Tuesday, September 16, 2025

Malwa

ਪੰਜਾਬ ਸਰਕਾਰ ਦੇ ਨਵੇਂ ਆਨਲਾਈਨ ਨਕਸ਼ਾ ਪਾਸ ਸਿਸਟਮ ਕਾਰਨ ਅਰਬਨ ਐਸਟੇਟਸ ਅਤੇ ਅਰਬਨ ਹਾਊਸਿੰਗ ਡਿਵੈਲਪਮੈਂਟ ਲੋਕ ਪਰੇਸ਼ਾਨ

May 26, 2025 04:46 PM
SehajTimes

ਪਟਿਆਲਾ : ਪੰਜਾਬ ਸਰਕਾਰ ਵਲੋਂ ਅਰਬਨ ਐਸਟੇਟਸ ਅਤੇ ਅਰਬਨ ਹਾਊਸਿੰਗ ਡਿਵੈਲਪਮੈਂਟ ਸਬੰਧੀ ਨਕਸ਼ਿਆਂ ਦੀ ਮਨਜ਼ੂਰੀ ਲਈ 20 ਅਪ੍ਰੈਲ ਤੋਂ ਮੈਨੂਅਲ ਵਿਧੀ ਨੂੰ ਬੰਦ ਕਰਕੇ ਆਨਲਾਈਨ ‘ਪ੍ਰੀ ਡੀ.ਸੀ.ਆਰ. ਸਿਸਟਮ’ ਲਾਗੂ ਕੀਤਾ ਗਿਆ। ਹਾਲਾਂਕਿ, ਇਸ ਨਵੇਂ ਡਿਜੀਟਲ ਢਾਂਚੇ ਨਾਲ ਜੁੜੀਆਂ ਤਕਨੀਕੀ ਦਿੱਕਤਾਂ ਕਾਰਨ ਹਾਲਾਤ ਵਿਗੜ ਗਏ ਹਨ ਨਕਸ਼ਿਆਂ ਦੀ ਅਪਲੋਡਿੰਗ ਤੋਂ ਲੈ ਕੇ ਮਨਜ਼ੂਰੀ ਤੱਕ ਦੀ ਪ੍ਰਕਿਰਿਆ ਠੱਪ ਹੋ ਚੁੱਕੀ ਹੈ।

ਇਸ ਸਬੰਧੀ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ (ਪੰਜਾਬ ਚੈਪਟਰ) ਵਲੋਂ ਚਿੰਤਾ ਜਤਾਈ ਗਈ ਹੈ। ਪੰਜਾਬ ਚੈਪਟਰ  ਚੇਅਰਮੈਨ ਪ੍ਰਿਤਪਾਲ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਆਰਕੀਟੈਕਟਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਦੀ ਸਹੂਲਤ ਲਈ ਤੁਰੰਤ ਮੈਨੂਅਲ ਨਕਸ਼ਾ ਪਾਸ ਪ੍ਰਕਿਰਿਆ ਨੂੰ ਆਸਥਾਈ ਤੌਰ 'ਤੇ ਮੁੜ ਸ਼ੁਰੂ ਕੀਤਾ ਜਾਵੇ।

ਪਟਿਆਲਾ ਸੈਂਟਰ ਦੇ ਚੇਅਰਮੈਨ ਆਰਕੀਟੈਕਟ ਆਰ. ਐੱਸ. ਸੰਧੂ ਨੇ ਜਾਣਕਾਰੀ ਦਿੱਤੀ ਕਿ.  ਨਾ ਸਿਰਫ ਪਟਿਆਲਾ, ਸਗੋਂ ਬਠਿੰਡਾ, ਮੋਹਾਲੀ, ਅੰਮ੍ਰਿਤਸਰ ਅਤੇ ਜਲੰਧਰ ਵਰਗਿਆਂ ਸ਼ਹਿਰਾਂ ਵਿਚ ਵੀ ਨਵੇਂ ਸਿਸਟਮ ਰਾਹੀਂ ਅਜੇ ਤੱਕ ਕੋਈ ਵੀ ਨਕਸ਼ਾ ਪਾਸ ਨਹੀਂ ਹੋ ਸਕਿਆ। ਪ੍ਰਕਿਰਿਆ ਬੇਹੱਦ ਧੀਮੀ ਹੋਣ ਕਰਕੇ ਨਿਰਮਾਣ ਕਾਰਜ ਠੱਪ ਹੋ ਗਏ ਹਨ, ਜਿਸ ਨਾਲ ਖਪਤਕਾਰਾਂ ਅਤੇ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਵੀ ਇਹ ਮੰਨਿਆ ਗਿਆ ਹੈ ਕਿ ਸਾਫਟਵੇਅਰ ਵਿਚ ਆ ਰਹੀਆਂ ਗੜਬੜਾਂ ਦਾ ਹਾਲ ਹਜੇ ਤੱਕ ਨਹੀਂ ਲੱਭਿਆ ਗਿਆ। ਜੇਕਰ ਹਾਲਾਤ ਇੰਝ ਹੀ ਬਣੇ ਰਹੇ, ਤਾਂ ਨਕਸ਼ਾ ਪਾਸ ਹੋਣਾ ਅਸੰਭਵ ਹੋ ਜਾਵੇਗਾ।

ਇਹ ਸਥਿਤੀ ਨਾ ਸਿਰਫ ਆਮ ਨਾਗਰਿਕਾਂ ਲਈ ਮੁਸ਼ਕਲਾਂ ਭਰਪੂਰ ਬਣੀ ਹੋਈ ਹੈ, ਸਗੋਂ ਆਰਕੀਟੈਕਟਸ ,ਮਕਾਨ ਬਣਾਉਣ ਵਾਲੇ ਉਪਭੋਗਤਾਵਾਂ ਅਤੇ ਬਿਲਡਰਾਂ ਦੇ ਕੰਮਕਾਜ ਨੂੰ ਵੀ ਗੰਭੀਰ ਪ੍ਰਭਾਵਿਤ ਕਰ ਰਹੀ ਹੈ। ਇੱਟਾਂ, ਰੇਤ, ਸੀਮੈਂਟ ਵਰਗੀਆਂ ਸਮੱਗਰੀਆਂ ਦੇ ਦਾਮ ਚੜ੍ਹ ਰਹੇ ਹਨ, ਜਿਸ ਨਾਲ ਉਪਭੋਗਤਾਵਾਂ ਨੂੰ ਆਪਣੇ ਘਰ ਬਣਾਉਣ ‘ਤੇ ਵਾਧੂ ਖਰਚ ਝੱਲਣਾ ਪਵੇਗਾ।

 ਆਰਕੀਟੈਕਟਸ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਵਿਖੇ ਪ੍ਰਮੁੱਖ ਸੈਕਟਰੀ ਵਿਕਾਸ ਗਰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੀ। ਵਿਕਾਸ ਗਰਗ ਨੇ ਅਸਵਾਸਨ ਦਿੱਤਾ ਕਿ ਜੇਕਰ ਇੱਕ ਮਹੀਨੇ ਵਿੱਚ ਥੋਸ ਹੱਲ ਨਾ ਲੱਭਿਆ ਗਿਆ, ਤਾਂ ਨਕਸ਼ਿਆਂ ਦੀ ਪੇਸ਼ੀ ਨੂੰ ਹੀ ਪਾਸੀ ਮੰਨਿਆ ਜਾਵੇਗਾ।

ਸੰਸਥਾ ਨੇ ਅਖੀਰ ‘ਚ ਇਹ ਵੀ ਮੰਗ ਕੀਤੀ ਕਿ ਸਰਕਾਰ ਤੁਰੰਤ ਤੌਰ ‘ਤੇ ਪ੍ਰੀ ਡੀ. ਸੀ. ਆਰ. ਸਿਸਟਮ ਨੂੰ ਸੰਪੂਰਣ ਤੌਰ ‘ਤੇ ਕਾਰਗਰ ਬਣਾਵੇ ਜਾਂ ਮੈਨੂਅਲ ਪ੍ਰਕਿਰਿਆ ਨੂੰ ਅਸਥਾਈ ਤੌਰ ‘ਤੇ ਮੁੜ ਸ਼ੁਰੂ ਕਰਕੇ ਰੁਕੀਆਂ ਪ੍ਰਕਿਰਿਆਵਾਂ ਨੂੰ ਰੀ-ਸਟਾਰਟ ਕਰੇ, ਤਾਂ ਜੋ ਲੋਕਾਂ ਨੂੰ ਆਰਾਮ ਮਿਲ ਸਕੇ ਤੇ ਆਰਕੀਟੈਕਟਸ ਅਤੇ ਨਿਰਮਾਣ ਉਦਯੋਗ ਦੀ ਚੱਕੀ ਮੁੜ ਚੱਲ ਸਕੇ।ਇਸ

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ