Monday, September 15, 2025

Doaba

ਪਿੰਡਾਂ ਵਿਚ ਜੀਵਨ ਹੋਇਆ ਆਮ ਵਾਂਗ

May 15, 2025 01:42 PM
SehajTimes

ਕਿਹਾ, ਸਾਨੂੰ ਸਾਡੀ ਫੌਜ ਤੇ ਮਾਣ

ਫਾਜ਼ਿਲਕਾ : ਪਾਕਿਸਤਾਨ ਨਾਲ ਤਨਾਅ ਉਪਰੰਤ ਦੋਹਾਂ ਮੁਲਕਾਂ ਵਿਚ ਸੀਜਫਾਇਰ ਹੋਣ ਤੋਂ ਬਾਅਦ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਜੀਵਨ ਮੁੜ ਪਟੜੀ ਤੇ ਮੁੜ ਆਇਆ ਹੈ। ਲੋਕ ਜੰਗ ਦਾ ਡਰ ਭੁਲਾ ਆਮ ਵਾਂਗ ਆਪਣੇ ਕੰਮ ਧੰਦੇ ਲੱਗ ਗਏ ਹਨ। ਪਰ ਇਸ ਸਾਰੇ ਸਮੇਂ ਦੌਰਾਨ ਜਿੱਥੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਦੀ ਮਿਸਾਲ ਵੇਖਣ ਨੂੰ ਮਿਲੀ ਉਥੇ ਹੀ ਲੋਕ ਸਾਡੀ ਬਹਾਦਰ ਸੈਨਾ ਦਾ ਵੀ ਧੰਨਵਾਦ ਕਰ ਰਹੇ ਹਨ ਜਿੰਨ੍ਹਾਂ ਨੇ ਇਸ ਪਾਸੇ ਆਏ ਡਰੋਨ ਹਮਲੇ ਨੂੰ ਨਾਕਾਮ ਕੀਤਾ।
ਸਰਹੱਦੀ ਪਿੰਡਾਂ ਦੇ ਲੋਕ ਇਕ ਜੁਬਾਨ ਫੌਜ ਦਾ ਸੁ਼ਕਰਾਨਾ ਕਰਦੇ ਵਿਖਾਈ ਦਿੱਤੇ ਜਿੰਨ੍ਹਾਂ ਵੱਲੋਂ ਲੋਕਾਂ ਨੂੰ ਆਂਚ ਨਹੀਂ ਆਉਣ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨਾਲ ਸੰਪਰਕ ਰੱਖਿਆ ਗਿਆ ਅਤੇ ਹਰੇਕ ਤਰਾਂ ਦੀ ਸੂਚਨਾ ਉਨ੍ਹਾਂ ਤੱਕ ਪੁੱਜਦੀ ਕਰਨ ਦੇ ਨਾਲ ਇਸ ਵਾਰ ਲੋਕਾਂ ਨੂੰ ਘਰ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਸੀ ਕਿਉਂਕਿ ਸਾਡੀ ਫੌਜ ਦੀ ਕਾਬਲੀਅਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ।
ਪਿੰਡ ਜੋਧਾ ਭੈਣੀ ਦੇ ਨੌਜਵਾਨ ਬੱਬੂ ਸਿੰਘ ਆਖਦਾ ਹੈ ਕਿ ਸਾਡਾ ਪਿੰਡ ਬਿਲਕੁਲ ਜੀਰੋ ਲਾਇਨ ਦੇ ਨਾਲ ਪੈਂਦਾ ਹੈ ਅਤੇ ਸਾਨੂੰ ਆਪਣੀ ਫੌਜ ਤੇ ਦ੍ਰਿੜ ਭਰੋਸਾ ਸੀ। ਅਸੀਂ ਪਿੰਡ ਵਿਚ ਹੀ ਡਟੇ ਰਹੇ। ਜਦ ਭਾਰਤੀ ਆਰਮੀ ਬਾਰਡਰ ਤੇ ਹੋਵੇ ਤਾਂ ਸਾਨੂੰ ਕਿਸੇ ਗੱਲ ਦਾ ਡਰ। ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਸਾਨੂੰ ਹਰ ਪ੍ਰਕਾਰ ਦੇ ਜਰੂਰੀ ਦਿਸ਼ਾ ਨਿਰਦੇਸ਼ ਸਮੇਂ ਸਮੇਂ ਤੇ ਮਿਲਦੇ ਰਹਿੰਦੇ ਸਨ।
ਜਿਕਰਯੋਗ ਹੈ ਕਿ ਇਸ ਤਨਾਅ ਵਾਲੇ ਸਮੇਂ ਦੌਰਾਨ ਫਾਜ਼ਿਲਕਾ ਵੱਲ ਵੀ ਦੁਸ਼ਮਣ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ ਪਰ ਸਾਡੀ ਫੌਜ ਨੇ ਇਸ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ ਅਤੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਗਿਆ।
ਫਾਜ਼ਿਲਕਾ ਦੇ ਲੋਕ ਆਪਣੀ ਫੌਜ ਨਾਲ ਹਮੇਸਾ ਹੀ ਜੁੜ ਕੇ ਕੰਮ ਕਰਦੇ ਹਨ ਅਤੇ 1971 ਦੀ ਜੰਗ ਵਿਚ ਵੀ ਜਿਸ ਤਰਾਂ ਸਾਡੀ ਮਹਾਨ ਸੈਨਾ ਨੇ ਆਪਣੇ ਜਵਾਨਾਂ ਦੀ ਕੁਰਬਾਨੀ ਦੇ ਕੇ ਫਾਜ਼ਿਲਕਾ ਨੂੰ ਬਚਾਇਆ ਸੀ ਉਸ ਦੀ ਯਾਦ ਵਿਚ ਇੱਥੋਂ ਦੇ ਲੋਕਾਂ ਨੇ ਆਸਫਵਾਲਾ ਵਿਚ ਇਕ ਜੰਗੀ ਯਾਦਗਾਰ ਬਣਾ ਕੇ ਹਮੇਸਾ ਇਸ ਨੂੰ ਸਿਜਦਾ ਕੀਤਾ ਜਾਂਦਾ ਹੈ ਅਤੇ ਇਕ ਵਾਰ ਫਿਰ ਇਸ ਵਾਰ ਦੇਸ਼ ਦੇ ਰਖਵਾਲਿਆਂ ਦਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਦਿਲੋਂ ਧੰਨਵਾਦ ਕਰਦੇ ਵਿਖਾਈ ਦਿੰਦੇ ਹਨ।
ਪਾਕਿ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਦੂਰ ਵਸੇ ਪਿੰਡ ਖਾਨ ਵਾਲਾ ਦੇ ਸੰਜੈ ਕੁਮਾਰ ਆਖਦੇ ਹਨ ਜਦੋਂ ਵੀ ਇੱਥੇ ਫੌਜ ਆਉਂਦੀ ਹੈ ਤਾਂ ਲੋਕਾਂ ਵਿਚ ਆਤਮਵਿਸਵਾਸ਼ ਹੋਰ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਸਾਰੇ ਮੁਲਕ ਵਾਂਗ ਸਾਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੀ ਫੌਜ ਤੇ ਮਾਣ ਹੈ ਅਤੇ ਵਰਤਮਾਨ ਹਲਾਤ ਵਿਚ ਸਾਡੀ ਰਾਖੀ ਲਈ ਅਸੀਂ ਫੌਜ ਦੇ ਧੰਨਵਾਦੀ ਹਾਂ। ਉਹ ਬਾਰਡਰ ਤੇ ਹੁੰਦੇ ਹਨ ਤਾਂ ਆਮ ਲੋਕ ਆਰਾਮ ਨਾਲ ਸੌਂਦੇ ਹਨ। ਇਸੇ ਤਰਾਂ ਦਾ ਉਤਸਾਹ ਪਿੰਡ ਪੱਕਾ ਚਿਸਤੀ ਦੇ ਲੋਕਾਂ ਦਾ ਵਿਖਾਈ ਦਿੱਤਾ। ਸੱਥ ਵਿਚ ਬੈਠੇ ਲੋਕ ਆਖਦੇ ਹਨ, ਭਾਰਤੀ ਫੌਜ ਹੈ ਤਾਂ ਅਸੀਂ ਸੁਰੱਖਿਅਤ ਹਾਂ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਫਾਜ਼ਿਲਕਾ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਫੌਜ ਦਾ ਬਹੁਤ ਸਹਿਯੋਗ ਕੀਤਾ ਹੈ ਅਤੇ ਜਿੱਥੋਂ ਦੇ ਲੋਕ ਫੌਜ ਤੇ ਪ੍ਸ਼ਾਸਨ ਨਾਲ ਇਸ ਕਦਰ ਇਕਸੁਰ ਹੋ ਕੇ ਕੰਮ ਕਰਦੇ ਹਨ ਉਸ ਦੇਸ਼ ਦੀਆਂ ਸਰਹੱਦਾਂ ਵੱਲੋਂ ਕੋਈ ਦੁਸ਼ਮਣ ਵੇਖ ਵੀ ਨਹੀਂ ਸਕਦਾ ਹੈ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ