Tuesday, September 16, 2025

Malwa

ਸਨੌਰ ਹਲਕੇ 'ਚ 19 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ 73 ਕਿਲੋਮੀਟਰ 29 ਪੇਂਡੂ ਲਿੰਕ ਸੜਕਾਂ : ਹਰਮੀਤ ਸਿੰਘ ਪਠਾਣਮਾਜਰਾ

May 16, 2025 01:17 PM
SehajTimes
ਸਨੌਰ : ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਹਲਕੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਕਾਰਨ ਬਣ ਰਹੀਆਂ ਪੇਡੂ ਲਿੰਕ ਸੜਕਾਂ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ।
ਵਿਧਾਇਕ ਪਠਾਣਮਾਜਰਾ ਨੇ ਦੱਸਿਆ ਕਿ ਸਨੌਰ ਹਲਕੇ ਵਿੱਚ 19 ਕਰੋੜ ਰੁਪਏ ਦੀ ਲਾਗਤ ਨਾਲ 73 ਕਿਲੋਮੀਟਰ 29 ਪੇਂਡੂ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਸਨੌਰ ਹਲਕੇ ਨੂੰ ਪੱਛੜਿਆ ਹਲਕਾ ਬਣਾਇਆ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਨੌਰ ਹਲਕੇ 'ਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਛੱਡੀ।
ਹਲਕਾ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਡਕਾਲਾ ਤਹਿਤ ਪਟਿਆਲਾ ਗੂਹਲਾ ਰੋਡ ਤੋਂ ਪੂਨੀਆ ਤੇਜਾਂ ਵਾਇਆ ਭਾਟੀਆਂ, ਅਕੌਤ ਤੋਂ ਨੈਣਾ ਖੁਰਦ, ਗੂਹਲਾ ਰੋਡ ਤੋਂ ਪੰਜੋਲਾ, ਮਜਾਲ ਕਲਾਂ ਤੋਂ ਮਜਾਲ ਖੁਰਦ, ਬਲਬੇੜਾ ਨੌਗਾਵਾਂ ਰੋਡ-ਕਰਤਾਰਪੁਰ ਸੜਕਾਂ ਬਣਨਗੀਆਂ।
ਪਠਾਣਮਾਜਰਾ ਨੇ ਅੱਗੇ ਦੱਸਿਆ ਕਿ ਮਾਰਕੀਟ ਕਮੇਟੀ ਦੂਧਨ ਸਾਧਾਂ ਅਧੀਨ ਸ਼ਾਦੀਪੁਰ-ਗਗਰੋਲੀ, ਗਗਰੋਲਾ-ਸੁਰਸਤੀਗੜ੍ਹ, ਦੇਵੀਗੜ੍ਹ ਨਨਿਉਲਾ ਰੋਡ ਤੋਂ ਮਘਰ ਸਾਹਿਬ ਵਾਇਆ ਚੂਹਟ-ਕੱਛਵੀ, ਰੋਹੜ ਜਗੀਰ ਘੜਾਮਾ ਰੋਡ-ਮਹਿਮੂਦਪੁਰ ਰੁਕੜੀ, ਭੁਨਰਹੇੜੀ-ਉਪਲੀ ਲਿੰਕ ਰੋਡ ਸਲੇਮਪੁਰ ਬ੍ਰਹਾਮਣਾ, ਪਟਿਆਲਾ-ਪਿਹੋਵਾ ਰੋਡ-ਸਰਕੜਾ ਫਾਰਮ ਲਿੰਕ ਬੁੱਢਣਪੁਰ, ਢੂੰਡੀਮਾਜਰਾ-ਮਸੀਂਗਣ, ਉਪਲੀ-ਅਰਨੌਲੀ-ਹਰਿਆਣਾ ਬਾਰਡਰ, ਤਖ਼ਤੂਗੜ੍ਹ ਡਿਸਟ੍ਰੀਬਿਊਟਰੀ ਦੇ ਨਾਲ, ਖਾਂਸੀਆਂ-ਰੱਤਾ ਖੇੜਾ, ਬਹਿਲ ਖਾਕਟਾਂ-ਕਟਖੇੜੀ, ਕਿਸ਼ਨਪੁਰ-ਜਲਾਲਬਾਦ, ਹਰੀਗੜ੍ਹ-ਪਟਿਆਲਾ ਪਿਹੋਵਾ ਰੋਡ, ਅਲੀਪੁਰ ਵਜੀਰ ਸਾਹਿਬ-ਡੇਰਾ ਸਾਹੀ ਪੀਰ-ਡੇਰਾ ਸਤਨਾਮ ਸਿੰਘ, ਜੁਲਕਾਂ ਤੋਂ ਡੇਰਾ ਡੱਲ ਸਿੰਘ, ਧਰੇੜੀ ਜੱਟਾਂ-ਆਲਮਪੁਰ, ਭਾਂਖਰ-ਬੱਤਾ-ਭਾਂਖਰ ਸਕੂਲ, ਦੌਣ ਕਲਾਂ-ਆਲਮਪੁਰ, ਦਧੇਰੀਆਂ ਤੋਂ ਕਾਠਗੜ੍ਹ ਛੰਨਾ, ਰੀਠਖੇੜੀ ਤੋਂ ਪਟਿਆਲਾ ਸਰਹਿੰਦ ਰੋਡ ਵਾਇਆ ਅਕਾਲ ਅਕੈਡਮੀ, ਕੌਲੀ ਬਾਰਨ ਰੋਡ ਤੋਂ ਅਬਦੁਪਰ ਵਾਇਆ ਸ਼ੰਕਰਪੁਰ, ਕੌਲੀ ਬਾਰਨ ਰੋਡ ਤੋਂ ਮੁਹੱਬਤਪੁਰ, ਪਟਿਆਲਾ ਪਿਹੋਵਾ ਰੋਡ ਤੋਂ ਘਲੋੜੀ, ਪਟਿਆਲਾ-ਰਾਜਪੁਰਾ ਰੋਡ ਤੋਂ ਚਮਿਆਰਹੇੜੀ ਅਤੇ ਬਲਮਗੜ੍ਹ ਤੋਂ ਕਾਨਾਹੇੜੀ ਆਦਿ ਸੜਕਾਂ ਸ਼ਾਮਲ ਹਨ।
ਹਰਮੀਤ ਸਿੰਘ ਪਠਾਣਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸੜਕਾਂ ਹੁਣ ਬਣਨ ਸਾਰ ਨਹੀਂ ਟੁੱਟਣਗੀਆਂ ਸਗੋਂ ਪੰਜ ਸਾਲ ਤੱਕ ਇਨ੍ਹਾਂ ਦੀ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ