ਜੈਨ ਮੁਨੀ ਅਤੇ ਸੰਤ ਮਹਾਂਪੁਰਸ਼ਾ ਨੇ ਕੀਤਾ ਖੂਨਦਾਨ
ਸੁਨਾਮ : ਰੋਟਰੀ ਕਲੱਬ ਸੁਨਾਮ ਵੱਲੋਂ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ ਅਤੇ ਪ੍ਰਾਜੈਕਟ ਚੇਅਰਮੈਨ ਸੁਰਜੀਤ ਸਿੰਘ ਗਹੀਰ ਦੀ ਅਗਵਾਈ ਹੇਠ ਰੋਟਰੀ ਕੰਪਲੈਕਸ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਿਤ ਕੀਤਾ ਗਿਆ । ਕੈਂਪ ਵਿੱਚ 70 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੀ ਵਿਸ਼ੇਸ਼ ਗੱਲ ਇਹ ਸੀ ਕਿ ਖੂਨਦਾਨੀਆਂ ਵਿੱਚ ਜੈਨ ਮੁਨੀ ਸੁਖਦਰਸ਼ਨ ਜੀ 1008 ਸਵਾਮੀ ਚੰਦਰਮੁਨੀ ਜੀ ਮਹਾਰਾਜ ਸ਼ੇਰੋਂ ਵਾਲੇ ਵੀ ਸ਼ਾਮਲ ਸਨ। ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਕੈਂਪ ਵਿੱਚ ਕੜਾਕੇ ਦੀ ਗਰਮੀ ਦੇ ਬਾਵਜੂਦ ਬਹੁਤ ਉਤਸ਼ਾਹ ਦੇਖਿਆ ਗਿਆ। ਇਸ ਤੋਂ ਇਲਾਵਾ ਪੂਰੇ ਪਰਿਵਾਰ, ਮਾਂ, ਪੁੱਤਰ ਅਤੇ ਪਿਤਾ ਨੇ ਇਕੱਠੇ ਖੂਨਦਾਨ ਕੀਤਾ। ਇਸ ਸਬੰਧ ਵਿੱਚ ਪਤੀ-ਪਤਨੀ ਅਤੇ ਦੋ ਭੈਣਾਂ ਨੇ ਵੀ ਖੂਨਦਾਨ ਕੀਤਾ। ਇਸ ਤੋਂ ਪਹਿਲਾਂ ਸ਼੍ਰੀ ਚੰਦਰਮੁਨੀ ਜੀ ਦੇ ਅਸ਼ੀਰਵਾਦ ਤੋਂ ਬਾਅਦ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਡੀ ਦੇਵਿੰਦਰ ਅਤਰੀ ਨੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੂਨਦਾਨ ਇੱਕ ਅਜਿਹਾ ਦਾਨ ਹੈ ਜੋ ਕਿਸੇ ਹੋਰ ਵਿਅਕਤੀ ਨੂੰ ਜੀਵਨ ਦੇ ਸਕਦਾ ਹੈ ਖਾਸ ਕਰਕੇ ਜਦੋਂ ਦੇਸ਼ ਕਿਸੇ ਆਫ਼ਤ ਨਾਲ ਲੜ ਰਿਹਾ ਹੁੰਦਾ ਹੈ ਤਾਂ ਖੂਨਦਾਨ ਦੀ ਜ਼ਰੂਰਤ ਵੱਧ ਜਾਂਦੀ ਹੈ। ਬਲੱਡ ਬੈਂਕ ਸੰਗਰੂਰ ਦੀ ਟੀਮ ਡਾਕਟਰ ਗੀਤਿਕਾ ਦੀ ਅਗਵਾਈ ਹੇਠ ਪੂਰੇ ਸਟਾਫ਼ ਨਾਲ ਪਹੁੰਚੀ। ਕੈਂਪ ਵਿੱਚ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਅਤੇ ਪ੍ਰੋਜੈਕਟ ਚੇਅਰਮੈਨ ਸੁਰਜੀਤ ਸਿੰਘ ਗਹਿਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਅਮਜਦ ਅਲੀ ਟੀਡੀਜੀ ਰੋਟਰੀ ਦੇ ਗਵਰਨਰ ਰਹੇ ਘਨਸ਼ਿਆਮ ਕਾਂਸਲ, ਅਮਿੱਤ ਸਿੰਗਲਾ ਡੀਜੀ 2026-27, ਸੈਕਟਰੀ ਹਨੀਸ਼ ਸਿੰਗਲਾ, ਕੈਸ਼ੀਅਰ ਰਾਜਨ ਸਿੰਗਲਾ, ਪ੍ਰੋਜੈਕਟ ਚੇਅਰਮੈਨ ਸੁਰਜੀਤ ਸਿੰਘ ਗਹਿਰ, ਐਡਵੋਕੇਟ ਪ੍ਰਵੀਨ ਜੈਨ, ਅਨਿਲ ਜੁਨੇਜਾ, ਲਾਡੀ ਚੰਦ, ਤਰੁਣ ਜਿੰਦਲ ਆਦਿ ਹਾਜ਼ਰ ਸਨ।