Wednesday, July 02, 2025

Chandigarh

ਲੋਕ ਸੰਪਰਕ ਵਿਭਾਗ ਵਿੱਚ ਤਰੱਕੀਆਂ; ਦੋ ਜੁਆਇੰਟ ਡਾਇਰੈਕਟਰ ਅਤੇ ਛੇ ਡਿਪਟੀ ਡਾਇਰੈਕਟਰ ਬਣੇ

May 16, 2025 03:27 PM
SehajTimes

 

ਰੁਚੀ ਕਾਲੜਾ, ਰਸ਼ਿਮ ਵਰਮਾ, ਨਵਦੀਪ ਸਿੰਘ ਗਿੱਲ, ਪ੍ਰਭਦੀਪ ਸਿੰਘ ਕੌਲਧਰ, ਹਾਕਮ ਥਾਪਰ ਤੇ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਣੇ


ਚੰਡੀਗੜ੍ਹ : ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦੇ ਅੱਠ ਅਧਿਕਾਰੀਆਂ ਨੂੰ ਅੱਜ ਪਦਉੱਨਤ ਕੀਤਾ ਗਿਆ। ਵਿਭਾਗ ਵਿੱਚ ਕੰਮ ਕਰਦੇ ਦੋ ਡਿਪਟੀ ਡਾਇਰੈਕਟਰਾਂ ਨੂੰ ਪਦਉੱਨਤ ਕਰਕੇ ਜੁਆਇੰਟ ਡਾਇਰੈਕਟਰ ਅਤੇ ਪੰਜ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਡਿਪਟੀ ਡਾਇਰੈਕਟਰ ਤੇ ਇਕ ਆਰਟ ਐਗ਼ਜ਼ੈਕਿਟਵ ਨੂੰ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ।

ਪਦਉੱਨਤ ਹੋਏ ਅੱਠ ਅਧਿਕਾਰੀਆਂ ਨੂੰ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਪ੍ਰਵਾਨਗੀ ਉਪਰੰਤ ਅੱਜ ਨਵੀਂ ਤਾਇਨਾਤੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ 8 ਮਈ ਨੂੰ ਕੀਤੀਆਂ ਗਈਆਂ ਵਿਭਾਗੀ ਤਰੱਕੀ ਕਮੇਟੀਆਂ ਦੀਆਂ ਮੀਟਿੰਗਾਂ ਉਪਰੰਤ ਇਹ ਪਦਉੱਨਤੀਆਂ ਕੀਤੀਆਂ ਗਈਆਂ ਹਨ। ਅੱਜ ਪਦ-ਉੱਨਤ ਕੀਤੇ ਜੁਆਇੰਟ ਡਾਇਰੈਕਟਰ ਨੂੰ ਜਾਰੀ ਕੀਤੇ ਤਾਇਨਾਤੀ ਦੇ ਹੁਕਮਾਂ ਵਿੱਚ ਇਸ਼ਵਿੰਦਰ ਸਿੰਘ ਗਰੇਵਾਲ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਅਤੇ ਮਨਵਿੰਦਰ ਸਿੰਘ ਨੂੰ ਜੁਆਇੰਟ ਡਾਇਰੈਕਟਰ ਪ੍ਰੈੱਸ/ਮੁੱਖ ਮੰਤਰੀ ਅਤੇ ਵਾਧੂ ਚਾਰਜ ਜੁਆਇੰਟ ਡਾਇਰੈਕਟਰ ਬਾਰਡਰ ਰੇਂਜ ਅੰਮ੍ਰਿਤਸਰ ਲਗਾਇਆ ਗਿਆ।

ਇਸੇ ਤਰ੍ਹਾਂ ਪਦ-ਉੱਨਤ ਕੀਤੇ ਛੇ ਡਿਪਟੀ ਡਾਇਰੈਕਟਰਾਂ ਵਿੱਚੋਂ ਰੁਚੀ ਕਾਲੜਾ ਨੂੰ ਬਠਿੰਡਾ, ਰਸ਼ਿਮ ਵਰਮਾ ਨੂੰ ਮੁੱਖ ਦਫ਼ਤਰ ਤੇ ਵਾਧੂ ਚਾਰਜ ਸ੍ਰੀ ਅਨੰਦਪੁਰ ਸਾਹਿਬ, ਨਵਦੀਪ ਸਿੰਘ ਗਿੱਲ ਨੂੰ ਮੁੱਖ ਦਫ਼ਤਰ ਚੰਡੀਗੜ੍ਹ, ਪ੍ਰਭਦੀਪ ਸਿੰਘ ਕੌਲਧਰ ਨੂੰ ਮੁੱਖ ਦਫ਼ਤਰ ਤੇ ਵਾਧੂ ਚਾਰਜ ਸੰਗਰੂਰ, ਹਾਕਮ ਥਾਪਰ ਨੂੰ ਜਲੰਧਰ ਅਤੇ ਹਰਦੀਪ ਸਿੰਘ ਨੂੰ ਮੁੱਖ ਦਫ਼ਤਰ ਵਿਖੇ ਤਾਇਨਾਤ ਕੀਤਾ ਗਿਆ ਹੈ। ਨਵੇਂ ਪਦਉੱਨਤ ਅਧਿਕਾਰੀਆਂ ਨੇ ਅੱਜ ਵਿਭਾਗ ਦੇ ਸਕੱਤਰ ਸ੍ਰੀ ਰਾਮਵੀਰ ਕੋਲ ਜੁਆਇਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

Have something to say? Post your comment

 

More in Chandigarh

ਤੁਹਾਡੀ ਖਾਲੀ ਕਾਰਗੁਜ਼ਾਰੀ ਹੀ ਘਟੀਆ ਸਿਆਸਤ ਦਾ ਸਬੂਤ - ਬ੍ਰਹਮਪੁਰਾ ਦਾ 'ਆਪ' 'ਤੇ ਨਿਸ਼ਾਨਾ

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ; 13000 ਰੁਪਏ ਰਿਸ਼ਵਤ ਲੈਂਦਾ ਬਲਾਕ ਅਫ਼ਸਰ ਰੰਗੇ ਹੱਥੀਂ ਕਾਬੂ

ਡੀ.ਐਸ.ਪੀ. ਦੇ ਰੀਡਰ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਮ ਅਰੁਣਯਾ ਸ਼ਾਈਨ ਇੰਸਟੀਚਿਊਟ ਦਾ ਲਾਇਸੰਸ ਰੱਦ

ਮੋਹਾਲੀ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਖਤਮ ਕਰਵਾਉਣ ਲਈ ਡਿਪਟੀ ਮੇਅਰ ਮੁੱਖ ਸਕੱਤਰ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਅਪੀਲ

ਮਨੁੱਖਤਾ ਦੀ ਤੰਦਰੁਸਤੀ ਲਈ ਡਾਕਟਰ ਹਮੇਸ਼ਾ ਯਤਨਸ਼ੀਲ : ਸਿਵਲ ਸਰਜਨ

ਆਮ ਆਦਮੀ ਕਲੀਨਿਕਾਂ ਵਿਚ ਪੰਜ ਹੋਰ ਨਵੀਆਂ ਸੇਵਾਵਾਂ ਮਿਲਣਗੀਆਂ : ਸਿਵਲ ਸਰਜਨ

ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ

ਝਿੰਜਰ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ: ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਦੁਬਾਰਾ ਨਿਯੁਕਤੀ ਲਈ ਕੀਤਾ ਧੰਨਵਾਦ

ਬਲਬੀਰ ਸਿੱਧੂ ਵਲੋਂ ਮੋਹਾਲੀ ਦੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਨੂੰ ਮੁਅੱਤਲ ਕਰਕੇ ਜਾਂਚ ਦੀ ਮੰਗ