਸਿੰਘ, ਗੋਪਾਲ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।

Have something to say? Post your comment